|
ਇਮੇਜ ਬਦਲਣ ਦੀ ਕੋਸ਼ਿਸ਼ ਵਿੱਚ ਨੀਤੂ ਚੰਦਰਾ
ਅਕਸ਼ੇ ਕੁਮਾਰ ਦੀ ਸੁਪਰ ਹਿਟ ਫਿਲਮ ‘ਗਰਮ ਮਸਾਲਾ’ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਨੀਤੂ ਚੰਦਰਾ ਇਹਨੀਂ ਦਿਨੀਂ ਆਪਣੀ ਭੈਣ ਜੀ ਵਾਲੀ ਇਮੇਜ ਤੋਂ ਛੁਟਕਾਰਾ ਪਾਉਣ ਲਈ ਬੇਤਾਬ ਹੈ। ਹੁਣ ਉਸ ਨੇ ਇਮੇਜ ਮੇਕ ਓਵਰ ਕਰਨ ਦਾ ਫੈਸਲਾ ਕੀਤਾ ਹੈ। ਸਵਿਮ ਸੂਟ ਵਿੱਚ ਸੁਰਖੀਆਂ ਬਟੋਰਨ ਵਾਲੀ ਨੀਤੂ ਕਹਿੰਦੀ ਹੈ ਕਿ ਇਸੇ ਕਾਰਨ ਮੈਂ ਬੀਤੀਆਂ ਹੋਈਆਂ ਗੱਲਾਂ ਨੂੰ ਜ਼ਿਆਦਾ ਤਵੱਜੋਂ ਨਹੀਂ ਦਿੰਦੀ। ਮੇਰਾ ਨਿਯਮ ਸਿੱਧਾ ਜਿਹਾ ਹੈ। ਜੇ ਤੁਹਾਡੇ ਕੋਲ ਸਰੀਰ ਹੈ ਤਾਂ ਇਸ ਦੀ ਨੁਮਾਇਸ਼ ਕਰੋ। ਉਸ ਨੇ ਕਿਹਾ ਕਿ ਇਨਾਂ ਫੋਟੋ ਸ਼ੂਟਸ ਤੋਂ ਪਹਿਲਾਂ ਕਿਸੇ ਨੇ ਮੈਨੂੰ ਨੋਟਿਸ ਤੱਕ ਨਹੀਂ ਕੀਤਾ ਸੀ। ਮੇਰੇ ਚੰਗੇ ਕੰਮ ਦੇ ਬਾਵਜੂਦ ਵੱਡੇ ਨਿਰਦੇਸ਼ਕਾਂ ਨੇ ਮੈਨੂੰ ਸਾਫ ਤੌਰ ਤੇ ਕਿਹਾ ਕਿ ਉਹਨਾਂ ਨੂੰ ਡਰ ਹੈ ਕਿ ਮੈਂ ਟੀ-ਸ਼ਰਟ ਅਤੇ ਜੀਨਸ ਪਾ ਵੀ ਸਕਾਂਗੀ ਜਾਂ ਨਹੀਂ। ਉਹ ਮੈਨੂੰ ਭੈਣ ਜੀ ਸਮਝਦੇ ਸਨ। ਸਕਾਈ ਬਿਊਰੋ
|
|