ਨੇਪਾਲ ਵਿੱਚ ਬੰਬ ਧਮਾਕੇ ਵਿੱਚ ਇੱਕ ਭਾਰਤੀ ਸਮੇਤ ਦੋ ਜਖਮੀ

ਕਾਠਮੰਡੂ, 8 ਫਰਵਰੀ (ਸ.ਬ.) ਨੇਪਾਲ ਦੇ ਪਾਰਸਾ ਜਿਲ੍ਹੇ ਵਿੱਚ ਇੱਕ ਬੰਬ ਧਮਾਕਾ ਹੋਣ ਨਾਲ ਇੱਕ ਭਾਰਤੀ ਸਮੇਤ ਘੱਟੋ ਘੱਟ ਦੋ ਲੋਕ ਜਖਮੀ ਹੋ ਗਏ ਪੁਲੀਸ ਨੇ ਦੱਸਿਆ ਕਿ ਨੇਪਾਲ ਦੇ ਸੀਮਾਵਰਤੀ ਸ਼ਹਿਰ ਦੇ ਘੰਟਾਘਰ ਵਿੱਚ ਐਤਵਾਰ ਸ਼ਾਮ ਕਰੀਬ ਛੇ ਵਜ ਕੇ ਤੀਹ ਮਿੰਟ ਤੇ ਧਮਾਕਾ ਹੋਇਆ।
ਆਲਤਰਾ ਲਿਬਰੇਸ਼ਨ ਫ੍ਰੰਟ (ਤੀਕ ਗੁਟ) ਨੇ ਧਮਾਕੇ ਦੀ ਜਿੰਮੇਵਾਰੀ ਲਈ ਹੈ। ਪੁਲੀਸ ਨੇ ਦੱਸਿਆ ਕਿ ਭਾਰਤੀ ਦੇ ਬਿਹਾਰ ਰਾਜ ਦੇ ਮੋਤਿਹਾਰੀ ਜਿਲ੍ਹੇ ਦਾ ਰਹਿਣ ਵਾਲਾ ਰਾਜੇਸ਼ ਕੁਮਾਰ ਸਾਹਾ ਅਤੇ ਬੀਰਗੰਜ ਦਾ ਜਮਸ਼ੇਦ ਅੰਸਾਰੀ ਇਸ ਧਮਾਕੇ ਵਿੱਚ ਜਖਮੀ ਹੋ ਗਏ ਹਨ। ਦੋਨਾਂ ਨੂੰ ਸਥਾਨਕ ਹਸਪਤਾਲ ਭਰਤੀ ਕਰਵਾਇਆ ਗਿਆ ਹੈ।



Designed & Maintained By www. tejinfo.com
Welcome! You are visitor No:
© 2008 Skyhawktimes.com