|
ਸਾਬਕਾ ਡੀ ਜੀ ਪੀ ਰਾਠੌਰ ਤੇ ਚਾਕੂ ਨਾਲ ਹਮਲਾ
ਚੰਡੀਗੜ੍ਹ, 8 ਫਰਵਰੀ (ਸ.ਬ.) ਹਰਿਆਣਾ ਦੇ ਸਾਬਕਾ ਡੀ ਜੀ ਪੀ ਐਸ ਪੀ ਐਸ ਰਾਠੌਰ ਤੇ ਅੱਜ ਜਿਲ੍ਹਾ ਅਦਾਲਤ ਦੇ ਬਾਹਰ ਇੱਕ ਨੌਜਵਾਨ ਨੇ ਚਾਕੂ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਦੇ ਮੂੰਹ ਤੇ ਕਈ ਵਾਰ ਕੀਤੇ। ਰਾਠੌਰ ਇੱਥੇ ਰੁਚਿਕਾ ਛੇੜਛਾੜ ਮਾਮਲੇ ਵਿੱਚ ਜਿਲ੍ਹਾ ਅਦਾਲਤ ਵੱਲੋਂ ਆਪਣੀ ਅਪੀਲ ਤੇ ਸੁਣਵਾਈ ਦੀ ਕਾਰਵਾਈ ਵਿੱਚ ਸ਼ਾਮਿਲ ਹੋਣ ਆਏ ਸਨ। ਰਾਠੌਰ ਦੇ ਅਦਾਲਤ ਤੋਂ ਬਾਹਰ ਆਉਂਦੇ ਹੀ ਹਮਲਾਵਰ ਪੱਤਰਕਾਰ ਵਾਂਗ ਉਨ੍ਹਾਂ ਦੇ ਫੋਟੋ ਲੈਣ ਲੱਗਾ ਅਤੇ ਫਿਰ ਉਨ੍ਹਾਂ ਦੇ ਖੱਬੀ ਗੱਲ ਤੇ ਚਾਕੂ ਮਾਰ ਦਿੱਤਾ। ਉਸ ਨੇ ਕਈ ਵਾਰ ਕੀਤੇ। 68 ਸਾਲਾ ਰਾਠੌਰ ਦੀ ਗੱਲ੍ਹ ਤੋਂ ਖੂਨ ਨਿਕਲਣ ਲੱਗਾ। ਉਨ੍ਹਾਂ ਨੇ ਆਪਣੀ ਕਾਰ ਵਿੱਚ ਬੈਠਣ ਤੋਂ ਪਹਿਲਾਂ ਜਖਮ ਨੂੰ ਰੁਮਾਲ ਨਾਲ ਢੱਕ ਲਿਆ। ਸੁਰੱਖਿਆ ਕਰਮਚਾਰੀਆਂ ਨੇ ਹਮਲਾਵਰ ਨੌਜਵਾਨ ਨੂੰ ਕਾਬੂ ਕਰ ਲਿਆ।
|
|