|
ਜਦੋਂ ਆਪਣੇ ਪਤੀ ਨਾਲ ਨਾਰਾਜ ਹੋਈ ਕਾਜੋਲ
ਤਿੰਨ ਮਹੀਨੇ ਤੋਂ ਲਗਾਤਾਰ ਕੰਮ ਕਰਕੇ ਅਜੇ ਦੇਵਗਨ ਥੱਕ ਗਏ ਹਨ। ਉਹ ਕਹਿੰਦੇ ਹਨ ਕਿ ਮੈਂ ਇੰਨਾ ਥੱਕ ਗਿਆ ਹਾਂ ਕਿ ਕਿਸੇ ਨੂੰ ਮਾਰ ਵੀ ਸਕਦਾ ਹਾਂ। ਉਹਨਾਂ ਨੇ ਤਿੰਨ ਫਿਲਮਾਂ ‘ਅਤਿਥੀ ਕਬ ਜਾਓਗੇ?’, ‘ਵਨਸ ਅਪਾਨ ਅ ਟਾਈਮ ਇਨ ਮੁੰਬਈ’ ਅਤੇ ‘ਗਰਮ ਹਵਾ’ ਹਾਲ ਵਿੱਚ ਪੂਰੀ ਕੀਤੀ ਹੈ। ਇਸ ਬਿਜੀ ਸ਼ਡਿਊਲ ਦੇ ਚੱਲਦੇ ਉਹਨਾਂ ਨੂੰ ਆਪਣੀ ਪਤਨੀ ਕਾਜਲ ਦੀ ਫਿਲਮ ‘ਮਾਏ ਨੇਮ ਇਜ ਖਾਨ’ ਦੇਖਣ ਦਾ ਵਕਤ ਵੀ ਨਹੀਂ ਮਿਲਿਆ। ਕਾਜੋਲ ਬਹੁਤ ਨਾਰਾਜ ਹੋਈ ਸੀ। ਅਜੇ ਕਹਿੰਦੇ ਹਨ ਕਿ ਉਹ ਮੇਰੇ ਨਾਲ ਝਗੜਾ ਕਰ ਰਹੀ ਸੀ ਕਿਉਂਕਿ ਮੈਂ ਉਸ ਦੀ ਫਿਲਮ ਦੀ ਸਕ੍ਰੀਨਿੰਗ ਵਿੱਚ ਨਹੀਂ ਪਹੁੰਚ ਸਕਿਆ। ਮੈਂ ਉਸ ਸਮੇਂ ਤਮਿਲਨਾਡੂ ਦੇ ਕਰਾਈਕੁਡੀ ਵਿੱਚ ਸੀ। ਮੁੰਬਈ ਆਉਣ ਤੇ ਕਾਜੋਲ ਨੇ ਖਾਸ ਸ਼ੋਅ ਸਿਰਫ ਆਪਣੇ ਪਤੀ ਲਈ ਰੱਖਿਆ ਹੈ। ਨਿਸ਼ਚਿਤ ਹੈ ਇਸ ਵਿੱਚ ਉਹਨਾਂ ਦੇ ਬੈਸਟ ਫ੍ਰੈਂਡ ਕਰਨ ਜੌਹਰ ਤਾਂ ਹੋਣਗੇ ਹੀ।
|
|