Punjabi News:::Sky Hawk Times daily Punjabi News Paper from Mohali Punjab


ਖਤਮ ਹੋ ਰਿਹਾ ਹੈ ਭਾਰਤੀਆਂ ਪ੍ਰਤੀ ਪਰਾਏਪਨ ਦਾ ਅਹਿਸਾਸ

ਭਾਰਤੀਆਂ ਲਈ ਇਹ ਜਾਨਣਾ ਸੁਖਦ ਹੈ ਕਿ ਇੱਕ ਅਮਰੀਕੀ ਜੋੜੇ ਨੇ ਕੁਝ ਹਿੰਦੀ ਫਿਲਮਾਂ ਦੀਆਂ ਧੁੰਨਾਂ ਤੇ ਭਾਰਤੀ ਨਾਚ ਕਰਕੇ ਵਿੰਟਰ ਓਲੰਪਿਕ ਵਿੱਚ ਸਿਲਵਰ ਮੈਡਲ ਜਿੱਤਿਆ। ਸੁਨਹਿਰੀ ਸ਼ੇਰਵਾਨੀ ਪਾ ਕੇ ਚਾਰਲੀ ਵਾਈਟ ਅਤੇ ਲਾਲ ਚੋਲੀ ਘੱਗਰੇ ਵਿੱਚ ਸਜੀ ਮੇਰਿਲ ਡੇਵਿਸ ਨੇ ਵੈਨਕੂਵਰ ਵਿੰਟਰ ਓਲੰਪਿਕ ਦੇ ਆਈਸ ਡਾਂਸ ਮੁਕਾਬਲੇ ਵਿੱਚ ‘ਕਜਰਾਰੇ ਕਜਰਾਰੇ’ ਅਤੇ ‘ਡੋਲਾ ਰੇ ਡੋਲਾ ਰੇ’ ਵਰਗੇ ਬਾਲੀਵੁੱਡ ਦੇ ਪ੍ਰਸਿੱਧ ਗੀਤਾਂ ਦੀਆਂ ਧੁਨਾਂ ਤੇ ਬਿਜਲੀ ਦੀ ਗਤੀ ਨਾਲ ਥਿਰਕ ਕੇ ਦਰਸ਼ਕਾਂ ਅਤੇ ਜੱਜਾਂ ਨੂੰ ਮੰਤਰਮੁਗਧ ਕਰ ਦਿੱਤਾ।
ਬਰਫ ਤੇ ਸਕੇਟਿੰਗ ਕਰਦੇ ਹੋਏ ਪੇਸ਼ ਕੀਤੇ ਜਾਣ ਵਾਲੇ ਇਸ ਡਾਂਸ ਦੀਆਂ ਤਿੰਨ ਤਰ੍ਹਾਂ ਦੀ ਸ਼੍ਰੇਣੀਆਂ ਵਿਚੋਂ ਇੱਕ ਦੇ ਲਈ ਹਰ ਸਾਲ ਕੋਈ ਨਾ ਕੋਈ ਥੀਮ ਹੁੰਦੀ ਹੈ। ਇਸ ਵਾਰ ਦੀ ਥੀਮ ਸੀ- ਲੋਕਨਾਚ ਜਾਂ ਕਿਸੇ ਖਾਸ ਮੁਲਕ ਦਾ ਨਾਚ। ਵਾਈਟ ਅਤੇ ਡੇਵਿਸ ਦੀ ਜੋੜੀ ਦੀ ਕੋਚ ਮੇਰੀਨ ਜੁਏਵਾ ਨੇ ਇਸ ਦੇ ਲਈ ਭਾਰਤੀ ਨਾਚ ਨੂੰ ਚੁਣਿਆ। ਵਾਈਟ ਅਤੇ ਡੇਵਿਸ ਨੇ ਭਾਰਤੀ ਨਾਚ ਦੀ ਸਿਖਲਾਈ ਮਿਸ਼ੀਗਨ ਦੀ ਇੱਕ ਭਾਰਤੀ ਅਧਿਆਪਕ ਅਨੁਜਾ ਰਾਜੇਂਦਰ ਤੋਂ ਲਈ, ਜੋ ਭਰਤ ਨਾਟਿਅਮ ਦੀ ਮਾਹਿਰ ਹੈ।
ਅਮਰੀਕੀ ਡਾਂਸਰਾਂ ਦੀ ਇਸ ਜੋੜੀ ਨੇ ਆਪਣੇ ਇਸ ਨਾਚ ਦਾ ਪ੍ਰਦਰਸ਼ਣ ਕਈ ਥਾਵਾਂ ਤੇ ਕੀਤਾ ਹੈ ਅਤੇ ਇਸ ਨੂੰ ਜਬਰਦਸਤ ਸ਼ਲਾਘਾ ਮਿਲ ਰਹੀ ਹੈ। ਯੂਟਿਊਬ ਤੇ ਇਸਦੇ ਵੀਡੀਓ ਨੂੰ ਦੇਖਣ ਵਾਲਿਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਇਸ ਦੀ ਕਾਮਯਾਬੀ ਦੱਸਦੀ ਹੈ ਕਿ ਇੰਡੀਅਨ ਕਲਾਸੀਕਲ ਅਤੇ ਪੌਪ ਕਲਚਰ ਨੂੰ ਦੁਨੀਆਂ ਵਿੱਚ ਨਵੇਂ ਸਿਰੇ ਤੋਂ ਸਵੀਕਾਰਤਾ ਮਿਲੀ ਹੈ। ਹੁਣ ਭਾਰਤੀ ਸੰਸਕ੍ਰਿਤੀ ਦੁਨੀਆਂ ਲਈ ਰਹੱਸ ਦਾ ਵਿਸ਼ਾ ਨਹੀਂ ਰਹਿ ਗਈ ਹੈ। ਉਸਦੇ ਪ੍ਰਤੀ ਪਰਾਏਪਨ ਦਾ ਭਾਵ ਖਤਮ ਹੋ ਰਿਹਾ ਹੈ ਅਤੇ ਉਥੇ ਤੇਜੀ ਨਾਲ ਉਭਰ ਰਹੇ ਕਾਮਨ ਵਰਲਡ ਕਲਚਰ ਦੇ ਇੱਕ ਅਟੁੱਟ ਅੰਗ ਦੇ ਰੂਪ ਵਿੱਚ ਸਵੀਕਾਰ ਕੀਤੀ ਜਾਣ ਲੱਗੀ ਹੈ। ਮਾਮਲਾ ਸਿਰਫ ਗੀਤ ਸੰਗੀਤ ਤੱਕ ਹੀ ਸੀਮਿਤ ਨਹੀਂ ਹੈ। ਇੰਡੀਅਨ ਡਰੈਸ ਡਿਜਾਇਨਿੰਗ ਅਤੇ ਪਕਵਾਨਾਂ ਨੂੰ ਵੀ ਖੂਬ ਅਪਣਾਇਆ ਜਾ ਰਿਹਾ ਹੈ। ਅਸਲ ਵਿੱਚ ਪਿਛਲੇ ਇੱਕ ਦੋ ਦਹਾਕਿਆਂ ਤੋਂ ਰੋਜੀ ਰੋਜਗਾਰ ਦੇ ਲਈ ਅਮਰੀਕਾ ਜਾਂ ਯੂਰਪੀ ਦੇਸ਼ਾਂ ਵਿੱਚ ਪਹੁੰਚੇ ਭਾਰਤੀਆਂ ਨੇ ਉਥੇ ਹਰ ਪੱਧਰ ਤੇ ਆਪਣੀ ਪ੍ਰਤਿਭਾ ਅਤੇ ਸਮਰਥਾ ਦੀ ਧਾਕ ਜਮਾਈ ਹੈ ਅਤੇ ਇਨ੍ਹਾਂ ਦੇ ਬੂਤੇ ਬਹੁਤਿਆਂ ਨੇ ਮਜਬੂਤ ਸਮਾਜਿਕ ਹੈਸੀਅਤ ਵੀ ਪਾਈ ਹੈ।
ਅੱਜ ਭਾਰਤੀ ਮੂਲ ਦੇ ਕਈ ਲੋਕ ਉਥੋਂ ਦੀ ਰਾਜਨੀਤੀ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਟੀਮ ਵਿੱਚ ਭਾਰਤੀ ਮੂਲ ਦੇ ਕਈ ਲੋਕ ਸ਼ਾਮਿਲ ਹਨ। ਯੂ ਐਸ ਜਾਂ ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਕਈ ਸਾਂਸਦ ਹਨ। ਅਜਿਹੇ ਪ੍ਰਭਾਵਸ਼ਾਲੀ ਭਾਰਤੀਆਂ ਦੀ ਮੌਜੂਦਗੀ ਨਾਲ ਉ¤ਥੋਂ ਦੇ ਸਮਾਜ ਵਿੱਚ ਭਾਰਤ ਦੀ ਇੱਕ ਖਾਸ ਪਹਿਚਾਣ ਕਾਇਮ ਹੋਈ ਹੈ। ਬਿਨਾਂ ਸ਼ੱਕ ਇਸ ਵਿੱਚ ਭਾਰਤ ਦੀ ਵੱਧਦੀ ਰਾਜਨੀਤਿਕ ਆਰਥਿਕ ਤਾਕਤ ਦਾ ਵੀ ਯੋਗਦਾਨ ਹੈ।



Designed & Maintained By www. tejinfo.com
Welcome! You are visitor No:
© 2008 Skyhawktimes.com