ਜਨਪ੍ਰਤੀਨਿਧੀਆਂ ਦੀ ਨਿੱਜੀ ਜਿੰਦਗੀ ਦੀ ਥਾਂ ਉਹਨਾਂ ਦੇ ਮੂਲ ਕੰਮ ਨੂੰ ਮਹੱਤਵ ਮਿਲੇ

ਨੇਤਾ ਚਾਹੁਣ ਤਾਂ ਸਾਰੇ ਦੇਸ਼ ਨੂੰ ਆਪਣੇ ਹਿਸਾਬ ਨਾਲ ਨਚਾਉਣ, ਪਰ ਉਹ ਖੁਦ ਕਦੇ ਕਿਸੇ ਦੇ ਨਾਲ ਡਾਂਸ ਕਰ ਲੈਣ ਤਾਂ ਕੁੱਝ ਲੋਕਾਂ ਨੂੰ ਬਹੁਤ ਬੁਰਾ ਲੱਗਦਾ ਹੈ। ਬਿਹਾਰ ਵਿੱਚ ਜੇਡੀ (ਯੂ) ਦੇ ਇੱਕ ਐਮ ਐਲ ਏ ਨੇ ਜਦੋਂ ਬਾਰ ਗਰਲਸ ਦੇ ਨਾਲ ਡਾਂਸ ਕੀਤਾ, ਤਾਂ ਰਾਜ ਦੀ ਪ੍ਰਮੁੱਖ ਵਿਰੋਧੀ ਪਾਰਟੀ ਆਰ ਜੇ ਡੀ ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਦਿੱਤੀ। ਜਿਵੇਂ ਵਿਧਾਇਕ ਨੇ ਕੋਈ ਬਹੁਤ ਵੱਡਾ ਅਪਰਾਧ ਕਰ ਦਿੱਤਾ ਹੋਵੇ।
ਇਸ ਤੋਂ ਪਹਿਲਾਂ ਵੀ ਜਨਪ੍ਰਤੀਨਿਧੀਆਂ ਵੱਲੋਂ ਬਾਰ ਗਰਲਸ ਨੂੰ ਕਿਸੇ ਆਯੋਜਨ ਵਿੱਚ ਬੁਲਾਉਣ ਜਾਂ ਉਨ੍ਹਾਂ ਦਾ ਪ੍ਰੋਗਰਾਮ ਆਯੋਜਿਤ ਕਰਨ ਨੂੰ ਲੈ ਕੇ ਕਾਫੀ ਰੌਲਾ ਪੈਂਦਾ ਰਿਹਾ ਹੈ। ਇਸ ਗੱਲ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਜਨ ਪ੍ਰਤੀਨਿਧੀ ਨੇ ਮਰਿਆਦਾਵਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਹੋਣ। ਗੌਰ ਕਰਨ ਦੀ ਗੱਲ ਇਹ ਹੈ ਕਿ ਇਸ ਤੇ ਰਾਜਨੀਤਿਕ ਤੋਂ ਜ਼ਿਆਦਾ ਗੈਰ ਰਾਜਨੀਤਿਕ ਤਬਕਾ ਹਾਏਤੌਬਾ ਮਚਾਉਂਦਾ ਹੈ, ਜਿਸ ਵਿੱਚ ਸਮਾਜ ਦਾ ਪੜ੍ਹਿਆ ਲਿਖਿਆ ਵਰਗ ਖਾਸਤੌਰ ਤੇ ਸ਼ਾਮਿਲ ਹੈ।
