Punjabi News:::Sky Hawk Times daily Punjabi News Paper from Mohali Punjab


ਲਾਮਿਸਾਲ ਹਨ ਸਚਿਨ ਤੇਂਦੁਲਕਰ

ਸਭ ਤੋਂ ਜ਼ਿਆਦਾ ਦੌੜਾਂ, ਸਭ ਤੋਂ ਜ਼ਿਆਦਾ ਸੈਂਕੜੇ, ਸਭ ਤੋਂ ਜ਼ਿਆਦਾ ਅਰਧ ਸੈਂਕੜੇ। ਇੰਟਰਨੈਸ਼ਨਲ ਕ੍ਰਿਕਟ ਦੇ ਜਿਨ੍ਹਾਂ ਦੋ ਰੂਪਾਂ ਵਿੱਚ ਸਚਿਨ ਹਿੱਸਾ ਲੈਂਦੇ ਹਨ, ਉਨ੍ਹਾਂ ਦੋਵਾਂ ਵਿੱਚ ਹੀ ਉਹ ਨਾ ਸਿਰਫ ਸਭ ਤੋਂ ਵੱਧ ਉਚਾਈ ਤੇ ਹਨ, ਬਲਕਿ ਕਾਫੀ ਦੂਰ ਤੱਕ ਉਨ੍ਹਾਂ ਦੇ ਪਿੱਛੇ ਕੋਈ ਨਹੀਂ ਹੈ। ਇਸ ਤਰ੍ਹਾਂ ਸਚਿਨ ਦਾ ਮੁਕਾਬਲਾ ਪਿਛਲੇ ਕਈ ਸਾਲਾਂ ਤੋਂ ਸਿਰਫ ਅਤੇ ਸਿਰਫ ਸਚਿਨ ਦੇ ਨਾਲ ਹੀ ਹੈ।
ਭਾਵੇਂ ਟੈਨਿਸ ਦੇ ਸ਼ਿਖਰ ਤੇ ਲੰਬੇ ਸਮੇਂ ਤੱਕ ਕਾਬਿਜ ਬਿਓਰਨ ਬੋਰਗ ਰਹੇ ਹੋਣ ਜਾਂ ਲੰਬੀ ਦੌੜ ਦੇ ਰਾਜਾ ਕਹੇ ਜਾਣ ਵਾਲੇ ਅਬੇਬੇ ਬਿਕਿਲਾ, ਅਸਾਧਾਰਣਤਾ ਦੀ ਕੋਟੀ ਵਿੱਚ ਪਹੁੰਚੇ ਇਹ ਸਾਰੇ ਖਿਡਾਰੀ ਇਹ ਮੰਨਦੇ ਹਨ ਕਿ ਇੱਥੇ ਆ ਕੇ ਪੇਟ ਦੇ ਅੰਦਰ ਧੜਕਣ ਵਾਲੀ ਅੱਗ (ਫਾਇਰ ਇੰਨ ਦਾ ਬੇਲੀ) ਕੁਝ ਬੁਝਣ ਜਿਹੀ ਲੱਗਦੀ ਹੈ ਪਰ ਇਨ੍ਹਾਂ ਵਿੱਚ ਹੀ ਇੱਕ ਸਾਡੇ ਸਚਿਨ ਤੈਂਦੁਲਕਰ ਵੀ ਹਨ ਜਿਨ੍ਹਾਂ ਨੇ ਕ੍ਰਿਕਟ ਦੇ ਇਤਿਹਾਸ ਵਿੱਚ ਆਪਣਾ ਸਭ ਤੋਂ ਉ¤ਚਾ ਝੰਡਾ ਗੱਡਣ ਦਾ ਕੰਮ ਇਸ ਵਿੱਚ ਆਪਣੀ ਮੌਜੂਦਗੀ ਦੇ ਇੱਕੀਵੇਂ ਸਾਲ ਤੱਕ ਲਈ ਬਚਾ ਰੱਖਿਆ ਸੀ।
ਦੁਨੀਆਂ ਵਿੱਚ ਪਹਿਲਾ ਵਨ-ਡੇ ਇੰਟਰਨੈਸ਼ਨਲ ਮੈਚ 5 ਜਨਵਰੀ 1971 ਨੂੰ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਵਿਚਕਾਰ ਮੈਲਬਰੋਨ ਕ੍ਰਿਕਟ ਗ੍ਰਾਉਂਡ ਵਿੱਚ ਖੇਡਿਆ ਗਿਆ ਸੀ। ਉਦੋਂ ਤੋਂ ਹੁਣ ਤੱਕ ਬਿਤਾਏ ਚਾਲੀ ਸਾਲਾਂ ਵਿੱਚ ਅੱਠ ਗੇਂਦਾਂ ਦੇ ਚਾਲੀ ਚਾਲੀ ਓਵਰਾਂ ਤੋਂ ਲੈ ਕੇ ਛੇ ਗੇਂਦਾਂ ਦੇ ਸੱਠ ਸੱਠ ਓਵਰਾਂ ਤੱਕ ਅਤੇ ਅੰਤ ਵਿੱਚ ਮੌਜੂਦਾ ਫਾਰਮੇਟ ਤੱਕ ਲਗਭਗ ਦੋ ਹਜਾਰ ਵਨ-ਡੇ ਇੰਟਰਨੈਸ਼ਨਲ ਖੇਡੇ ਜਾ ਚੁੱਕੇ ਹਨ, ਪਰ ਦੋਹਰਾ ਸੈਂਕੜਾ ਇਨ੍ਹਾਂ ਵਿੱਚ ਅੱਜ ਤੱਕ ਇੱਕ ਵੀ ਨਹੀਂ ਬਣ ਸਕਿਆ ਹੈ। 