|
ਪੂਰਵ ਉਤਰ ਦੀਆਂ ਲੜਕੀਆਂ ਦੇ ਖਿਲਾਫ ਅਪਰਾਧ ਦੇ ਮਾਮਲੇ ਵਧੇ
ਨਵੀਂ ਦਿੱਲੀ, 3 ਮਾਰਚ (ਸ.ਬ.) ਸਰਕਾਰ ਭਾਵੇਂ ਹੀ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਪੂਰਵ ਉਤਰ ਤੋਂ ਆਈਆਂ ਲੜਕੀਆ ਦਿੱਲੀ, ਨਵੀਂ ਦਿੱਲੀ ਅਤੇ ਗੁੜਗਾਂਵ ਵਿੱਚ ਸੁਰਖਿਅਤ ਹਨ ਪਰ ਅੰਕੜੇ ਦੱਸਦੇ ਹਨ ਕਿ ਇਨ੍ਹਾਂ ਖੇਤਰਾਂ ਵਿੱਚ ਪੂਰਵ ਉਤਰ ਦੀਆਂ ਲੜਕੀਆ ਦੇ ਖਿਲਾਫ ਅਪਰਾਧ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਰਾਜਸਭਾ ਵਿੱਚ ਅੱਜ ਗ੍ਰਹਿ ਰਾਜਮੰਤਰੀ ਮੁੱਲਾਪੱਲੀ ਰਾਮਚੰਦਰ ਨੇ ਕੁਮਾਰ ਦੀਪਕ ਦਾਸ ਦੇ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਪੂਰਵ ਉਤਰ ਤੋਂ ਆਈਆਂ ਲੜਕੀਆਂ ਦਿੱਲੀ, ਨਵੀਂ ਦਿੱਲੀ ਅਤੇ ਗੁੜਗਾਂਵ ਵਿੱਚ ਸੁਰੱਖਿਅਤ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਥਾਨਾਂ ਵਿੱਚ ਪੂਰਵ ਉ¤ਤਰ ਦੀਆਂ ਲੜਕੀਆ ਦੀ ਸੁਰੱਖਿਆ ਦੇ ਲਈ ਲਈ ਲੋੜੀਂਦੇ ਉਪਾਅ ਕੀਤੇ ਗਏ ਹਨ। ਬਹਿਰਹਾਲ, ਸਰਕਾਰ ਦੁਆਰਾ ਦਿੱਤੇ ਗਏ ਲਿਖਿਤ ਅੰਕੜੇ ਦੱਸਦੇ ਹਨ ਕਿ ਪੂਰਵ ਉਤਰ ਦੀਆਂ ਲੜਕੀਆ ਦੇ ਖਿਲਾਫ ਦਿੱਲੀ ਵਿੱਚ ਅਪਰਾਧ ਦੀਆਂ ਘਟਨਾਵਾਂ ਵਧੀਆਂ ਹਨ। ਸਾਲ 2009 ਵਿੱਚ ਪੂਰਵ ਉਤਰ ਦੀਆਂ ਲੜਕੀਆ ਦੇ ਖਿਲਾਫ ਅਪਰਾਧ ਦੇ 27 ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚ ਸਭਤੋਂ ਜ਼ਿਆਦਾ 9 ਮਾਮਲੇ ਛੇੜਛਾੜ ਦੇ ਅਤੇ ਪੰਜ ਮਾਮਲੇ ਬਲਾਤਕਾਰ ਦੇ ਸੀ। ਸਾਲ 2006 ਵਿੱਚ ਪੂਰਵ ਉਤਰ ਦੀਆਂ ਲੜਕੀਆ ਦੇ ਖਿਲਾਫ ਅਪਰਾਧ ਦੇ ਚਾਰ ਮਾਮਲੇ, 2007 ਵਿੱਚ ਛੇ ਮਾਮਲੇ ਅਤੇ 2008 ਵਿੱਚ 9 ਮਾਮਲੇ ਦਰਜ ਕੀਤੇ ਗਏ ਸੀ। |
|