Punjabi News:::Sky Hawk Times daily Punjabi News Paper from Mohali Punjab


ਇੱਕ ਸਿੱਧੀ ਸਾਦੀ ਪ੍ਰੇਮ ਕਹਾਣੀ ਹੈ ‘ਮਾਈ ਨੇਮ ਇਜ ਖਾਨ’ : ਕਰਣ ਜੌਹਰ

ਫਿਲਮਾਂ ਦੇ ਨਾਲ ਕਰਣ ਜੌਹਰ ਦਾ ਰਿਸ਼ਤਾ ਉਸ ਉਮਰ ਤੋਂ ਹੈ, ਜਦੋਂ ਬੱਚੇ ਤਿਤਲੀਆਂ ਫੜਣ ਲਈ ਬਾਗ -ਬਗੀਚਿਆਂ ਵਿੱਚ ਦੌੜਦੇ ਹਨ ਜਾਂ ਪਤੰਗਾਂ ਉਡਾਉਣ ਲਈ ਆਪਣੀ ਛੱਤ ਤੇ ਮੰਡੀਰ ਜਮ੍ਹਾਂ ਕਰਦੇ ਹਨ। ਇਸ ਲਿਹਾਜ ਨਾਲ ਕਿਹਾ ਜਾ ਸਕਦਾ ਹੈ ਕਿ ਸਿਨੇਮਾ ਕਰਣ ਦੀ ਰਗਾਂ ਵਿੱਚ ਲਹੂ ਦੇ ਨਾਲ ਵਹਿ ਰਿਹਾ ਹੈ।
ਸ਼ੁਰੂਆਤੀ ਦੌਰ ਵਿੱਚ ਕਰਣ ਨੇ ‘ਕੁਛ ਕੁਛ ਹੋਤਾ ਹੈ’ ਅਤੇ ‘ਕਭੀ ਖੁਸ਼ੀ ਕਭੀ ਗਮ’ ਵਰਗੀਆਂ ਫਿਲਮਾਂ ਬਣਾਈਆਂ, ਜਿਨ੍ਹਾਂ ਵਿੱਚ ਸਿਰਫ ਹੀਰੋ ਹੀਰੋਇਨ ਆਪਣੇ ਹੁੰਦੇ ਸਨ, ਬਾਕੀ ਸਾਰਾ ਪਰਿਵੇਸ਼ ਪਰੀ ਕਥਾਵਾਂ ਵਰਗਾ ਹੁੰਦਾ ਸੀ। ਕਰਣ ਦੀਆਂ ਨਾਇਕਾਵਾਂ ਯਸ਼ ਚੋਪੜਾ ਦੀਆਂ ਫਿਲਮਾਂ ਦੀ ਤਰ੍ਹਾਂ ਸ਼ਿਫਾਨ ਦੀਆਂ ਸਾੜੀਆਂ ਪਾ ਕੇ ਨਜਰ ਆਉਂਦੀਆਂ ਸਨ ਅਤੇ ਨਾਇਕ ‘ਹਰ ਘੜੀ ਬਦਲ ਰਹੀ ਹੈ ਜਿੰਦਗੀ’ ਗਾਉਂਦੇ ਹੋਏ ਵੀ ਖੁਦ ਬਿਲਕੁਲ ਬਦਲਿਆ ਹੋਇਆ ਨਜਰ ਆਉਂਦਾ ਸੀ, ਪਰ ਵਕਤ ਬਦਿਲਆ ਤਾਂ ਕਰਣ ਦਾ ਨਜਰੀਆ ਵੀ ਬਦਲਿਆ ਅਤੇ ਇਸੇ ਦਾ ਨਤੀਜਾ ਹੈ ‘ਮਾਈ ਨੇਮ ਇਜ ਖਾਨ’ ਜਿਸ ਨੂੰ ਕਰਣ ਜੌਹਰ ਮਾਰਕਾ ਫਿਲਮ ਮੰਨਣ ਦਾ ਦਿਲ ਨਹੀਂ ਕਰਦਾ। ਇਸ ਦਾ ਕਾਰਨ ਇਹ ਹੈ ਕਿ ਪਹਿਲੀ ਵਾਰ ਕਰਣ ਨੇ ਸੱਚੀਆਂ ਘਟਨਾਵਾਂ ਤੇ ਆਧਾਰਿਤ ਇੱਕ ਫਿਕਸ਼ਨ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਕਰਣ ਆਪਣੀ ਇਸ ਕੋਸ਼ਿਸ਼ ਵਿੱਚ ਕਿੱਥੋਂ ਤੱਕ ਕਾਮਯਾਬ ਹੋਏ ਹਨ, ਇਸ ਦਾ ਖੁਲਾਸਾ ਤਾਂ ਅਗਲੇ ਦਿਨਾਂ ਵਿੱਚ ਹੋਵੇਗਾ, ਜਦੋਂ ਇਹ ਫਿਲਮ ਸਿਨੇਮਾਘਰਾਂ ਵਿੱਚ ਪਹੁੰਚੇਗੀ, ਪਰ ਇਸ ਇੰਟਰਵਿਊ ਵਿੱਚ ਕਰਣ ‘ਮਾਈ ਨੇਮ ਇਜ ਖਾਨ’ ਨਾਲ ਜੁੜੇ ਕੁੱਝ ਖਾਸ ਪਹਿਲੂਆਂ ਦੀ ਚਰਚਾ ਕਰ ਰਹੇ ਹਨ।
ਤੁਹਾਡੀ ਫਿਲਮ ਦਾ ਟਾਈਟਲ ਹੀ ਕਈ ਸਵਾਲ ਖੜ੍ਹੇ ਕਰਦਾ ਹੈ ਕੀ ਇਹ ਅੱਤਵਾਦ ਤੇ ਆਧਾਰਿਤ ਫਿਲਮ ਹੈ?
ਇਹ ਫਿਲਮ ਅੱਤਵਾਦ ਦੇ ਮੁੱਦੇ ਤੇ ਨਹੀਂ ਹੈ, ਬਲਕਿ ਇਹ ਇੱਕ ਸਿੱਧੀ ਸਾਦੀ ਪ੍ਰੇਮ ਕਹਾਣੀ ਹੈ, ਜਿਸ ਵਿੱਚ ਦੋ ਅਹਿਮ ਕਿਰਦਾਰ ਹਨ-ਰਿਜਵਾਨ ਖਾਨ ਅਤੇ ਮੰਦਿਰਾ। ਰਿਜਵਾਨ ਇੱਕ ਮਾਸੂਮ ਅਤੇ ਸੱਚਾ ਇਨਸਾਨ ਹੈ ਜੋ ਆਪਣੇ ਪ੍ਰੇਮ ਦੇ ਕਾਰਨ ਇੱਕ ਅਜਿਹੇ ਸਫਰ ਤੇ ਨਿਕਲ ਪੈਂਦਾ ਹੈ ਜਿਸ ਵਿੱਚ ਮੰਜਿਲ ਬਹੁਤ ਦੂਰ ਅਤੇ ਬਹੁਤ ਮੁਸ਼ਕਿਲ ਨਜਰ ਆਉਂਦੀ ਹੈ। ਇਹ ਫਿਲਮ ਨਾ ਤਾਂ ਕਿਸੇ ਧਰਮ ਤੇ ਆਧਾਰਿਤ ਹੈ ਅਤੇ ਨਾ ਹੀ ਅੱਤਵਾਦ ਨਾਲ ਜੁੜੇ ਸਵਾਲ ਚੁੱਕਦੀ ਹੈ। ਫਿਲਮ ਇੱਕ ਇਨਸਾਨ ਤੇ ਆਧਾਰਿਤ ਹੈ। ਬਚਪਨ ਵਿੱਚ ਰਿਜਵਾਨ ਦੀ ਮਾਂ ਨੇ ਉਸ ਨੂੰ ਦੱਸਿਆ ਕਿ ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਹਨ। ਇੱਕ ਉਹ ਜੋ ਚੰਗਾ ਕੰਮ ਕਰਦੇਹਨ ਅਤੇ ਦੂਜੇ ਉਹ ਜੋ ਬੁਰਾ ਕੰਮ ਕਰਦੇ ਹਨ। ਰਿਜਵਾਨ ਬੱਸ ਸਿੱਧੀ ਗੱਲ ਨੂੰ ਮੰਨਦਾ ਹੈ। ਉਹ ਬਹੁਤ ਹੀ ਸਿੱਧਾ ਹੈ, ਗੱਲਾਂ ਦਾ ਉਹ ਸਿੱਧਾ ਮਤਲਬ ਕੱਢਦਾ ਹੈ, ਉਸ ਨੂੰ ਦੁਨੀਆਦਾਰੀ ਨਹੀਂ ਆਉਂਦੀ।
ਚਰਚਾ ਹੈ ਕਿ ਤੁਹਾਡੀ ਇਸ ਫਿਲਮ ਵਿੱਚ 9/11 ਦੀ ਘਟਨਾ ਦਾ ਵੀ ਸੰਦਰਭ ਹੈ?