194 ਦੌੜਾਂ ਦੇ ਨਾਲ ਇਸਦੇ ਸਭਤੋਂ ਜ਼ਿਆਦਾ ਕਰੀਬ ਦੋ ਖਿਡਾਰੀ ਪਾਕਿਸਤਾਨ ਦੇ ਸਈਦ ਅਨਵਰ (ਭਾਰਤ ਦੇ ਖਿਲਾਫ) ਅਤੇ ਜਿੰਬਬਾਵੇ ਦੇ ਚਾਰਲਸ ਕੋਵੇਂਟਰੀ (ਕੀਨੀਆ ਦੇ ਖਿਲਾਫ) ਹੀ ਪਹੁੰਚ ਸਕੇ ਹਨ।
ਕਿੰਨਾ ਅਜੀਬ ਹੈ ਕਿ ਅਜੇ ਇਹ ਕ੍ਰਿਸ਼ਮਾ ਆਪਣੇ ਜੀਵਨ ਦੇ ਛੱਤੀ ਬਸੰਤ ਦੇਖ ਚੁੱਕੇ ਸਚਿਨ ਤੇਂਦੁਲਕਰ ਦੇ ਹੀ ਲਈ ਬਚਿਆ ਹੋਇਆ ਸੀ ਅਤੇ ਇਹ ਵੀ ਯਾਦ ਰਹੇ ਕਿ ਆਪਣਾ ਅਤੇ ਵਨ-ਡੇ ਇੰਟਰਨੈਸ਼ਨਲ ਫਾਰਮੈਟ ਦਾ ਸਿਰਫ ਇੱਕ ਦੋਹਰਾ ਸੈਂਕੜਾ ਸਚਿਨ ਨੇ ਕੇਨੀਆ, ਬੰਗਲਾਦੇਸ਼, ਜਿੰਬਾਬਵੇ ਜਾਂ ਬਰਮੂਡਾ ਦੇ ਖਿਲਾਫ ਨਹੀਂ, ਬਲਕਿ ਦੱਖਣੀ ਅਫਰੀਕਾ ਦੇ ਖਿਲਾਫ ਬਣਾਇਆ ਹੈ, ਜਿਸਦੀ ਗੇਂਦਬਾਜੀ ਇਸ ਸਮੇਂ ਦੁਨੀਆਂ ਵਿੱਚ ਸਭਤੋਂ ਚੰਗੀ ਮੰਨੀ ਜਾ ਰਹੀ ਹੈ।
ਪੰਚੀ ਚੌਕਿਆਂ ਅਤੇ ਤਿੰਨ ਛੱਕਿਆਂ ਤੋਂ ਵੱਡੀ ਗੱਲ ਤਾਂ ਇਸ ਉਮਰ ਵਿੱਚ ਹਿਰਨ ਵਰਗੀ ਤੇਜੀ ਦੇ ਨਾਲ ਬਟੋਰੇ ਗਏ ਉਨ੍ਹਾਂ ਦੇ ਸਿੰਗਲਸ ਹਨ, ਜਿਨ੍ਹਾਂ ਦੇ ਬਗੈਰ ਇਸ ਫਾਰਮੈਟ ਵਿੱਚ ਇੰਨੀ ਵੱਡੀ ਪਾਰੀ ਖੇਡਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਚਿਨ ਦੀ ਸਘਨਤਾ ਦਾ ਅੰਦਾਜਾ ਪੰਜਾਵੇਂ ਓਵਰ ਵਿੱਚ ਉਨ੍ਹਾਂ ਦੀ ਹਾਲਤ ਦੇਖ ਕੇ ਲਗਾਇਆ ਜਾ ਸਕਦਾ ਸੀ, ਜਦੋਂ ਉਨ੍ਹਾਂ ਨੇ ਧੋਨੀ ਦੇ ਇੱਕ ਰਨ ਲੈਣ ਵਿੱਚ ਆਪਣੀ ਲਾਚਾਰੀ ਪ੍ਰਗਟਾਈ ਸੀ। ਜੋ ਲੋਕ ਅਜਿਹਾ ਮੰਨਦੇ ਰਹੇ ਹਨ ਕਿ ਸਚਿਨ ਵਿੱਚ ਜ਼ਿਆਦਾ ਵੱਡੀਆਂ ਪਾਰੀਆਂ ਖੇਡਣ ਦਾ ਮਾਦਾ ਨਹੀਂ ਹੈ, ਜਾਂ ਇਹ ਕਿ ਉਨ੍ਹਾਂ ਨੂੰ ਹੁਣ ਆਪਣੀ ਉਮਰ ਦੇ ਹਿਸਾਬ ਨਾਲ ਹੀ ਖੇਡਣਾ ਚਾਹੀਦਾ ਹੈ, ਉਨ੍ਹਾਂ ਨੂੰ ਹੁਣ ਸ਼ਾਇਦ ਆਪਣੀ ਸਮਝ ਤੇ ਪੁਨਰਵਿਚਾਰ ਕਰਨਾ ਪਵੇ।



Designed & Maintained By www. tejinfo.com
Welcome! You are visitor No:
© 2008 Skyhawktimes.com