|
ਨਵੀਂ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਵਿਵੇਕ
ਅਗਲੇ ਮਹੀਨੇ ਵਿਵੇਕ ਓਬਰਾਏ ਦੀ ਅਜਿਹੀ ਫਿਲਮ ਰਿਲੀਜ ਹੋਣ ਜਾ ਰਹੀ ਹੈ ਜਿਸ ਵਿੱਚ ਉਹ ਇਕੱਲੇ ਹੀਰੋ ਹੋਣਗੇ। ਜਾਹਿਰ ਹੈ ਕਿ ਵਿਵੇਕ ਇਸ ਨਾਲ ਬਹੁਤ ਉਤਸ਼ਾਹਿਤ ਹਨ ਅਤੇ ਆਪਣੀ ਇਸ ਫਿਲਮ ਮਤਲਬ ‘ਪ੍ਰਿੰਸ’ ਤੋਂ ਢੇਰਾਂ ਉਮੀਦਾਂ ਲਗਾ ਕੇ ਬੈਠੇ ਹਨ। ਲਗਭਗ ਪੰਜ ਸਾਲ ਬਾਅਦ ਉਹ ਸੋਲੋ ਹੀਰੋ ਦੇ ਰੂਪ ਵਿੱਚ ਦਰਸ਼ਕਾਂ ਨਾਲ ਰੂਬਰੂ ਹੋਣਗੇ। ਵਿਵੇਕ ਕਹਿੰਦੇ ਹਨ ਕਿ ਮੈਂ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਇਸ ਵਿੱਚ ਮੈਂ ਅਜਿਹਾ ਕੰਮ ਕੀਤਾ ਹੈ, ਜੋ ਇਸ ਤੋਂ ਪਹਿਲਾਂ ਕਦੇ ਨਹੀਂ ਕੀਤਾ। ਉਹ ਤਾਂ ਉਮੀਦ ਲਗਾ ਕੇ ਬੈਠੇ ਹਨ ਕਿ ਇਹ ਫਿਲਮ ਉਹਨਾਂ ਦੇ ਕੈਰੀਅਰ ਨੂੰ ਨਵੀਆਂ ਉਚਾਈਆਂ ਦੇਵੇਗੀ। ਇਸ ਦੇ ਨਾਲ ਹੀ ਉਹ ਆਪਣੇ ਜੀਵਨ ਵਿੱਚ ਕਿਸੇ ਦੇ ਆਉਣ ਦੀ ਆਸ ਲਗਾ ਕੇ ਬੈਠੇ ਹਨ। ਵਿਵੇਕ ਕਹਿੰਦੇ ਹਨ-ਤੁਸੀਂ ਨਹੀਂ ਜਾਣਦੇ ਕਿਸੇ ਦਿਨ ਅਜਿਹੀ ਹੀ ਭੱਜਦੌੜ ਦੇ ਵਿਚਾਲੇ ਮੈਨੂੰ ਮੇਰੀ ‘ਵੋ’ ਮਿਲ ਜਾਵੇਗੀ। ਇਸ ਤੇ ਤਾ ਦੁਆ ਹੀ ਕੀਤੀ ਜਾ ਸਕਦੀ ਹੈ ਕਿ ਵਿਵੇਕ ਨੂੰ ਉਹਨਾਂ ਦੀ ‘ਵੋ’ ਜਲਦੀ ਮਿਲ ਜਾਵੇ ਅਤੇ ਫਿਲਮ ਵੀ ਚਲ ਜਾਵੇ।
|
|