Punjabi News:::Sky Hawk Times daily Punjabi News Paper from Mohali Punjab


ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਜਾਰੀ ਰਹੇ

ਇਸ ਹਫਤੇ ਤੋਂ ਬਾਅਦ ਵਾਲੇ ਅੱਧੇ ਹਿੱਸੇ ਲਈ ਦੋ ਅਜਿਹੇ ਪ੍ਰੋਗਰਾਮ ਦਰਜ ਸਨ, ਜਿਨ੍ਹਾਂ ਤੇ ਲੰਬੇ ਸਮੇਂ ਤੋਂ ਲੋਕਾਂ ਦੀ ਨਿਗ੍ਹਾ ਸੀ। ਉਹਨਾਂ ਵਿੱਚੋਂ ਇੱਕ ਸੀ ਦੇਸ਼ ਦਾ ਸਾਲਾਨਾ ਬਜਟ ਅਤੇ ਦੂਜਾ ਭਾਰਤ-ਪਾਕਿਸਤਾਨ ਦੇ ਵਿਚਾਲੇ ਗੱਲਬਾਤ ਦੀ ਸ਼ੁਰੂਆਤ। ਬਜਟ ਇਹਨਾਂ ਆਸ਼ਾਵਾਂ-ਖਦਸ਼ਿਆਂ ਨਾਲ ਘਿਰਿਆ ਸੀ ਕਿ ਇਸ ਵਿੱਚ ਮਹਿੰਗਾਈ ਰੋਕਣ ਲਈ ਕੀ ਉਪਾਅ ਕੀਤੇ ਜਾਂਦੇ ਹਨ ਅਤੇ ਸਿਟਮੁਲਸ ਦਾ ਕੀ ਹਸ਼ਰ ਹੁੰਦਾ ਹੈ, ਜਦੋਂਕਿ ਭਾਰਤ-ਪਾਕਿ ਦੇ ਵਿਚਾਲੇ ਸਕੱਤਰ ਪੱਧਰ ਦੀ ਵਾਰਤਾ ਨੂੰ ਲੈ ਕੇ ਇਹ ਉਤਸੁਕਤਾ ਸੀ ਕਿ ਕੀ ਇਸ ਨਾਲ ਦੋਵਾਂ ਦੇਸ਼ਾਂ ਦੇ ਵਿਚਾਲੇ ਤਨਾਓ ਘਟੇਗਾ ਅਤੇ ਮਾਹੌਲ ਕੁੱਝ ਬਦਲੇਗਾ।
ਦੋਵਾਂ ਦੇਸ਼ਾਂ ਦੇ ਵਿਚਾਲੇ 2004 ਵਿੱਚ ਇੱਕ ਕੰਪੋਜਿਟ ਡਾਇਲਾਗ ਸ਼ੁਰੂ ਹੋਇਆ ਸੀ ਪਰ ਨਵੰਬਰ 2008 ਵਿੱਚ ਮੁੰਬਈ ਹਮਲੇ ਤੋਂ ਬਾਅਦ ਭਾਰਤ ਨੇ ਇਸ ਸ਼ਰਤ ਦੇ ਨਾਲ ਇਸ ਨੂੰ ਰੋਕ ਦਿੱਤਾ ਸੀ ਕਿ ਪਾਕਿਸਤਾਨ ਜਦੋਂ ਤੱਕ ਮੁੰਬਈ ਹਮਲੇ ਦੇ ਦੋਸ਼ੀਆਂ ਤੇ ਕਾਰਵਾਈ ਨਹੀਂ ਕਰਦਾ ਅਤੇ ਆਪਣਾ ਅੱਤਵਾਦੀ ਨੈਟਵਰਕ ਨਹੀਂ ਤੋੜਦਾ, ਉਦੋਂ ਤੱਕ ਉਸ ਨਾਲ ਕੋਈ ਗੱਲਬਾਤ ਨਹੀਂ ਹੋ ਸਕਦੀ। ਜੋ ਲੋਕ ਅੰਤਰਰਾਸ਼ਟਰੀ ਸਬੰਧਾਂ ਨੂੰ ‘ਪ੍ਰਾਣ ਜਾਏ ਪਰ ਵਚਨ ਨਾ ਜਾਏ’ ਵਾਲੇ ਚਸ਼ਮੇ ਨਾਲ ਦੇਖਦੇ ਹਨ, ਉਹਨਾਂ ਨੂੰ ਇਸ ਗੱਲ ਤੇ ਕਾਫੀ ਅਫਸੋਸ ਹੋਇਆ ਕਿ ਉਸ ਸ਼ਰਤ ਦੇ ਬਾਵਜੂਦ ਭਾਰਤ ਨੇ ਪਾਕਸਤਾਨ ਨੂੰ ਇਸ ਗੱਲਬਾਤ ਦਾ ਸੱਦਾ ਕਿਉਂ ਦਿੱਤਾ। ਉਹਨਾਂ ਨੇ ਇਸ ਦੌਰਾਨ ਅੰਤਰਰਾਸ਼ਟਰੀ ਮਾਹੌਲ ਵਿੱਚ ਆਏ ਬਦਲਾਓ ਅਤੇ ਖੁਦ ਪਾਕਿਸਤਾਨ ਵਿੱਚ ਵਿਕਸਿਤ ਹੋਏ ਨਵੇਂ ਸਮੀਕਰਨਾਂ ਨੂੰ ਨਹੀਂ ਸਮਝਿਆ।
