ਸਿੱਖ ਵਿਰੋਧੀ ਦੰਗੇ: ਸੁਣਵਾਈ 6 ਮਹੀਨੇ ਵਿੱਚ ਪੂਰੀ ਕਰਨ ਦਾ ਨਿਰਦੇਸ਼

ਨਵੀਂ ਦਿੱਲੀ, 8 ਫਰਵਰੀ (ਸ.ਬ.) ਸੀਬੀਆਈ ਅਤੇ ਦਿੱਲੀ ਪੁਲੀਸ ਨੇ ਅੱਜ 1984 ਦੇ ਸਿੱਖ ਵਿਰੋਧੀ ਦੰਗਾ ਪੀੜਤਾਂ ਦੇ ਮਾਮਲੇ ਲਈ ਦਿੱਲੀ ਹਾਈ ਕੋਰਟ ਦੇ ਸਾਹਮਣੇ ਐਸ ਐਸ ਪੀ ਨਿਯੁਕਤ ਕਰਨ ਤੇ ਸਹਿਮਤੀ ਪ੍ਰਗਟ ਕੀਤੀ ਹੈ।
ਦਿੱਲੀ ਹਾਈ ਕੋਰਟ ਨੇ ਹੇਠਲੀ ਅਦਾਲਤ ਨੂੰ ਮਾਮਲੇ ਦੀ ਸੁਣਵਾਈ ਛੇ ਮਹੀਨੇ ਦੇ ਅੰਦਰ ਪੂਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਜਾਂਚ ਏਜੰਸੀ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਸੀਨੀਅਰ ਵਕੀਲਾਂ ਨੂੰ ਮਾਮਲਿਆਂ ਦੀ ਦੇਖਰੇਖ ਲਈ ਐਸ ਐਸ ਪੀ ਨਿਯੁਕਤ ਕੀਤਾ ਗਿਆ ਹੈ। ਏਜੰਸੀ ਵਲੋਂ ਇਹ ਪ੍ਰਤੀਕ੍ਰਿਆ ਉਸ ਸਮੇਂ ਸਾਹਮਣੇ ਆਈ ਜਦੋਂ ਦਿੱਲੀ ਹਾਈਕੋਰਟ ਨੇ ਮਾਮਲਿਆਂ ਦੇ ਨਾਲ ਗੈਰ ਸੰਵੇਦਨਸ਼ੀਲਤਾ ਵਰਤਣ ਲਈ ਉਸਦੀ ਖਿਚਾਈ ਕੀਤੀ ਸੀ ਅਤੇ ਸੀ ਬੀ ਆਈ ਦੇ ਡਾਇਰੈਕਟਰ ਤੋਂ ਗੁਜਰਾਤ ਦੰਗਾ ਮਾਮਲੇ ਦੀ ਤਰਜ ਤੇ ਇੱਕ ਸੀਨੀਅਰ ਅਧਿਕਾਰੀ ਨੂੰ ਵਿਸ਼ੇਸ਼ ਲੋਕ ਅਧਿਕਾਰੀ ਨਿਯੁਕਤ ਕਰਨ ਲਈ ਕਿਹਾ ਸੀ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਕਿਹਾ ਸੀ ਕਿ ਜਾਂਚ ਏਜੰਸੀ ਇਨ੍ਹਾਂ ਮਾਮਲਿਆਂ ਨੂੰ ਨਿਯਮਿਤ ਮਾਮਲਿਆਂ ਦੀ ਤਰ੍ਹਾਂ ਦੇਖ ਰਹੀ ਹੈ। ਅਦਾਲਤ ਨੇ ਇਹ ਗੱਲ ਇੱਕ ਸਮਾਜਸੇਵੀ ਸੰਸਥਾ ਨਵੰਬਰ -84 ਕਾਰਨੇਜ ਜਸਟਿਸ ਕਮੇਟੀ ਵਲੋਂ ਦਾਇਰ ਜਨਹਿਤ ਪਟੀਸ਼ਨ ਦੀ ਸੁਣਵਾਈ ਦੌਰਾਨ ਕਹੀ ਸੀ ਜਿਸ ਵਿੱਚ ਸੀ ਬੀ ਆਈ ਨੂੰ ਵਿਸ਼ੇਸ਼ ਕਾਨੂੰਨੀ ਅਧਿਕਾਰੀ ਨਿਯੁਕਤ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ।



Designed & Maintained By www. tejinfo.com
Welcome! You are visitor No:
© 2008 Skyhawktimes.com