ਦਰਅਸਲ 9/11 ਫਿਲਮ ਦਾ ਇੱਕ ਬਹੁਤ ਹੀ ਛੋਟਾ ਜਿਹਾ ਹਿੱਸਾ ਹੈ। ਕੁੱਲ ਮਿਲਾ ਕੇ ਫਿਲਮ ਪੰਜ ਸਾਲ ਦੇ ਰਜਵਾਨ ਤੋਂ ਲੈ ਕੇ ਉਸ ਦੇ ਮੈਚਿਊਰ ਹੋਣ ਤੱਕ ਦੀ ਕਹਾਣੀ ਹੈ। ਇਸ ਵਿੱਚ ਮੁੰਬਈ ਤੋਂ ਲੈ ਕੇ ਅਮਰੀਕਾ ਤੱਕ ਦਾ ਸਫਰ ਦਿਖਾਇਆ ਗਿਆ ਹੈ। ਜਦੋਂ ਉਹ ਅੱਠ ਸਾਲ ਦਾ ਸੀ, ਉਦੋਂ ਹੋਏ ਇੱਕ ਹਾਦਸੇ ਦਾ ਉਸ ਦੇ ਉ¤ਪਰ ਗਹਿਰਾ ਅਸਰ ਪੈਂਦ ਾ ਹੈ। ਇਸੇ ਦੌਰਾਨ 9/11 ਦਾ ਹਾਦਸਾ ਵੀ ਹੁੰਦਾ ਹੈ, ਪਰ ਮੇਰੀ ਫਿਲਮ 9/11 ਤੇ ਨਹੀਂ, ਬਲਕਿ ਰਿਜਵਾਨ ਨਾਮੀਂ ਕਿਰਦਾਰ ਤੇ ਹੈ। ਫਿਲਮ ਵਿੱਚ ਉਸ ਦਾ ਸਫਰ ਦਿਖਾਇਆ ਗਿਆ ਹੈ।
ਤੁਹਾਡੀਆਂ ਪਿਛਲੀਆਂ ਫਿਲਮਾਂ ਦੇ ਮੁਕਾਬਲੇ ‘ਮਾਈ ਨੇਮ ਇਜ ਖਾਨ’ ਕਿਸ ਲਿਹਾਜ ਨਾਲ ਅਲੱਗ ਹੈ।
ਇਹ ਫਿਲਮ ਤੱਥਾਂ ਤੇ ਆਧਾਰਿਤ ਫਿਕਸ਼ਨ ਹੈ। ਫਿਲਮ ਦਾ ਫਾਰਮੈਟ ਇੱਕ ਏਪਿਕ ਦੀ ਤਰ੍ਹਾਂ ਹੈ, ਜੋ ਸਾਡੇ ਲੀਡ ਕੈਰੇਕਟਰ ਰਿਜਵਾਨ ਦੀ ਜਿੰਦਗੀ ਨੂੰ ਚਾਰ ਤੋਂ ਚਾਲੀ ਸਾਲ ਦੀ ਉਮਰ ਤੱਕ ਦਿਖਾਉਂਦਾ ਹੈ। ਫਿਲਮ ਉਹਨਾਂ ਘਟਨਾਵਾਂ ਨੂੰ ਦੱਸਦੀ ਹੈ ਜੋ ਉਸ ਨੂੰ ਸਮਾਜਿਕ ਅਤੇ ਰਾਜਨੀਤਿਕ ਰੂਪ ਨਾਲ ਝੱਲਣੀਆਂ ਪੈਂਦੀਆਂ ਹਨ। ਫਿਲਮ ਦੇਖੋਗੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਕਾਸ਼, ਅਸਲੀ ਜਿੰਦਗੀ ਵਿੱਚ ਵੀ ਕੋਈ ਰਿਜਵਾਨ ਖਾਨ ਹੁੰਦਾ, ਜੋ ਦੁਨੀਆ ਨੂੰ ਬਹੁਤ ਹੱਦ ਤੱਕ ਬਦਲ ਸਕਦਾ।
ਬਾਕਸ ਆਫਿਸ ਤੇ ਕਾਮਯਾਬੀ ਮਿਲੇ, ਇਸ ਤੋਂ ਇਲਾਵਾ ਇਸ ਫਿਲਮ ਨੂੰ ਲੈ ਕੇ ਤੁਹਾਡੀਆਂ ਉਮੀਦਾਂ ਕੀ ਹਨ?
