ਫੇਜ਼-11 ਵਿੱਚ ਗਮਾਡਾ ਨੇ ਖੋਖੇ ਤੋੜੇ

ਮੁਹਾਲੀ, 8 ਫਰਵਰੀ (ਸ.ਬ.) ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵਲੋਂ ਫੇਜ਼-11 ਵਿੱਚ ਪੈਟ੍ਰੋਲ ਪੰਪ ਦੀ ਥਾਂ ਖਾਲੀ ਕਰਵਾ ਕੇ ਦੇਣ ਲਈ ਨਾਜਾਇਜ਼ ਕਬਜੇ ਵਾਲੇ ਖੋਖੇ ਢਾਹ ਦਿੱਤੇ। ਇਸ ਮੌਕੇ ਲਗਭਗ 7 ਖੋਖਿਆਂ ਨੂੰ ਗਮਾਡਾ ਨੇ ਹੱਥ ਨਹੀਂ ਲਾਇਆ ਜਿਨ੍ਹਾਂ ਕੋਲ ਅਦਾਲਤ ਦੀ ਸਟੇਅ ਸੀ। ਇਸ ਮੌਕੇ ਗਮਾਡਾ ਦੇ ਮਿਲਖ ਅਫਸਰ ਸ੍ਰ. ਬਲਬੀਰ ਸਿੰਘ ਢੋਲ ਅਤੇ ਐਸ ਡੀ ਓ ਸ੍ਰ. ਸੁਰਿੰਦਰ ਸਿੰਘ ਅਤੇ ਐਸ ਕੇ ਬੈਂਸ ਵੀ ਹਾਜਿਰ ਸਨ। ਇਲਾਕੇ ਦੀ ਸਾਬਕਾ ਕੌਂਸਲਰ ਬੀਬੀ ਇੰਦਰਜੀਤ ਕੌਰ ਨੇ ਗਮਾਡਾ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਇਸ ਮੌਕੇ ਹਾਜਿਰ ਆਲ ਇੰਡੀਆ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਸ੍ਰ. ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਪੀੜਤ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਵੱਖਰੀ ਥਾਂ ਦਿੱਤੀ ਜਾਵੇਗੀ।



Designed & Maintained By www. tejinfo.com
Welcome! You are visitor No:
© 2008 Skyhawktimes.com