Punjabi News:::Sky Hawk Times daily Punjabi News Paper from Mohali Punjab


ਰੰਗਾਂ ਦਾ ਤਿਉਹਾਰ ਹੋਲੀ/ ਹੋਲਾ

ਜਿੰਦਗੀ ਇੱਕ ਰਵਾਨੀ ਦਾ ਨਾਮ ਹੈ ਜੋ ਕਿ ਹਮੇਸ਼ਾਂ ਚਲਦੀ ਰਹਿੰਦੀ ਹੈ। ਇਸ ਜਿੰਦਗੀ ਵਿੱਚ ਕਈ ਤਰ੍ਹਾਂ ਦੇ ਰੰਗ ਹੁੰਦੇ ਹਨ। ਇਸੇ ਲਈ ਕਿਹਾ ਜਾਂਦਾ ਹੈ ਕਿ ਜੇ ਜਿੰਦਗੀ ਰੰਗੀਨ ਹੋਵੇ ਤਾਂ ਉਸ ਦਾ ਆਪਣਾ ਹੀ ਅਨੰਦ ਹੁੰਦਾ ਹੈ। ਇਸ ਵਿੱਚ ਖੁਸ਼ੀਆਂ ਗਮੀਆਂ ਆਉਂਦੀਆਂ ਰਹਿੰਦੀਆਂ ਹਨ। ਅਕਾਲ ਪੁਰਖ ਨੇ ਵੀ ਕੁਦਰਤ ਵਿੱਚ ਵੱਖ ਵੱਖ ਮੌਸਮ ਬਣਾ ਕੇ ਇਸ ਨੂੰ ਸੁਹਾਵਣਾ ਬਣਾਇਆ ਹੋਇਆ ਹੈ। ਰੁੱਤਾਂ ਬਦਲਦੀਆਂ ਹਨ, ਕਦੀ ਗਰਮੀ ਕਦੀ ਸਰਦੀ। ਸਰਦੀ ਅਤੇ ਗਰਮੀ ਦੇ ਵਿਚਲਾ ਇੱਕ ਅਜਿਹਾ ਮੌਸਮ ਆਉਂਦਾ ਹੈ ਕਿ ਕਦੀ ਝਖੜ ਝੁੱਲਦਾ ਹੈ ਅਤੇ ਕਦੀ ਮੀਂਹ ਪੈਣ ਲੱਗ ਜਾਂਦਾ ਹੈ। ਇਹ ਮਹੀਨਾ ਦੇਸੀ ਫੱਗਣ ਅਤੇ ਚੇਤ ਵਿੱਚ ਹੁੰਦਾ ਹੈ। ਤਿਉਹਾਰਾਂ ਵਿੱਚ ਇਸ ਤਿਉਹਾਰ ਦਾ ਨਾਮ ਹੋਲੀ ਰੱਖਿਆ ਗਿਆ ਹੈ ਜੋ ਕਿ ਇਸ ਸਮੇਂ ਆਉਂਦਾ ਹੈ।
ਇਸ ਮਿਖਿਆਹਾਸਕ ਕਥਾ ਅਨੁਸਾਰ ਹਰਨਾਖਸ਼ ਨੇ ਭਗਤੀ ਕਰਕੇ ਵਿਸ਼ਨੂੰ ਜੀ ਮਹਾਰਾਜ ਪਾਸੋਂ ਕਈ ਵਰ ਪ੍ਰਾਪਤ ਕਰ ਲਏ, ਵਰ ਪ੍ਰਾਪਤ ਕਰਕੇ ਉਸ ਨੂੰ ਹੰਕਾਰ ਹੋ ਗਿਆ ਤੇ ਖੁਦ ਹੀ ਰੱਬ ਬਣ ਬੈਠਾ। ਆਪਣਾ ਨਾਮ ਜਪਾਉਣ ਲੱਗਾ। ਅਕਾਲ ਪੁਰਖ ਬੰਦਗੀ ਕਰਨ ਵਾਲੇ ਨੂੰ ਵਰ ਤਾਂ ਦੇ ਦਿੰਦੇ ਹਨ ਪਰ ਪ੍ਰਾਣੀ ਜਦੋਂ ਵਰ ਪ੍ਰਾਪਤ ਕਰਕੇ ਹੰਕਾਰਿਆ ਜਾਂਦਾ ਹੈ ਤਾਂ ਉਸ ਦੇ ਹੰਕਾਰ ਨੂੰ ਤੋੜਨ ਲਈ ਆਪਣੀ ਲੀਲਾ ਰਚਦਾ ਹੈ। ਹਰਨਾਕਸ਼ ਜਦੋਂ ਵਰ ਪ੍ਰਾਪਤ ਕਰਕੇ ਖੁਦ ਹੀ ਰੱਬ ਬਣ ਬੈਠਾ ਤਾਂ ਅਕਾਲ ਪੁਰਖ ਨੇ ਉਸ ਦੇ ਘਰ ਆਪਣੇ ਸੇਵਕ ਨੂੰ ਭੇਜਿਆ। ਪ੍ਰਹਿਲਾਦ ਨੇ ਉਸ ਰਮੇ ਹੋਏ ਰਾਮ ਦੀ ਬੰਦਗੀ ਕੀਤੀ। ਹਰਨਾਖਸ਼ ਇਹ ਵੇਖ ਕੇ ਬੜਾ ਕਰੋਧੀ ਹੋ ਗਿਆ ਕਿ ਮੈਂ ਤਾਂ ਸਭ ਨੂੰ ਆਪਣਾ ਨਾਮ ਜਪਾਉਣ ਦਾ ਕੰਮ ਕਰ ਰਿਹਾ ਹਾਂ ਪਰ ਮੇਰੇ ਘਰ ਵਿੱਚ ਹੀ ਮੇਰਾ ਪੁੱਤਰ ਮੈਨੂੰ ਰਬ ਨਾ ਮੰਨ ਕੇ ਰਮੇ ਹੋਏ ਰਾਮ ਦਾ ਪੁਜਾਰੀ ਬਣ ਗਿਆ ਹੈ। ਕਰੋਧ ਵਿੱਚ ਆ ਕੇ ਉਸ ਨੂੰ ਤਸੀਹੇ ਦੇਣ ਲੱਗਾ। ਭਾਈ ਗੁਰਦਾਸ ਜੀ ਨੇ ਇਸੇ ਪ੍ਰਸੰਗ ਨੂੰ ਲਿਖਿਆ ਹੈ:
ਘਰਿ ਹਰਨਾਖਸ਼ ਦੈਤ ਦੇ, ਕਲਰਿ ਕਵਲੁ ਭਗਤੁ ਪ੍ਰਹਲਾਦੁ॥
ਪੜ੍ਹਨ ਪਠਾਇਆ ਚਾਟਸਾਲ, ਪਾਂਧੈ ਚਿਤਿ ਹੋਆ ਅਹਿਲਾਦ॥
ਸਿਮਰੈ ਮਨ ਵਿਚਿ ਰਾਮ ਨਾਮ, ਗਾਵੈ ਸਬਦ ਅਨਾਹਦ ਨਾਦ॥
ਭਗਤ ਕਰਨ ਵਿੱਚ ਚਾਟੜੇ ਪਾਂਧੇ ਹੋਇ ਰਹੇ ਵਿਸਮਾਦ॥
ਰਾਜੇ ਪਾਸਿ ਰੁਆਇਆ, ਦੋਖੀ ਦੈਤਿ ਵੁਧਾਇਆ ਵਾਦ॥
ਜਲ ਅਗਨੀ ਵਿਚ ਘਤਿਆ, ਜਲੈਨ ਡੂਬੇ ਗੁਰ ਪ੍ਰਸਾਦਿ॥
(ਵਾਰ ਭਾਈ ਗੁਰਦਾਸ ਜੀ10 ਪਉੜੀ2)
ਉਨ੍ਹਾਂ ਤਸੀਹਿਆਂ ਦੌਰਾਨ ਹੀ ਹਰਨਾਖਸ਼ ਦੀ ਭੈਣ ਹੋਲਕਾ (ਜਿਸ ਨੇ ਵੀ ਰੱਬ ਕੋਲੋਂ ਵਰ ਪ੍ਰਾਪਤ ਕੀਤਾ ਹੋਇਆ ਸੀ ਕਿ ਉਸ ਦੀ ਚਾਦਰ ਨੂੰ ਅੱਗ ਦਾ ਅਸਰ ਨਹੀਂ ਹੋਵੇਗਾ) ਹੋਲਕਾ ਨੇ ਆਪਣੇ ਭਰਾ ਨਾਲ ਮਿਲ ਕੇ ਇਹ ਸਲਾਹ ਦਿੱਤੀ ਕਿ ਜੇ ਕਰ ਪ੍ਰਹਿਲਾਦ ਨਹੀਂ ਮੰਨਦਾ ਤਾਂ ਲਕੜੀ ਦੀ ਚਿਖਾ ਚਿਣ ਕੇ ਮੇਰੇ ਨਾਲ ਉਸ ਵਿੱਚ ਸਾਨੂੰ ਦੋਵਾਂ ਨੂੰ ਬਿਠਾ ਦਿਉ ਜਦੋਂ ਅੱਗ ਲੱਗ ਜਾਵੇਗੀ ਮੈਂ ਤਾਂ ਵਰਪ੍ਰਾਪਤ ਚਾਦਰ ਆਪਣੇ ਉ¤ਤੇ ਲੈ ਲਵਾਂਗੀ ਤੇ ਪ੍ਰਹਿਲਾਦ ਨੂੰ ਉਸ ਵਿੱਚੋਂ ਕੱਢ ਦਿਆਂਗੀ ਜਿਸ ਕਾਰਨ ਉਹ ਮਰ ਜਾਵੇਗਾ। ਹੋਲਕਾਂ ਦੀ ਗੱਲ ਮੰਨ ਕੇ ਹਰਨਾਖਸ਼ ਨੇ ਇੰਜ ਹੀ ਕੀਤਾ। ਰੱਬ ਦੀ ਕਰਨੀ ਇਹ ਹੋਈ ਜਦੋਂ ਅੱਗ ਤੇਜ ਹੋ ਗਈ ਤਾਂ ਵਰ ਪ੍ਰਾਪਤ ਚਾਦਰ ਉਡ ਕੇ ਪ੍ਰਹਿਲਾਦ ਉ¤ਤੇ ਪੈ ਗਈ ਤੇ ਹੋਲਕਾਂ ਉਸ ਬਲਦੀ ਹੋਈ ਅੱਗ ਵਿੱਚ ਸੜ ਕੇ ਮਰ ਗਈ। ਇਸ ਯਾਦ ਵਿੱਚ ਹੋਲੀ ਮਨਾਈ ਜਾਂਦੀ ਹੈ।
ਹੋਲੀ ਮਨਾਉਂਦੇ ਹੋਏ ਲੋਕ ਇੱਕ ਦੂਜੇ ਉ¤ਤੇ ਰੰਗ ਪਾਉਂਦੇ ਹਨ। ਬੱਚੇ ਬੜੇ ਸ਼ੌਕ ਨਾਲ ਹੋਲੀ ਖੇਡਦੇ ਹਨ ਪਰ ਰੰਗ ਕੇਵਲ ਆਪਣੇ ਜਾਣ ਪਛਾਣ ਵਾਲੇ ਲੋਕਾਂ ਉ¤ਤੇ ਹੀ ਪਾਉਂਦੇ ਹਨ। ਇਹ ਰੰਗਾਂ ਦਾ ਤਿਉਹਾਰ ਹੈ। ਵੱਖ ਵੱਖ ਕਿਸਮ ਦੀਆਂ ਪਿਚਕਾਰੀਆਂ ਇਸ ਮੌਕੇ ਤੇ ਬਾਜਾਰ ਵਿੱਚ ਵਿਕਦੀਆਂ ਹਨ। ਦੁਕਾਨਾਂ ਤੇ ਵੱਖ ਵੱਖ ਰੰਗਾਂ ਦੇ ਢੇਰ ਲੱਗੇ ਹੋਏ ਹੁੰਦੇ ਹਨ। ਇਨ੍ਹਾਂ ਦੁਕਾਨਾਂ ਤੋਂ ਰੰਗ ਤੇ ਪਿਚਕਾਰੀਆਂ ਖਰੀਦ ਕੇ ਬੱਚੇ ਤੇ ਜਵਾਨ ਕੁੜੀਆਂ ਮੁੰਡੇ ਰੰਗ ਬਿਰੰਗੀਆਂ ਪਿਚਕਾਰੀਆਂ ਨਾਲ ਇੱਕ ਦੂਜੇ ਤੇ ਰੰਗ ਪਾ ਕੇ ਹੋਲੀ ਖੇਡਦੇ ਹਨ। ਬਜਾਰਾਂ ਵਿੱਚ ਮੇਲਿਆਂ ਵਰਗਾ ਮਹੌਲ ਬਣਿਆ ਹੁੰਦਾ ਹੈ। ਲੋਕਾਂ ਦੇ ਮੂੰਹ ਤੇ ਕੱਪੜੇ ਰੰਗ ਬਿਰੰਗੇ ਰੰਗਾਂ ਨਾਲ ਲਿਬੜੇ ਹੁੰਦੇ ਹਨ। ਹੋਲੀ ਦਾ ਤਿਉਹਾਰ ਬਿੰਦਰਾਬਨ ਵਿੱਚ ਬੜੀ ਵੱਡੀ ਪੱਧਰ ਤੇ ਖੇਡਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਗੋਪੀਆਂ ਨਾਲ ਬੜੇ ਸ਼ੌਕ ਨਾਲ ਹੋਲੀ ਖੇਡਿਆ ਕਰਦੇ ਸਨ। ਕਈ ਲੋਕ ਤਾਂ ਇਸ ਤਿਉਹਾਰ ਦੀ ਆੜ ਵਿੱਚ ਲੋਕਾਂ ਉ¤ਤੇ ਗੰਦ ਵੀ ਸੁੱਟਣ ਲੱਗ ਜਾਂਦੇ ਹਨ ਜਿਸ ਕਾਰਨ ਝਗੜੇ ਵੀ ਹੋ ਜਾਂਦੇ ਹਨ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਖਾਲਸਾ ਪੰਥ ਸਾਜਿਆ ਤਾਂ ਉਨ੍ਹਾਂ ਨੇ ਇਸ ਤਿਉਹਾਰ ਦਾ ਰੂਪ ਹੀ ਬਦਲ ਦਿੱਤਾ। ਹੋਲੀ ਨੂੰ ਹੋਲਾ ਕਹਿਣਾ ਸ਼ੁਰੂ ਕਰ ਦਿੱਤਾ ਇਸ ਵਿੱਚ ਭਗਤੀ ਭਾਵ ਨੂੰ ਵੀ ਜੋੜ ਦਿੱਤਾ। ਰਬ ਦੀ ਭਗਤੀ ਦਾ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਹੋਲੀ ਸੰਬੰਧੀ ਗੁਰਬਾਣੀ ਵਿੱਚ ਵੀ ਲਿਖਿਆ ਹੈ:
ਆਜੁ ਹਮਾਰੈ ਬਣੇ ਫਾਗ॥ ਪ੍ਰਭ ਸੰਗੀ ਮਿਲਿ ਖੇਲਨ ਲਾਗ॥
ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ ਅਤਿ ਲਾਲ ਦੇਵ॥2॥
ਮਨੁ ਤਨੁ ਮਉਲਿਓ ਅਤਿ ਅਨੂਪ॥ ਸੂਕੈ ਨਾਹੀ ਛਾਵ ਧੂਪ॥
ਸਗਲੀ ਰੁਤੀ ਹਰਿਆ ਹੋਇ॥ ਸਦ ਬਸੰਤ ਗੁਰ ਮਿਲੇ ਦੇਵ॥3॥
(ਬਸੰਤੁ ਮਹਲਾ 5 ਘਰ। ਦੁਤੁਕੇ (1180)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੰਘਾਂ ਨੂੰ ਇਸ ਹੋਲੇ ਵਿੱਚ ਸਸਤਰ ਵਿਦਿਆ, ਘੋੜ ਸਵਾਰੀ ਤੇ ਹੋਰ ਜੰਗਾਂ ਯੁੱਧਾਂ ਦੇ ਕਰਤਬ ਦਿਖਾਉਣ ਦੀ ਪ੍ਰੰਪਰਾ ਅਰੰਭ ਕੀਤੀ। ਇਸ ਤੋਂ ਅਗਲੇ ਦਿਨ ਮਹਲਾ ਵੀ ਕੱਢਿਆ ਜਾਂਦਾ ਹੈ ਜਿਸ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਬੜੇ ਉਤਸ਼ਾਹ ਨਾਲ ਇਹ ਦਿਨ ਮਨਾਉਂਦੇ ਤੇ ਸੰਗਤਾਂ ਉ¤ਤੇ ਗੁਲਾਲ ਸੁਟਦੇ ਹਨ। ਸ਼ਬਦ ਕੀਰਤਨ ਦਾ ਬੜਾ ਆਨੰਦ ਬੱਝਦਾ ਹੈ।
ਆਉ ਇਸ ਰੰਗਾਂ ਦੇ ਤਿਉਹਾਰ ਨੂੰ ਆਪਸੀ ਭਾਈ ਚਾਰੇ ਵਾਂਗ ਮਿਲ ਕੇ ਮਨਾਈਏ ਤਾਂ ਜੋ ਦੇਸ਼ ਵਿੱਚ ਏਕਤਾ ਹੋਵੇ।
ਮਹਿੰਗਾ ਸਿੰਘ ਕਲਸੀ



Designed & Maintained By www. tejinfo.com
Welcome! You are visitor No:
© 2008 Skyhawktimes.com