|
ਮੁਫਤ ਵਿੱਚ ਕੰਮ ਕਰ ਰਹੇ ਹਨ ਫਰਹਾ ਅਤੇ ਅਕਸ਼ੇ
ਬਤੌਰ ਕੋਰੀਓਗ੍ਰਾਫਰ ਅਤੇ ਸਫਲ ਨਿਰਦੇਸ਼ਕ ਖੁਦ ਨੂੰ ਸਿੱਧ ਕਰ ਚੁੱਕੀ ਫਰਾਹ ਖਾਨ ਨੇ ਜਦੋਂ ਅਕਸ਼ੇ ਕੁਮਾਰ ਨੂੰ ਆਪਣੀ ਆਉਣ ਵਾਲੀ ਫਿਲਮ ‘ਤੀਸ ਮਾਰ ਖਾਂ’ ਦੀ ਕਹਾਣੀ ਸੁਣਾਈ ਤਾਂ ਅੱਕੀ ਨਾ ਸਿਰਫ ਫਿਲਮ ਕਰਨ ਨੂੰ ਤਿਆਰ ਹੋ ਗਏ ਬਲਕਿ ਉਹਨਾਂ ਨੇ ਸਹਿ ਨਿਰਮਾਤਾ ਬਣਨ ਦਾ ਪ੍ਰਸਤਾਵ ਵੀ ਰੱਖ ਦਿੱਤਾ। ਪਿਛਲੇ ਦਿਨੀਂ ਫਰਾਹ ਨੇ ਇਹ ਗੱਲ ਦੱਸਦੇ ਹੋਏ ਮਜਾਕ ਕੀਤਾ ਕਿ ਇਸ ਤਰ੍ਹਾਂ ਅੱਕੀ ਨੂੰ ਹੁਣ ਫੀਸ ਨਹੀਂ ਦੇਣੀ ਪਵੇਗੀ। ਠੀਕ ਇਹੀ ਗੱਲ ਖੁਦ ਫਰਾਹ ਤੇ ਵੀ ਲਾਗੂ ਹੋ ਰਹੀ ਹੈ ਕਿ ਫਿਲਮ ਦੇ ਨਿਰਮਾਤਾ ਉਹਨਾਂ ਦੇ ਪਤੀਦੇਵ ਸ਼ਿਰਿਸ਼ ਕੁੰਦਰ ਹਨ, ਸੋ ਫਰਾਹ ਨੁੰ ਵੀ ਨਿਰਦੇਸ਼ਨ ਦੀ ਫੀਸ ਨਹੀਂ ਮਿਲਣ ਵਾਲੀ ਹੈ। ਵੈਸੇ ਇਹ ਗੱਲ ਉਹਨਾਂ ਨੂੰ ਖੁਦ ਵੀ ਪਤਾ ਹੈ। ਸਕਾਈ ਬਿਊਰੋ
|
|