ਫੌਜ ਦੇ ਟ੍ਰੇਨਿੰਗ ਕੈਂਪ ਤੇ ਡਿੱਗੀ ਬਰਫ ਦੀ ਚੱਟਾਨ, 500 ਫੌਜੀ ਦਬੇ, 6 ਦੀ ਮੌਤ

ਸ੍ਰੀਨਗਰ, 8 ਫਰਵਰੀ (ਸ.ਬ.) ਸ੍ਰੀਨਗਰ ਨੇੜੇ ਖਿਲਨਮਾਰਗ ਖੇਤਰ ਵਿੱਚ ਅੱਜ ਬਰਫ ਖਿਸਕਣ ਨਾਲ ਫੌਜ ਦੇ ਹਾਈ ਐਲਟੀਟਿਊਡ ਵਾਰਫੇਅਰ ਸਕੂਲ ਦੇ ਘੱਟੋ ਘੱਟ 500 ਜਵਾਨ ਫਸ ਗਏ ਹਨ। ਇਨ੍ਹਾਂ ਫੌਜੀਆਂ ਵਿਚੋਂ 70 ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਜਦੋਂ ਕਿ 6 ਜਵਾਨਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ। ਅੱਜ ਸਵੇਰੇ 12 ਵਜੇ ਆਏ ਬਰਫੀਲੇ ਤੂਫਾਨ ਵਿੱਚ 500 ਤੋਂ ਜ਼ਿਆਦਾ ਜਵਾਨ ਬਰਫ ਦੇ ਥੱਲੇ ਦਬ ਗਏ ਹਨ।
ਰੱਖਿਆ ਸੂਤਰਾਂ ਨੇ ਦੱਸਿਆ ਕਿ ਇਹ ਸਮੂਹ ਅੱਜ ਸਵੇਰੇ ਖਿਲਨਮਾਰਗ ਤੋਂ ਗੁਲਮਾਰਗ ਲਈ ਰਵਾਨਾ ਹੋਇਆ ਸੀ। ਫਿਲਹਾਲ ਫੌਜ ਅਤੇ ਪੁਲੀਸ ਦੇ ਬਚਾਅ ਦਲ ਨੂੰ ਘਟਨਾ ਸਥਾਨ ਤੇ ਭੇਜਿਆ ਗਿਆ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਆਰਮੀ ਟ੍ਰੇਨਿੰਗ ਹਾਈ ਐਲਟੀਟਿਊਡ ਸਕੂਲ ਦੇ ਫੌਜੀਆਂ ਤੇ ਬਰਫ ਦੀ ਚੱਟਾਨ ਡਿੱਗ ਪਈ। ਪਿਛਲੇ ਕੁਝ ਦਿਨਾਂ ਤੋਂ ਗੁਲਮਰਗ ਵਿੱਚ ਕਾਫੀ ਜ਼ਿਆਦਾ ਬਰਫਬਾਰੀ ਹੋ ਰਹੀ ਹੈ।



Designed & Maintained By www. tejinfo.com
Welcome! You are visitor No:
© 2008 Skyhawktimes.com