Punjabi News:::Sky Hawk Times daily Punjabi News Paper from Mohali Punjab


ਭਾਰਤ ਵਿੱਚ ਵਿਗਿਆਨਕ ਵਿਵਸਥਾ ਵਿੱਚ ਸੁਧਾਰ ਲਈ ਕਈ ਪੱਧਰਾਂ ਤੇ ਕੰਮ ਕਰਨ ਦੀ ਲੋੜ

ਅਗਲੇ ਇੱਕ ਦਹਾਕੇ ਵਿੱਚ ਸਾਇੰਸ ਦੀ ਦੁਨੀਆਂ ਵਿੱਚ ਕਈ ਵੱਡੇ ਬਦਲਾਵਾਂ ਦੀ ਉਮੀਦ ਹੈ। ਸਾਡੀ ਸਰਕਾਰ ਚਾਹੁੰਦੀ ਹੈ ਕਿ ਇਨ੍ਹਾਂ ਬਦਲਾਵਾਂ ਵਿੱਚ ਸਾਡੇ ਵਿਗਿਆਨੀਆਂ ਦਾ ਵੀ ਯੋਗਦਾਨ ਹੋਵੇ ਤਾਂ ਕਿ ਭਾਰਤ ਦੀ ਗਿਣਤੀ ਦੁਨੀਆਂ ਦੀਆਂ ਵੱਡੀਆਂ ਵਿਗਿਆਨਿਕ ਤਾਕਤਾਂ ਵਿੱਚ ਹੋਣ ਲੱਗੇ। ਇਸ ਮਕਸਦ ਨਾਲ ਸਰਕਾਰ ਨੇ 2010-2020 ਨੂੰ ‘ਨਵੀਨਤਾਵਾਂ ਅਤੇ ਨਵੀਆਂ ਖੋਜਾਂ ਦਾ ਦਹਾਕਾ’ ਘੋਸ਼ਿਤ ਕੀਤਾ ਹੈ। ਉਸਨੂੰ ਉਮੀਦ ਹੈ ਕਿ ਇਸ ਨਾਲ ਉਸਦਾ ਇਹ ਸੁਪਨਾ ਸਾਕਾਰ ਹੋ ਸਕਦਾ ਹੈ।
ਦੇਸ਼ ਦੀ ਸਿਖਿਆ ਪ੍ਰਣਾਲੀ ਅਤੇ ਵਿਗਿਆਨਿਕ ਵਿਵਸਥਾ ਵਿੱਚ ਮੌਜੂਦ ਗੜਬੜੀਆਂ ਨੂੰ ਦੇਖੀਏ ਤਾਂ ਇਹ ਵੱਡਾ ਸੁਪਨਾ ਹੈ। ਇਨ੍ਹਾਂ ਸਮੱਸਿਆਵਾਂ ਦੇ ਰਹਿੰਦਿਆਂ ਸੁਪਨੇ ਨੂੰ ਪੂਰਾ ਕਰਨਾ ਇੱਕ ਔਖਾ ਕੰਮ ਹੈ। ਕੁਝ ਦਿਨ ਪਹਿਲਾਂ ਤਿਰੁਅਨੰਤਪੁਰਮ ਵਿੱਚ ਭਾਰਤੀ ਵਿਗਿਆਨ ਕਾਂਗਰਸ ਦੇ ਉਦਘਾਟਨ ਦੇ ਮੌਕੇ ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਾਇੰਸ ਦੀਆਂ ਇਹਨਾਂ ਕਮਜੋਰੀਆਂ ਤੇ ਉਂਗਲ ਰੱਖੀ ਹੈ। ਉਨ੍ਹਾਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਭਾਰਤੀ ਵਿਗਿਆਨ ਦੀ ਪ੍ਰਗਤੀ ਲਈ ਉਸ ਨੂੰ ਨੌਕਰਸ਼ਾਹੀ ਅਤੇ ਪੱਖਪਾਤਵਾਦ ਤੋਂ ਮੁਕਤ ਕਰਵਾਉਣਾ ਜਰੂਰੀ ਹੈ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੋਈ ਹੈ ਕਿ ਭਾਰਤ ਦੀ ਵਿਗਿਆਨਿਕ ਵਿਵਸਥਾ ਰਾਜਨੀਤਿਕ ਦਖਲਅੰਦਾਜੀ ਅਤੇ ਲਾਲ ਫੀਤਾਸ਼ਾਹੀ ਤੋਂ ਪ੍ਰੇਸ਼ਾਨ ਹੈ। ਖੋਜਾਂ ਅਤੇ ਨਵੀਆਂ ਖੋਜਾਂ ਨਾਲ ਜੁੜੇ ਕੰਮ ਇਸ ਤਰ੍ਹਾਂ ਦੀ ਦਖਲਅੰਦਾਜੀ ਦੇ ਕਾਰਣ ਅੱਧੇ ਰਸਤੇ ਵਿੱਚ ਦਮ ਤੋੜ ਦਿੰਦੇ ਹਨ।
ਸਾਇੰਸ ਅਤੇ ਡਿਵੈਲਪਮੈਂਟ:- ਵਿਕਸਿਤ ਰਾਸ਼ਟਰ ਅਤੇ ਤੇਜੀ ਨਾਲ ਅੱਗੇ ਵਧਦੇ ਹੋਏ ਕਈ ਵਿਕਾਸਸ਼ੀਲ ਦੇਸ਼ਾਂ ਨੂੰ ਇਹ ਸਮਝ ਵਿੱਚ ਆ ਚੁੱਕਾ ਹੈ ਕਿ ਉਨ੍ਹਾਂ ਦਾ ਭਾਵੀ ਵਿਕਾਸ ਬਹੁਤ ਕੁਝ ਇਸ ਤੇ ਨਿਰਭਰ ਕਰੇਗਾ ਕਿ ਸਾਇੰਸ ਵਿੱਚ ਉਹ ਕਿੰਨਾ ਅੱਗੇ ਹਨ। ਅੰਕੜਿਆਂ ਵਿੱਚ ਦੇਖੀਏ ਤਾਂ ਇਸ ਮੋਰਚੇ ਤੇ ਭਾਰਤ ਦੀ ਰਫਤਾਰ ਬਹੁਤ ਬੁਰੀ ਨਹੀਂ ਹੈ। 2001-07 ਦੇ ਵਿਚਾਲੇ ਭਾਰਤ ਵਿੱਚ ਖੋਜ ਸੰਬੰਧੀ ਪ੍ਰਕਾਸ਼ਨਾਂ ਵਿੱਚ 80 ਫੀਸਦੀ ਵਾਧਾ ਹੋਇਆ ਹੈ। ਪਰ, ਖੋਜ ਅਤੇ ਵਿਕਾਸ ਤੇ ਖਰਚ ਦੇ ਮਾਮਲੇ ਵਿੱਚ ਅਸੀਂ ਗੁਆਂਢੀ ਚੀਨ ਤੋਂ ਕਾਫੀ ਪਿਛੜੇ ਹੋਏ ਹਾਂ। ਖੋਜ ਅਤੇ ਵਿਕਾਸ ਤੇ ਕੁੱਲ ਖਰਚ ਦੇ ਮਾਮਲੇ ਵਿੱਚ ਚੀਨ ਦਾ ਨੰਬਰ ਅਮਰੀਕਾ ਅਤੇ ਜਾਪਾਨ ਤੋਂ ਬਾਅਦ ਆਉਂਦਾ ਹੈ। ਪਰ ਭਾਰਤ ਵਿੱਚ ਇਸ ਤੇ ਖਰਚ ਕੀਤੀ ਜਾਣ ਵਾਲੀ ਰਾਸ਼ੀ ਕਦੇ ਵੀ ਜੀ ਡੀ ਪੀ ਦੇ ਇੱਕ ਫੀਸਦੀ ਤੋਂ ਜ਼ਿਆਦਾ ਨਹੀਂ ਹੋਈ। ਇਸ ਤਰ੍ਹਾਂ ਵਿਗਿਆਨਿਕ ਖੋਜ ਤੇ ਖਰਚ ਕਰਨ ਵਾਲਿਆਂ ਵਿੱਚ ਭਾਰਤ ਦਾ ਦੁਨੀਆਂ ਵਿੱਚ ਨੌਵਾਂ ਸਥਾਨ ਹੈ। ਫਿਲਹਾਲ ਇਸ ਖਾਤੇ ਵਿੱਚ ਭਾਰਤ ਦੀ ਤੁਲਨਾ ਵਿੱਚ ਚੀਨ ਦਾ ਖਰਚ ਤਿੰਨ ਗੁਣਾਂ ਹੈ। ਇਹ ਅੰਤਰ ਹੋਰ ਵੀ ਵਧੇਗਾ ਕਿਉਂਕਿ ਚੀਨ 2025 ਤੱਕ ਖੋਜ ਅਤੇ ਵਿਕਾਸ ਤੇ ਆਪਣਾ ਖਰਚ ਜੀਡੀਪੀ ਦੇ ਮੌਜੂਦਾ 1.5 ਫੀਸਦੀ ਤੋਂ ਵਧਾ ਕੇ 4 ਫੀਸਦੀ ਕਰਨਾ ਚਾਹੁੰਦਾ ਹੈ।
ਭਾਰਤ ਵਿੱਚ ਖੋਜ ਤੇ ਖਰਚ ਕੀਤਾ ਜਾਣ ਵਾਲਾ 75-80 ਫੀਸਦੀ ਧਨ ਜਨਤਕ ਅਦਾਰਿਆਂ ਤੋਂ ਆਉਂਦਾ ਹੈ, ਜਦੋਂ ਕਿ ਚੀਨ ਵਿੱਚ 65 ਫੀਸਦੀ ਤੋਂ ਜ਼ਿਆਦਾ ਧਨ ਨਿਜੀ ਵਪਾਰੀਆ ਤੋਂ ਪ੍ਰਾਪਤ ਹੁੰਦਾ ਹੈ। ਕੁਲ ਆਬਾਦੀ ਵਿੱਚ ਵਿਗਿਆਨਿਕਾਂ-ਖੋਜਕਰਤਾਵਾਂ ਦੇ ਅਨੁਪਾਤ ਦੇ ਮਾਮਲੇ ਵਿੱਚ ਚੀਨ ਭਾਰਤ ਤੋਂ ਬਹੁਤ ਅੱਗੇ ਹੈ। ਚੀਨ ਵਿੱਚ ਪ੍ਰਤੀ ਦਸ ਲੱਖ ਲੋਕਾਂ ਤੇ 633 ਤੋਂ ਜ਼ਿਆਦਾ ਵਿਗਿਆਨੀ ਹਨ, ਜਦੋਂ ਕਿ ਭਾਰਤ ਵਿੱਚ ਇੰਨੀ ਹੀ ਆਬਾਦੀ ਤੇ 110 ਵਿਗਿਆਨੀ ਹਨ।
ਲਕੀਰ ਦੇ ਫਕੀਰ:- ਹਾਲ ਵਿੱਚ ਭਾਰਤ ਆਏ ਨੋਬੇਲ ਜੇਤੂ ਵਿਗਿਆਨੀ ਵੈਂਕਟਰਮਣ ਰਾਮਾਕ੍ਰਿਸ਼ਣਨ ਨੇ ਭਾਰਤੀ ਵਿਗਿਆਨ ਦੀਆਂ ਕਮੀਆਂ ਦਾ ਜਿਕਰ ਕਰਦਿਆਂ ਇਸ ਗੱਲ ਤੇ ਜੋਰ ਦਿੱਤਾ ਸੀ ਕਿ ਚੰਗੇ ਵਿਗਿਆਨੀ ਤਿਆਰ ਕਰਨ ਲਈ ਸਾਨੂੰ ਚੰਗੇ ਅਧਿਆਪਕਾਂ ਦੇ ਨਾਲ ਨਾਲ ਸਮੁੱਚੀਆਂ ਸਹੂਲਤਾਂ ਵੀ ਚਾਹੀਦੀਆਂ ਹਨ। ਭਾਰਤ ਵਿੱਚ ਵਿਗਿਆਨਿਕ ਵਿਵਸਥਾ ਵਿੱਚ ਕਈ ਪੱਧਰਾਂ ਤੇ ਸੁਧਾਰ ਦੀ ਜਰੂਰਤ ਹੈ। ਇਹ ਦੇਖਣ ਦੀ ਜਰੂਰਤ ਹੈ ਕਿ ਸਕੂਲਾਂ ਵਿੱਚ ਅੱਜ ਕਿਸ ਤਰ੍ਹਾਂ ਸਾਇੰਸ ਪੜ੍ਹਾਈ ਜਾ ਰਹੀ ਹੈ ਅਤੇ ਕਿਸ ਤਰ੍ਹਾਂ ਨਾਲ ਸਾਡੇ ਖੋਜ ਸੰਗਠਨ ਕੰਮ ਕਰ ਰਹੇ ਹਨ। ਦੇਸ਼ ਵਿੱਚ ਸਾਲਾਂ ਤੋਂ ਜੋ ਸਿਖਿਆ ਸੰਸਕ੍ਰਿਤੀ ਕਾਇਮ ਰਹੀ ਹੈ, ਉਹ ਵਿਦਿਆਰਥੀਆਂ ਨੂੰ ਲਕੀਰ ਦਾ ਫਕੀਰ ਬਣਨ ਲਈ ਮਜਬੂਰ ਕਰਦੀ ਹੈ, ਜਿਸ ਤੋਂ ਵੱਖ ਹਟ ਕੇ ਕੁਝ ਉਹ ਨਵਾਂ ਸੋਚ ਨਹੀਂ ਪਾਉਂਦੇ। ਭਾਰਤ ਵਿੱਚ ਵਿਗਿਆਨਿਕ ਖੋਜ ਘੱਟ ਹੋਣ ਦਾ ਇਹ ਇੱਕ ਵੱਡਾ ਕਾਰਨ ਹੈ।
ਸਾਡੇ ਦੇਸ਼ ਵਿੱਚ ਰਾਜਨੇਤਾਵਾਂ ਅਤੇ ਨੌਕਰਸ਼ਾਹਾਂ ਦੀ ਦਖਲਅੰਦਾਜੀ ਨਵੀਆਂ ਖੋਜਾਂ ਅਤੇ ਰਚਨਾਤਮਕਤਾ ਵਿੱਚ ਰੁਕਾਵਟ ਪਾਉਂਦੀ ਹੈ। ਚੰਗਾ ਹੋਵੇਗਾ ਕਿ ਨੌਕਰਸ਼ਾਹ ਖੁਦ ਨੂੰ ਖੋਜ ਵਰਗੇ ਕੰਮਾਂ ਤੋਂ ਅਲੱਗ ਹੀ ਰੱਖਣ। ਨਵੀਆਂ ਖੋਜਾਂ ਲਈ ਨਿਯਮ ਕਾਨੂੰਨ ਅਤੇ ਕਾਗਜੀ ਕਾਰਵਾਈ ਆਸਾਨ ਹੋਣੀ ਚਾਹੀਦੀ ਹੈ। ਭਾਰਤੀ ਵਿਗਿਆਨੀਆਂ ਨੂੰ ਪ੍ਰਸਿੱਧ ਅੰਤਰਰਾਸ਼ਟਰੀ ਪੱਤ੍ਰਿਕਾਵਾਂ ਵਿੱਚ ਆਪਣੇ ਖੋਜ ਪੇਪਰਾਂ ਦੇ ਪ੍ਰਕਾਸ਼ਨ ਲਈ ਇਨਸੈਂਟਿਵ ਦੇਣਾ ਵੀ ਜਰੂਰੀ ਹੈ।
