|
ਮੰਗ ਵੱਧ ਗਈ ਹੈ ਕੰਗਨਾ ਰਾਣਾਵਤ ਦੀ
ਫੈਸ਼ਨ ਦੇ ਲਈ ਨੈਸ਼ਨਲ ਅਵਾਰਡ ਮਿਲਣ ਤੋਂ ਬਾਅਦ ਕੰਗਨਾ ਰਾਣਾਵਤ ਦੀ ਮੰਗ ਵੱਧ ਗਈ ਹੈ। ਉਸ ਨੇ ਵੀ ਤੈਅ ਕਰ ਲਿਆ ਹੈ ਕਿ ਉਹ ਹੁਣ ਘੱਟ ਕੀਮਤ ਤੇ ਫਿਲਮਾਂ ਨਹੀਂ ਕਰੇਗੀ। ਉਸ ਨੇ ਹਾਲ ਵਿੱਚ ਇੱਕ ਫਿਲਮ ਲਈ 5 ਕਰੋੜ ਦੀ ਮੰਗ ਕੀਤੀ। ਇਹ ਡਾਇਰੈਕਟਰ ਤਨਵੀਰ ਖਾਨ ਦੀ ਫਿਲਮ ਹੈ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਡੈਡ ਲਾਈਨ ਡਾਇਰੈਕਟ ਕੀਤੀ ਸੀ। ਫਿਲਮ ਨੂੰ ਅਨੁਜ ਸਕਸੈਨਾ ਅਤੇ ਮੇਵਰਿਕ ਪ੍ਰੋਡਕਸ਼ਨਸ ਪ੍ਰੋਡਿਊਸ ਕਰ ਰਹੇ ਹਨ। ਇਹ ਇੱਕ ਲਵ ਸਟੋਰੀ ਹੈ ਜਿਸ ਵਿੱਚ ਰਾਮ ਵਿਲਾਸ ਪਾਸਵਾਨ ਦੇ ਬੇਟੇ ਚਿਰਾਗ ਵੀ ਹੋਣਗੇ। ਕੰਗਨਾ ਨੇ ਹੁਣ ਤੱਕ ਬਹੁਤ ਮਿਹਨਤ ਕੀਤੀ ਹੈ। ਉਸ ਦੀ ਪਹਿਲੀ ਫਿਲਮ ਗੈਂਗਸਟਰ ਤੋਂ ਹੀ ਫਿਲਮ ਮੇਕਰ ਨੇ ਉਸ ਦੇ ਟੈਲੇਂਟ ਨੂੰ ਨੋਟਿਸ ਕਰ ਲਿਆ ਸੀ। ਪ੍ਰੋਡਕਸ਼ਨ ਕੰਪਨੀ ਦੇ ਅਧਿਕਾਰੀਆਂ ਦੇ ਅਨੁਸਾਰ ਕੰਗਨਾ ਨੂੰ ਫਿਲਮ ਦੇ ਲਈ 5 ਕਰੋੜ ਦਿੱਤੇ ਜਾ ਰਹੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਕੰਗਨਾ ਇਸ ਦੀ ਹੱਕਦਾਰ ਹੈ। ਦੂਜੇ ਪਾਸੇ ਕੰਗਨਾ ਕਹਿੰਦੀ ਹੈ ਕਿ ਮੈਂ ਆਪਣੀ ਫੀਸ ਤੇ ਚਰਚਾ ਨਹੀਂ ਕਰਨਾ ਚਾਹੁੰਦੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਬਾਲੀਵੁਡ ਐਕਟਰ ਨੂੰ 5 ਕਰੋੜ ਦਿੱਤੇ ਗਏ ਹਨ। ਕਰੀਨਾ ਕਪੂਰ ਨੂੰ ਵੀ ਗੋਲਮਾਲ 3 ਲਈ 7 ਕਰੋੜ ਦਿੱਤੇ ਜਾ ਰਹੇ ਹਨ। ਪ੍ਰਿਅੰਕਾ ਨੇ ਪਿਆਰ ਇੰਪਾਸਿਬਲ ਲਈ 6 ਕਰੋੜ ਲਏ ਸਨ।
|
|