|
ਸ਼ਰਮਾ ਗਏ ਇਮਤਿਆਜ
ਇਮਤਿਆਜ ਅਲੀ ਦੇ ਲੰਬੇ ਅਤੇ ਸੰਘਣੇ ਵਾਲਾਂ ਦੇ ਕਾਰਨ ਉਹ ਸ਼ਾਇਰ ਦੇ ਰੋਲ ਲਈ ਵਿਸ਼ਾਲ ਨੂੰ ਬਿਲਕੁਲ ਫਿਟ ਲੱਗੇ ਸਨ। ਇਮਤਿਆਜ ਨੇ ਇਸ ਰੋਲ ਲਈ ਹਾਂ ਵੀ ਕਹਿ ਦਿੱਤੀ ਸੀ ਪਰ ਬਾਅਦ ਵਿੱਚ ਜਦੋਂ ਪਤਾ ਲੱਗਿਆ ਕਿ ਉਹਨਾਂ ਨੂੰ ਪ੍ਰਿਅੰਕਾ ਨੂੰ ਆਪਣੀ ਸ਼ਾਇਰੀ ਨਾਲ ਪ੍ਰਭਾਵਿਤ ਕਰਨਾ ਪਵੇਗਾ ਤਾਂ ਉਹ ਖੁਦ ਨੂੰ ਇਸ ਦੇ ਲਈ ਤਿਆਰ ਨਹੀਂ ਕਰ ਸਕੇ। ਹਾਲਾਂਕਿ ਇਸ ਤੋਂ ਪਹਿਲਾਂ ਵਿਸ਼ਾਲ ਦੀ ਫਿਲਮ ਵਿੱਚ ਕੰਮ ਕਰਨ ਲਈ ਉਹ ਬਿਨਾਂ ਕੁੱਝ ਸੋਚੇ ਮੰਨ ਗਏ ਸਨ। ਵਿਸ਼ਾਲ ਨੇ ਦੱਸਿਆ ਕਿ ਉਹਨਾਂ ਨੂੰ ਪ੍ਰਿਅੰਕਾ ਲਈ ਬਹੁਤ ਰੋਮਾਂਟਿਕ ਸ਼ਾਇਰੀ ਬੋਲਣੀ ਹੈ ਤਾਂ ਉਹਨਾਂ ਨੇ ਇਸ ਰੋਲ ਤੋਂ ਇਨਕਾਰ ਕਰ ਦਿੱਤਾ। ਉਹ ਇਹ ਕਲਪਨਾ ਕਰਕੇ ਹੀ ਸ਼ਰਮਾ ਗਏ ਸਨ। ਵਿਸ਼ਾਲ ਨੇ ਉਹਨਾਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਲੁਕ ਦੇ ਕਾਰਨ ਉਹ ਇਸ ਰੋਲ ਲਈ ਪਰਫੈਕਟ ਹਨ। ਵਿਸ਼ਾਲ ਬਾਅਦ ਵਿੱਚ ਇਮਤਿਆਜ ਦੀ ਗ ੱਲ ਨੂ ਨੂੰਸਮਝਝੇ ਅਤੇ ਬਾਅਦ ਵਿੱਚ ਦੋਵੇਂ ਖੂਬ ਹੱਸੇ। ਇਮਤਿਆਜ ਐਕਟਿੰਗ ਦੇ ਮਾਮਲੇ ਵਿੱਚ ਨਵੇਂ ਨਹੀਂ ਹਨ। ਉਹ ਲੋਕਪ੍ਰਿਅ ਥਿਏਟਰ ਐਕਟਰ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਅਨੁਰਾਗ ਕਸ਼ਯਪ ਦੀ ਫਿਲਮ ਬਲੈਕ ਫ੍ਰਾਈਡੇ ਵਿੱਚ ਉਹਨਾਂ ਨੇ ਪੁਲੀਸ ਵਾਲੇ ਦਾ ਰੋਲ ਵੀ ਕੀਤਾ ਸੀ ਬਾਅਦ ਵਿੱਚ ਉਹ ਡਾਇਰੈਕਟਰ ਬਣ ਗਏ ਸਨ। ਇੱਕ ਬਟਾ ਸੱਤ ਵਿੱਚ ਪ੍ਰਿਅੰਕਾ, ਜਾਨ ਅਬਰਾਹਮ, ਅਰਸ਼ਦ ਵਾਰਸੀ, ਮੋਹਨ ਲਾਲ ਅਤੇ ਨਸੀਰੂਦੀਨ ਸ਼ਾਹ ਸਮੇਤ 7 ਮਰਦਾਂ ਦੇ ਨਾਲ ਰੋਮਾਂਸ ਕਰਦੀ ਨਜਰ ਆਵੇਗੀ। ਸਕਾਈ ਬਿਊਰੋ
|
|