ਆਪਣੇ ਮਾਮਲੇ ਵਿੱਚ ਇਹ ਵਰਗ ਖੁਲ੍ਹੇਪਨ ਦਾ ਸਮਰਥਕ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਸੈਂਸਰ ਦਾ ਵਿਰੋਧ ਕਰਦਾ ਹੈ। ਇਹ ਪਾਪੂਲਰ ਕਲਚਰ ਦਾ ਸਮਰਥਨ ਕਰਦਾ ਹੈ, ਇਹ ਫਿਲਮ ਅਤੇ ਟੀ ਵੀ ਤੋਂ ਇਲਾਵਾ ਫੈਸ਼ਨ ਸ਼ੋਅ ਅਤੇ ਮਾਡਲਿੰਗ ਦਾ ਵੀ ਨਜਾਰਾ ਲੈਂਦਾ ਹੈ। ਪਰ ਇਸ ਨੂੰ ਸ਼ਾਇਦ ਇਹ ਪਸੰਦ ਨਹੀਂ ਹੈ ਕਿ ਬਾਰ ਗਰਲਸ ਆਮ ਆਦਮੀ ਦੇ ਮਨੋਰੰਜਨ ਲਈ ਉਨ੍ਹਾਂ ਦੇ ਵਿਚਾਲੇ ਜਾ ਕੇ ਸ਼ੋਅ ਕਰਨ। ਬਾਰ ਗਰਲਸ ਦੇ ਡਾਂਸ ਵਿੱਚ ਉਸ ਨੂੰ ਅਸ਼ਲੀਲਤਾ ਨਜਰ ਆਉਂਦੀ ਹੈ, ਜਦੋਂਕਿ ਹਾਲੀਵੁਡ ਅਤੇ ਬਾਲੀਵੁੱਡ ਦੀਆਂ ਫਿਲਮਾਂ ਜਾਂ ਕਈ ਲੋਕਨਾਚਾਂ ਦੇ ਖੁੱਲੇਪਨ ਨੂੰ ਉਹ ਗਲਤ ਨਹੀਂ ਮੰਨਦਾ। ਉਸ ਨੂੰ ਲਗਦਾ ਹੈ ਕਿ ਬਾਰ ਗਰਸਲ ਦੇ ਨਾਲ ਖੜਾ ਹੋਣਾ ਵੀ ਸਮਾਜਿਕ ਮਰਿਆਦਾ ਭੰਗ ਕਰਨਾ ਹੈ ਅਤੇ ਕੋਈ ਜਨ ਪ੍ਰਤੀਨਿਧੀ ਅਜਿਹਾ ਕਰੇ, ਇਹ ਤਾਂ ਉਸ ਨੂੰ ਬਿਲਕੁਲ ਹੀ ਮੰਜੂਰ ਨਹੀਂ ਹੈ।
ਸਵਾਲ ਇਹ ਹੈ ਕਿ ਜਦੋਂ ਬਾਰ ਗੈਰ ਕਾਨੂੰਨੀ ਨਹੀਂ ਹੈ, ਬਾਰ ਵਿੱਚ ਗਰਲਸ ਦਾ ਹੋਣਾ ਗੈਰ ਕਾਨੂੰਨੀ ਨਹੀਂ ਹੈ, ਕਿਸੇ ਦਾ ਡਾਂਸ ਕਰਨਾ ਗੈਰ ਕਾਨੂੰਨੀ ਨਹੀਂ ਹੈ, ਤਾਂ ਉਨ੍ਹਾਂ ਦਾ ਪ੍ਰੋਗਰਾਮ ਆਯੋਜਿਤ ਕਰਨ ਜਾਂ ਉਨ੍ਹਾਂ ਦੇ ਨਾਲ ਨਾਚ ਕਰਨ ਲਈ ਕਿਸੇ ਨੇਤਾ ਨੂੰ ਕਿਉਂ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਂਦਾ ਹੈ? ਆਖਿਰ ਸਾਡੇ ਜਨ ਪ੍ਰਤੀਨਿਧੀ ਇਸ ਸਮਾਜ ਦਾ ਹਿੱਸਾ ਹਨ, ਜੇਕਰ ਉਹ ਆਮ ਆਦਮੀ ਦੀ ਤਰ੍ਹਾਂ ਵਿਵਹਾਰ ਕਰਦੇ ਹਨ ਤਾਂ ਇਸ ਵਿੱਚ ਗਲਤ ਕੀ ਹੈ?