ਵਿਗਿਆਨਿਕ ਭਾਈਚਾਰੇ ਵਿੱਚ ਮਹਿਲਾਵਾਂ ਦੀ ਸਮੁੱਚੀ ਅਗਵਾਈ ਨਾ ਹੋਣ ਨਾਲ ਇੱਕ ਬਹੁਤ ਵੱਡਾ ਅਸੰਤੁਲਨ ਬਣ ਗਿਆ ਹੈ। ਜਰੂਰੀ ਹੈ ਕਿ ਨੌਜਵਾਨ ਮਹਿਲਾਵਾਂ ਨੂੰ ਵਿਗਿਆਨ ਵਿੱਚ ਕੈਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇ। ਵਿਦੇਸ਼ਾਂ ਵਿੱਚ ਕੰਮ ਕਰ ਰਹੇ ਭਾਰਤੀ ਮੂਲ ਦੇ ਵਿਗਿਆਨੀ ਜੇਕਰ ਸਵਦੇਸ਼ ਵਾਪਸ ਨਾ ਆਉਣਾ ਚਾਹੁਣ ਤਾਂ ਉਨ੍ਹਾਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਹੀ ਜਾ ਸਕਦਾ ਹੈ ਕਿ ਉਹ ਕੁੱਝ ਸਮੇਂ ਲਈ ਭਾਰਤੀ ਯੂਨੀਵਰਸਿਟੀਆਂ ਅਤੇ ਵਿਗਿਆਨਿਕ ਸੰਸਥਾਨਾਂ ਵਿੱਚ ਆ ਕੇ ਸਿਖਿਆ ਜਾਂ ਖੋਜ ਕੰਮਾਂ ਵਿੱਚ ਹਿੱਸਾ ਵੰਡਾਉਣ।
ਸਰਕਾਰ ਨੂੰ ਇਹ ਵੀ ਸੋਚਣਾ ਹੋਵੇਗਾ ਕਿ ‘ਬ੍ਰੇਨ ਡ੍ਰੇਨ’ ਨੂੰ ‘ਬ੍ਰੇਨ ਗੇਨ’ ਵਿੱਚ ਬਦਲਣ ਦੀ ਪ੍ਰਧਾਨ ਮੰਤਰੀ ਦੀ ਇੱਛਾ ਨੂੰ ਵਿਵਹਾਰਿਕ ਧਰਾਤਲ ਤੇ ਲਿਆਉਣ ਲਈ ਕੀ ਉਪਾਅ ਹੋ ਸਕਦੇ ਹਨ। ਇਸ ਲਿਹਾਜ ਨਾਲ ਨੈਸ਼ਨਲ ਸਾਇੰਸ ਐਂਡ ਇੰਜੀਨੀਅਰਿੰਗ ਬੋਰਡ ਦਾ ਗਠਨ ਇੱਕ ਸੁਆਗਤ ਯੋਗ ਕਦਮ ਹੈ, ਕਿਉਂਕਿ ਇਸ ਨਾਲ ਦੇਸ਼ ਵਿੱਚ ਵਿਗਿਆਨਿਕ ਖੋਜ ਨੂੰ ਬੜਾਵਾ ਮਿਲੇਗਾ। ਇਸ ਤਰ੍ਹਾਂ ਉਮੀਦ ਹੈ ਕਿ ਜਲਦੀ ਹੀ ਸੰਸਦ ਵਿੱਚ ਬੌਧਿਕ ਸੁਰੱਖਿਆ ਬਿੱਲ ਤੇ ਵਿਚਾਰ ਹੋਵੇਗਾ, ਜਿਸ ਵਿੱਚ ਬੌਧਿਕ ਸੰਪਦਾ ਤੋਂ ਹੋਣ ਵਾਲੀ ਆਮਦਨ ਨੂੰ ਖੋਜਾਂ ਦੇ ਨਾਲ ਵੰਡਣ ਤੇ ਮੁੱਖ ਜੋਰ ਦਿੱਤਾ ਗਿਆ ਹੈ। ਇਸ ਨਾਲ ਖੋਜਕਰਤਾਵਾਂ ਨੂੰ ਕਾਫੀ ਹੱਲਾਸ਼ੇਰੀ ਮਿਲੇਗੀ।