25 ਫਰਵਰੀ ਦੀ ਗੱਲਬਾਤ ਵਿੱਚ ਜਦੋਂ ਦੋਵੇਂ ਪਾਸਿਉਂ ਸਿਰਫ ਪੁਰਾਣੀਆਂ ਗੱਲਾਂ ਹੀ ਦੁਹਰਾਈਆਂ ਗਈਆਂ ਤਾਂ ਆਲੋਚਕਾਂ ਦਾ ਸੁਰ ਹੋਰ ਉ¤ਚਾ ਹੋ ਗਿਆ। ਪਾਕਿਸਤਾਨ ਅਤੇ ਹਿੰਦੁਸਤਾਨ ਵਿੱਚ ਇੱਕ ਬਹੁਤ ਵੱਡਾ ਤਬਕਾ ਹੈ ਜੋ ਇਸ ਗੰਲਬਾਤ ਨੂੰ ਬੇਅਰਥ ਅਤੇ ਅਪਮਾਨਜਨਕ ਸਾਬਿਤ ਕਰਨ ਤੇ ਆਮਾਦਾ ਹੈ, ਪਰ ਸਾਨੂ ਨੂੰਕੁੱਝ।ਨਿਆਦੀ ਗੱਲਾਂ ਤੇ ਵਿਚਾਰ ਕਰਨਾ ਚਾਹੀਦਾ ਹੈ। ਅਸੀਂ ਆਪਸ ਦੀ ਇਸ ਰੰਜਿਸ਼ ਨੂੰ ਕਿੰਨਾ ਲੰਬਾ ਖਿੱਚ ਸਕਦੇ ਹਾਂ? ਕੀ ਦੋ ਗੁਆਂਢੀ ਮੁਲਕ ਇੱਕ ਦੂਜੇ ਦੇ ਪ੍ਰਤੀ ਹਮੇਸ਼ਾ ਨਫਰਤ ਦਾ ਬੋਝ ਚੁੱਕਦੇ ਹੋਏ ਵਿਕਾਸ ਦੀ ਰਾਹ ਤੇ ਚੱਲ ਸਕਦੇ ਹਨ? ਮੌਜੂਦਾ ਰੇੜਕਾ ਤੋੜਣ ਦਾ ਆਖਿਰ ਰਸਤਾ ਕੀ ਹੈ? 25 ਫਰਵਰੀ ਦੀ ਗੱਲਬਾਤ ਦਾ ਸਭ ਤੋਂ ਖੂਬਸੂਰਤ ਪੱਖ ਇਹ ਹੈ ਕਿ ਪਾਕਿਸਤਾਨ ਦੇ ਵਿਦੇਸ਼ ਸਕੱਤਰ ਇੱਥੇ ਆਏ ਅਤੇ ਸਾਡੇ ਵਿਦੇਸ਼ ਸਕੱਤਰ ਨੇ ਉਹਨਾਂ ਨਾਲ ਗੱਲ ਕੀਤੀ।
ਭਾਵੇਂ ਹੀ ਇਸ ਵਿੱਚ ਦੋਵਾਂ ਨੇ ਅਸੰਤੋਸ਼ ਨਾਲ ਭਰੇ ਹੋਏ ਆਪਣੇ ਪੁਰਾਣੇ ਦੋਸ਼ ਹੀ ਦੁਹਰਾਏ ਹੋਣ, ਪਰ ਚੁੱਪੀ ਤਾਂ ਟੁੱਟੀ। ਗੌਰ ਕਰਨ ਦੀ ਗੱਲ ਹੈ ਕਿ ਜਿਸ ਦੌਰ ਵਿੱਚ ਦੋਵਾਂ ਸਰਕਾਰਾਂ ਦੇ ਵਿਚਾਲੇ ਰਸਮੀ ਗੱਲਬਾਤ ਬੰਦ ਹੋ ਜਾਂਦੀ ਹੈ, ਉਸ ਵਿੱਚ ਦੋਵਾਂ ਪਾਸਿਆਂ ਦੇ ਸਿਆਸਤਦਾਨ ਆਪਣੇ ਲੋਕਾਂ ਦੇ ਵਿਚਾਲੇ ਕਿਤੇ ਜ਼ਿਆਦਾ ਨਫਰਤ ਫੈਲਾਉਂਦੇ ਹਨ। ਜਾਣ ਤੋਂ ਪਹਿਲਾਂ ਪਾਕਿਸਤਾਨੀ ਸਕੱਤਰ ਨੇ ਭਾਰਤੀ ਸਕੱਤਰ ਨੂੰ ਆਪਣੇ ਇੱਥੇ ਆਉਣ ਦਾ ਸੱਦਾ ਦਿੱਤਾ। ਇਸ ਸਿਲਸਿਲੇ ਨੂੰ ਸਾਨੂੰ ਅੱਗੇ ਵਧਾਉਣਾ ਚਾਹੀਦਾ ਹੈ।



Designed & Maintained By www. tejinfo.com
Welcome! You are visitor No:
© 2008 Skyhawktimes.com