ਦਰਅਸਲ ਭਾਰਤੀ ਸਮਾਜ ਵਿੱਚ ਨੈਤਿਕਤਾ ਨੂੰ ਲੈ ਕੇ ਦੋਹਰੇ ਮਾਣਕ ਪ੍ਰਚਲਿਤ ਹਨ। ਇੱਥੇ ਉਹੀ ਨੈਤਿਕ ਮੰਨਿਆ ਜਾਂਦਾ ਹੈ ਜੋ ਜਨਤਕ ਤੌਰ ਤੇ ਸਾਫ ਸਵੱਛ ਦਿਖਦਾ ਰਹੇ, ਭਾਵੇਂ ਹੀ ਪਰਦੇ ਦੇ ਪਿੱਛੇ ਉਹ ਕੁਝ ਵੀ ਕਰੇ। ਇੱਥੇ ਸਵੱਛਤਾ ਵੀ ਉਸੇ ਮੱਧਵਰਗੀ ਮਾਨਸਿਕਤਾ ਤੋਂ ਨਿਰਧਾਰਿਤ ਹੁੰਦੀ ਹੈ, ਇੱਥੇ ਨੇਤਾਵਾਂ ਦੇ ਨੱਚਣ ਗਾਉਣ ਤੇ ਤਾਂ ਬਹੁਤ ਇਤਰਾਜ ਪ੍ਰਗਟ ਕੀਤਾ ਜਾਂਦਾ ਹੈ ਪਰ ਉਨ੍ਹਾਂ ਦੇ ਘੋਟਾਲੇ ਜਾਂ ਅਪਰਾਧਿਕ ਕੰਮਾਂ ਨੂੰ ਲੈ ਕੇ ਕੋਈ ਖਾਸ ਹਲਚਲ ਨਹੀਂ ਹੁੰਦੀ। ਪੱਛਮ ਦਾ ਸਮਾਜ ਇਸ ਤੋਂ ਕਾਫੀ ਅੱਗੇ ਨਿਕਲ ਚੁੱਕਾ ਹੈ। ਉਹ ਆਪਣੇ ਜਨਪ੍ਰਤੀਨਿਧੀਆਂ ਦੇ ਨਿਜੀ ਜੀਵਨ ਤੋਂ ਜ਼ਿਆਦਾ ਉਨ੍ਹਾਂ ਦੇ ਮੂਲ ਕੰਮਾਂ ਨੂੰ ਮਹੱਤਵ ਦਿੰਦੇ ਹਨ।
ਫਰਾਂਸ ਦੇ ਰਾਸ਼ਟਰਪਤੀ ਸਰਕੋਜੀ ਦੀ ਪਤਨੀ ਕਾਰਲਾ ਬਰੂਨੀ ਜੇਕਰ ਮਾਡਲਿੰਗ ਕਰਦੀ ਰਹੀ ਹੈ ਤਾਂ ਇਸ ਨਾਲ ਸਰਕੋਜੀ ਤੇ ਕੋਈ ਸਵਾਲ ਨਹੀਂ ਉਠਦਾ। ਉਥੇ ਜਨਪ੍ਰਤੀਨਿਧੀਆਂ ਅਤੇ ਬਾਕੀ ਸਮਾਜ ਲਈ ਅਲੱਗ ਅਲੱਗ ਮਾਣਕ ਨਹੀਂ ਹਨ। ਜੋ ਉਮੀਦਾਂ ਪੂਰੇ ਸਮਾਜ ਤੋਂ ਹਨ, ਉਹੀ ਨੇਤਾਵਾਂ ਤੋਂ ਵੀ ਹਨ। ਪਰ ਭਾਰਤੀ ਸਮਾਜ ਵਿੱਚ ਅਲੱਗ ਅਲੱਗ ਕਸੌਟੀਆਂ ਹੋਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਹਨ।



Designed & Maintained By www. tejinfo.com
Welcome! You are visitor No:
© 2008 Skyhawktimes.com