ਤਰੱਕੀ ਵਿੱਚ ਰੁਕਾਵਟ:- ਭਾਰਤ ਦੇ ਖੋਜ ਸੰਸਥਾਨਾਂ ਅਤੇ ਯੂਨੀਵਰਸਿਟੀਆਂ ਨੂੰ ਯੋਗ ਅਧਿਆਪਕ ਅਤੇ ਵਿਗਿਆਨਿਕ ਸੰਗਠਨਾਂ ਨੂੰ ਚੰਗੇ ਵਿਗਿਆਨੀ ਨਾ ਮਿਲ ਸਕਣਾ ਇੱਕ ਵੱਡੀ ਸਮੱਸਿਆ ਹੈ। ਹਾਲ ਵਿੱਚ ਸਰਕਾਰ ਨੇ ਲੋਕਸਭਾ ਵਿੱਚ ਖੁਦ ਮੰਨਿਆ ਸੀ ਕਿ ਬੇਂਗਲੁਰ ਸਥਿਤ ਭਾਰਤੀ ਵਿਗਿਆਨ ਸੰਸਥਾਨ ਵਿੱਚ ਇਸ ਸਮੇਂ ਸਿਰਫ 210 ਫੈਕਲਟੀ ਮੈਂਬਰ ਹਨ, ਜਦੋਂ ਕਿ ਉਥੇ ਸਵੀਕ੍ਰਤ ਅਹੁਦੇ 478 ਹਨ। ਰਾਸ਼ਟਰੀ ਤਕਨੀਕੀ ਸੰਸਥਾਨਾਂ (ਐਨ ਆਈ ਟੀ) ਅਤੇ ਭਾਰਤੀ ਤਕਨੀਕੀ ਸੰਸਥਾਨ (ਆਈ ਆਈ ਟੀ) ਵਿੱਚ ਵੀ ਇਹੀ ਸਥਿਤੀ ਹੈ। ਇਸਰੋ ਅਤੇ ਡੀ ਆਰ ਡੀ ਓ ਵਰਗੇ ਮਹੱਤਵਪੂਰਣ ਵਿਗਿਆਨਿਕ ਖੋਜ ਸੰਗਠਨਾਂ ਵਿੱਚ ਵੀ ਵਿਗਿਆਨੀਆਂ ਦੀ ਭਾਰੀ ਕਮੀ ਹੈ। ਦੇਸ਼ ਵਿੱਚ ਪੁਲਾੜ ਵਿਗਿਆਨ ਨਾਲ ਜੁੜੀਆਂ ਕਈ ਯੋਜਨਾਵਾਂ ਵਿਗਿਆਨੀਆਂ ਦੀ ਕਮੀ ਦੇ ਕਾਰਨ ਠੀਕ ਢੰਗ ਨਾਲ ਨਹੀਂ ਚੱਲ ਰਹੀਆਂ। ਡੀ ਆਰ ਡੀ ਓ ਨੂੰ ਉਹੋ ਜਿਹੇ ਵਿਗਿਆਨੀ ਨਹੀਂ ਮਿਲ ਰਹੇ ਜੋ ਘੱਟ ਤੋਂ ਘੱਟ ਤਿੰਨ ਸਾਲ ਤੱਕ ਰੱਖਿਆ ਪ੍ਰਯੋਗਸ਼ਾਲਾਵਾਂ ਵਿੱਚ ਕੰਮ ਕਰਨ ਲਈ ਵਚਨਬੱਧ ਹੋਣ।
ਮੁਕੁਲ ਵਿਆਸ



Designed & Maintained By www. tejinfo.com
Welcome! You are visitor No:
© 2008 Skyhawktimes.com