|
ਖਤਰਨਾਕ ਬਾਈਕ ਸਟੰਟ ਸੀਨ ਕਰ ਰਹੇ ਹਨ ਅਕਸ਼ੇ
ਅਕਸ਼ੇ ਨੂੰ ਸਟੰਟ ਕਰਨ ਦਾ ਬਹੁਤ ਸ਼ੌਂਕ ਹੈ। ਸੱਟਾਂ ਦੇ ਕਾਰਨ ਉਹ ਕੁੱਝ ਸਮੇਂ ਤੋਂ ਸਟੰਟ ਸੀਨ ਨਹੀਂ ਪਾ ਰਹੇ ਸਨ। ਹੁਣ ਉਹ ਵਿਪੁਲ ਸ਼ਾਹ ਦੀ ਫਿਲਮ ਐਕਸ਼ਨ ਰਿਪਲੇ ਵਿੱਚ ਐਕਸ਼ਨ ਸੀਨ ਕਰਨ ਵਾਲੇ ਹਨ। ਇਸ ਤੋਂ ਪਹਿਲਾਂ ਜਰਮਨੀ ਵਿੱਚ ਆਪਣੀ ਬੈਕ ਦੇ ਲਈ ਥਰੈਪੀ ਲੈ ਕੇ ਆ ਚੁੱਕੇ ਹਨ। ਅਕਸ਼ੇ ਇਹਨੀਂ ਦਿਨੀਂ ਰਣਵਿਜੈ ਦੇ ਨਾਲ ਖਤਰਨਾਕ ਬਾਈਕ ਸਟੰਟ ਸੀਨ ਕਰ ਰਹੇ ਹਨ। ਅਕਸ਼ੇ ਨੇ ਨਾ ਸਿਰਫ ਬਾਡੀ ਡਬਲ ਲੈਣ ਤੋਂ ਇੰਨਕਾਰ ਕਰ ਦਿੱਤਾ ਬਲਕਿ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਕਰਨ ਲਈ ਤਿਆਰ ਹੋ ਗਏ। ਵਿਪੁਲ ਨੇ ਇਸ ਦੌਰਾਨ ਵਿਸ਼ੇਸ਼ ਸਾਵਧਾਨੀ ਰੱਖੀ। ਵਿਪੁਲ ਕਹਿੰਦੇ ਹਨ ਕਿ ਅਸੀਂ ਸਾਵਧਾਨੀ ਰੱਖੀ ਕਿਉਂਕਿ ਅਕਸ਼ੇ ਹਾਲ ਵਿੱਚ ਸੱਟ ਤੋਂ ਉਭਰੇ ਹਨ। ਇੱਕ ਸੀਨ ਵਿੱਚ ਅਕਸ਼ੇ ਇੱਕ ਰਫਤਾਰ ਨਾਲ ਚੱਲ ਰਹੀ ਬਾਈਕ ਤੋਂ ਦੂਜੀ ਬਾਈਕ ਤੇ ਚੜ੍ਹਦੇ ਦਿਖਣਗੇ। ਸਕਾਈ ਬਿਊਰੋ
|
|