|
ਪੱਛਮ ਬੰਗਾਲ ਵਿੱਚ ਡਾਕਘਰ ਵਿੱਚ 40 ਲੱਖ ਰੁਪਏ ਦੀ ਲੂੱਟ
ਸੋਨਾਰਪੁਰ, 8 ਫਰਵਰੀ (ਸ.ਬ.) ਪੰਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜਿਲ੍ਹੇ ਵਿੱਚ ਛੇ ਹਥਿਆਰਬੰਦ ਬਦਮਾਸ਼ਾਂ ਨੇ ਅੱਜ ਇੱਕ ਡਾਕਖਾਨੇ ਤੋਂ 40 ਲੱਖ ਰੁਪਏ ਲੂੱਟ ਲਏ ਅਤੇ ਲੁੱਟ ਦਾ ਵਿਰੋਧ ਕਰਨ ਵਾਲੇ ਦੋ ਕਰਮਚਾਰੀਆਂ ਨੂੰ ਗੰਭੀਰ ਰੂਪ ਨਾਲ ਜਖਮੀ ਕਰ ਦਿੱਤਾ। ਪੁਲੀਸ ਅਨੁਸਾਰ ਵਾਰਦਾਤ ਨੂੰ ਅੱਜ ਸਵੇਰੇ ਉਸ ਸਮੇਂ ਅੰਜਾਮ ਦਿੱਤਾ ਗਿਆ ਜਦੋਂ ਪੈਸਾ ਸੋਨਾਰਪੁਰ ਡਾਕਘਰ ਤੋਂ ਨੇੜੇ ਹੀ ਸਥਿਤ ਪੁਲੀਸ ਥਾਣੇ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਡਾਕਖਾਨੇ ਦੇ ਗੇਟ ਤੇ ਜਦੋਂ ਪੋਸਟ ਮਾਸਟਰ ਅਤੇ ਇੱਕ ਪੁਲੀਸ ਕਰਮਚਾਰੀ ਨੇ ਲੁੱਟ ਦਾ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਨ੍ਹਾਂ ਤੇ ਗੋਲੀ ਚਲਾ ਦਿੱਤੀ। ਇਸ ਨਾਲ ਦੋਵੇਂ ਗੰਭੀਰ ਰੂਪ ਨਾਲ ਜਖਮੀ ਹੋ ਗਏ। ਪੁਲੀਸ ਨੇ ਇਹ ਵੀ ਦੱਸਿਆ ਕਿ ਦੋਹਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
|
|