ਅਸੀ ਂਚਾਹੁੰਦੇ ਹਾਂ ਕਿ ਇਸ ਫਿਲਮ ਰਾਹੀਂ ਅਸੀਂ ਜੋ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ, ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇ। ਮੁਹੱਬਤ ਦਾ ਜੋ ਪੈਗਾਮ ਰਿਜਵਾਨ ਦੀ ਮਾਰਫਤ ਅਸੀਂ ਦੇਣਾ ਚਾਹੁੰਦੇ ਹਾਂ, ਉਸ ਨੂੰ ਵੀ ਲੋਕ ਸਮਝਣ। ਮੈਂ ਜਦੋਂ ਚੰਗੀ ਉਮਰ ਵਿੱਚ ਸੀ, ਉਦੋਂ ਆਪਣੇ ਬਾਰੇ ਸੋਚਦਾ ਸੀ ਪਰ ਹੁਣ ਮੈਂ ਦੁਨੀਆ ਬਾਰੇ ਸੋਚਦਾ ਹਾਂ। ਮੈਂ ਚਾਹੁੰਦਾ ਸੀ ਕਿ ਇੱਕ ਅਜਿਹੀ ਫਿਲਮ ਬਣਾਵਾਂ, ਜਿੱਥੇ ਲੋਕਾਂ ਨੂੰ ਲੱਗੇ ਕਿ ਦੁਨੀਆ ਵਿੱਚ ਇਹ ਵੀ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਮੈਂ ‘ਮਾਈ ਨੇਮ ਇਜ ਖਾਨ’ ਬਣਾਈ ਹੈ।
ਇਸ ਫਿਲਮ ਨੂੰ ਬਣਾਉਣ ਵਿੱਚ ਤੁਹਾਨੂੰ ਤਿੰਨ ਸਾਲ ਸਮਾਂ ਲੱਗਿਆ, ਇਹ ਦੇਰੀ ਕਿਸ ਕਾਰਨ ਹੋਈ?
ਇਹ ਫਿਲਮ ਮੇਰੇ ਦਿਲ ਦੇ ਬਹੁਤ ਕਰੀਬ ਹੈ, ਤੁਸੀਂ ਕਹਿ ਸਕਦੇ ਹੋ ਕਿ ਇਹ ਮੇਰੀ ਜਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਹੈ। ਇਸ ਲਿਹਾਜ ਨਾਲ ਅਸੀਂ ਕੋਈ ਅਸਰ ਨਹੀਂ ਛੱਡਣਾ ਚਾਹੁੰਦੇ ਸੀ। ਦੋ ਸਾਲ ਦਾ ਸਮਾਂ ਤਾਂ ਅਸੀਂ ਰਿਸਰਚ ਵਿੱਚ ਖਰਚ ਕੀਤਾ। ਸਾਡੀ ਫਿਲਮ ਦੇ ਹੀਰੋ ਰਿਜਵਾਨ ਨੂੰ ਅਸੀਂ ‘ਐਸਪਰਜਰ ਸਿੰਡ੍ਰੋਮ’ ਦਾ ਸ਼ਿਕਾਰ ਦੱਸਿਆ ਹੈ, ਤਾਂ ਇਸ ਬਾਰੇ ਵੀ ਅਸੀਂ ਪੂਰੀ ਜਾਣਕਾਰੀ ਇਕੱਠੀ ਕਰਨੀ ਸੀ।
ਸਕਾਈ ਬਿਊਰੋ



Designed & Maintained By www. tejinfo.com
Welcome! You are visitor No:
© 2008 Skyhawktimes.com