|
ਪ੍ਰਿੰਸ ਦੀ ਭੂਮਿਕਾ ਨਿਭਾ ਕੇ ਸੁਰਖੀਆਂ ਵਿੱਚ ਆ ਗਏ ਹਨ ਪੁਰੂ ਰਾਜ ਕੁਮਾਰ
ਸਵ. ਅਭਿਨੇਤਾ ਰਾਜਕੁਮਾਰ ਦੇ ਬੇਟੇ ਪੁਰੂ ਰਾਜ ਕੁਮਾਰ ‘ਵੀਰ’ ਫਿਲਮ ਵਿੱਚ ਪ੍ਰਿੰਸ ਦੀ ਭੂਮਿਕਾ ਨਿਭਾ ਕੇ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਹਾਲ ਵਿੱਚ ਪੁਰੂ ਨੇ ਆਪਣੀ ਰੀਲ ਅਤੇ ਰੀਅਲ ਲਾਈਫ ਬਾਰੇ ਕੁੱਝ ਗੱਲਾਂ ਕੀਤੀਆਂ। ਤੁਹਾਡੇ ਪਿਤਾ ਰਾਜ ਕੁਮਾਰ ਨੇ ‘ਹੀਰ ਰਾਂਝਾ’ ਅਤੇ ‘ਪਾਕੀਜਾ’ ਵਰਗੀ ਸਦਾਬਹਾਰ ਲਵਸਟੋਰੀ ਵਿੱਚ ਕੰਮ ਕੀਤਾ ਹੈ। ਕੀ ਅਜਿਹੀਆਂ ਫਿਲਮਾਂ ਤੁਸੀਂ ਮਿਸ ਨਹੀਂ ਕਰਦੇ? ਤੁਸੀਂ ਅਜਿਹੀਆਂ ਫਿਲਮਾਂ ਦੁਬਾਰਾ ਬਣਾ ਵੀ ਤਾਂ ਨਹੀਂ ਸਕਦੇ ਹੁਣ ਉਹੋ ਜਿਹੇ ਲੋਕ ਕਿੱਥੇ ਹਨ। ਅਸਲ ਵਿੱਚ ਰੋਮਾਂਸ ਦਾ ਉਹ ਅਹਿਸਾਸ ਕਿੰਨਾ ਖੂਬਸੂਰਤ ਹੈ। ਕੀ ਤੁਸੀਂ ਸਿੰਗਲ ਹੋ? ਮੈਂ ਕਿਸੇ ਦੇ ਨਾਲ ਚਾਰ ਸਾਲਾਂ ਤੋਂ ਡੇਟਿੰਗ ਤੇ ਹਾਂ। ਉਸ ਦਾ ਨਾਮ ਕੋਰਾਲਜਕਾ ਜਾਂ ਪਿਆਰ ਤੋਂ ਕੋਰਾ ਹੈ। ਜਿਸ ਦਾ ਮਤਲਬ ਅੰਗਰੇਜੀ ਵਿੱਚ ਕੋਰਲ ਜਾਂ ਮੂੰਗੀਆ ਹੁੰਦਾ ਹੈ। ਉਹ ਕ੍ਰੋਏਸ਼ੀਆ ਦੀ ਹੈ। ਮੈਂ ਉਸ ਨਾਲ ਮੁੰਬਈ ਵਿੱਚ ਆਪਣੇ ਕੁੱਝ ਦੋਸਤਾਂ ਰਾਹੀਂ ਮਿਲਿਆ, ਜਿਸ ਦੇ ਲਈ ਮੈ ਂਉਹਨਾਂ ਦਾ ਸ਼ੁਕਰਗੁਜਾਰ ਹਾਂ। ਅੱਜ ਦੇ ਹਿਸਾਬ ਨਾਲ ਤਾਂ ਚਾਰ ਸਾਲ ਬਹੁਤ ਜ਼ਿਆਦਾ ਹੁੰਦੇ ਹਨ। ਹਾਂ, ਹੁੰਦੇ ਤਾਂ ਹਨ, ਖਾਸ ਤੌਰ ਤੇ ਮੇਰੇ ਹਿਸਾਬ ਨਾਲ। ਇਹ ਮੇਰੀ ਅੱਜ ਤੱਕ ਦੀ ਸਭ ਤੋਂ ਲੰਬੀ ਰਿਲੇਸ਼ਨਸ਼ਿਪ ਹੈ ਅਤੇ ਮੈਂ ਇਸ ਨੂੰ ਅੱਗੇ ਵੀ ਨਿਭਾਉਣਾ ਚਾਹੁੰਦਾ ਹਾਂ। ਇਸ ਉਮਰ ਵਿੱਚ ਇੰਨੀ ਰਿਲੇਸ਼ਨਸ਼ਿਪ ਅੱਜਕਲ੍ਹ ਕਿੱਥੇ ਹੈ, ਤੁਸੀਂ ਚਾਰ ਸਾਲਾਂ ਤੋਂ ਇਸ ਨੂੰ ਕਿਵੇਂ ਨਿਭਾ ਰਹੇ ਹੋ? ਵਾਹ! ਮੈਂ ਲੱਕੀ ਹਾਂ, ਪਰ ਇਹ ਗੱਲ ਨਹੀਂ ਹੈ, ਮੈਂ ਕਹਾਂਗਾ ਕਿ ਇਹ ਸਭ ਆਪਸੀ ਸਮਝ, ਆਪਣੇ ਪਾਰਟਨਰ ਨੂੰ ਪਿਆਰ ਅਤੇ ਸਨਮਾਨ ਦੇਣ ਦੀ ਗੱਲ ਹੈ ਅਤੇ ਇਹ ਦੋਵੇਂ ਪਾਸਿਉਂ ਹੈ। ਮੈਨੂੰ ਉਸ ਦੀ ਮੁਸਕਾਨ ਨਾਲ ਪਿਆਰ ਹੈ, ਜਦੋਂ ਉਹ ਹੱਸਦੀ ਹੈ ਤਾਂ ਹਰ ਪਾਸੇ ਫੁੱਲ ਖਿਲ ਜਾਂਦੇ ਹਨ। ਸੱਚ ਕਹਾਂ ਤਾਂ ਮੈਨੂੰ ਉਸ ਦਾ ਸਾਥ ਬਹੁਤ ਚੰਗਾ ਲੱਗਦਾ ਹੈ। ਸਕਾਈ ਬਿਊਰੋ
|
|