Punjabi News:::Sky Hawk Times daily Punjabi News Paper from Mohali Punjab


ਕੇਂਦਰੀ ਪ੍ਰੀਖਿਆ ਪ੍ਰਣਾਲੀ ਵਿੱਚ ਬਦਲਾਅ ਦੇ ਮਾਇਨੇ

ਬੁੱਧਵਾਰ ਤੋਂ ਕੇਂਦਰੀ ਸਕੈਂਡਰੀ ਸਿੱਖਿਆ ਬੋਰਡ (ਸੀ ਬੀ ਐਸ ਈ) ਦੀਆਂ ਸ਼ੁਰੂ ਹੋਈਆਂ ਪ੍ਰੀਖਿਆਵਾਂ ਨੂੰ ਇਸ ਮਾਇਨੇ ਵਿੱਚ ਇਤਿਹਾਸਿਕ ਕਿਹਾ ਜਾ ਸਕਦਾ ਹੈ ਕਿ 10ਵੀਂ ਦੇ ਵਿਦਿਆਰਥੀਆਂ ਨੂੰ ਇਸ ਤੋਂ ਬਾਅਦ ਬੋਰਡ ਪ੍ਰੀਖਿਆਵਾਂ ਦੇ ਤਣਾਅ ਤੋਂ ਛੁਟਕਾਰਾ ਮਿਲ ਜਾਵੇਗਾ।
ਉਦੋਂ ਬੋਰਡ ਪ੍ਰੀਖਿਆਵਾਂ ਆਪ੍ਰੇਸ਼ਨਲ ਹੋਣਗੀਆਂ ਅਤੇ ਇਸ ਦੀ ਥਾਂ ਵਿਦਿਆਰਥੀਆਂ ਲਈ ਐਪਟੀਟਿਊਡ ਟੈਸਟ ਜਾਂ ਇੰਟਰਨਲ ਅਸੈਸਮੈਂਟ ਵਰਗਾ ਕੋਈ ਇਤਜਾਮ ਬਣਾਇਆ ਜਾਵੇਗਾ। 10ਵੀਂ ਦੇ ਵਿਦਿਆਰਥੀਆਂ ਨੂੰ ਇਸ ਸਾਲ ਤੋਂ ਇੱਕ ਸੁਵਿਧਾ ਇਹ ਵੀ ਮਿਲ ਗਈ ਹੈ ਕਿ ਰਿਜਲਟ ਵਿੱਚ ਉਨ੍ਹਾਂ ਨੂੰ ਕੰਪਾਰਟਮੈਂਟ ਜਾਂ ਫੇਲ੍ਹ ਵੀ ਨਹੀਂ ਦਰਸ਼ਾਇਆ ਜਾਵੇਗਾ। ਇਸ ਦੇ ਸਥਾਨ ਤੇ ਉਨ੍ਹਾਂ ਨੂੰ 9 ਪੁਆਇਟ ਸਿਸਟਮ ਤੇ ਆਧਾਰਿਤ ਗ੍ਰੇਡ ਦਿੱਤੇ ਜਾਣਗੇ। ਜਿਸ ਵਿੱਚ ਈ 1 ਜਾਂ ਈ 2 ਵਰਗੇ ਹੇਠਲੇ ਗਰੇਡ ਲਿਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਫਾਰਮੈਂਸ ਸੁਧਾਰਨ ਦੇ ਪੰਜ ਮੌਕੇ ਮਿਲਣਗੇ। ਜਦੋਂ ਕਿ ਡੀ ਅਤੇ ਇਸ ਤੋਂ ਉ¤ਚੇ ਗ੍ਰੇਡ ਲਿਆਉਣ ਵਾਲੇ ਵਿਦਿਆਰਥੀ ਉਪਰਲੀ ਜਮਾਤ ਵਿੱਚ ਪ੍ਰਮੋਟ ਕੀਤੇ ਜਾਣਗੇ। ਗ੍ਰੇਡਿੰਗ ਸਿਸਟਮ ਲਾਗੂ ਹੋਣ ਤੋਂ ਬਾਅਦ ਰਿਜਲਟ ਵਿੱਚੋਂ ‘ਫੇਲ੍ਹ’ ਸ਼ਬਦ ਨੂੰ ਕੱਢਣ ਵਾਲਾ ਕਦਮ ਸ਼ਲਾਘਾਯੋਗ ਹੈ।
ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਰਿਜਲਟ ਵਿੱਚ ਫੇਲ੍ਹ ਸ਼ਬਦ ਦੇਖਣ ਤੇ ਵਿਦਿਆਰਥੀ ਗਹਿਰੀ ਨਿਰਾਸ਼ਾ ਦਾ ਅਨੁਭਵ ਕਰਦੇ ਹਨ। ਇਸ ਹਤਾਸ਼ਾ ਵਿੱਚ ਉਹ ਕਈ ਵਾਰ ਆਤਮਹੱਤਿਆ ਵਰਗੇ ਕਦਮ ਵੀ ਚੁੱਕਦੇ ਰਹੇ ਹਨ। ਹੁਣ ਤੱਕ ਕਾਇਮ ਰਹੀ ਅੰਕ ਪ੍ਰਣਾਲੀ ਨੇ ਸ਼ਾਇਦ ਸਾਡੇ ਸਮਾਜ ਦੇ ਸਾਹਮਣੇ ਮੁਸ਼ਕਿਲਾਂ ਜ਼ਿਆਦਾ ਪੇਸ਼ ਕੀਤੀਆਂ ਹਨ। ਮਾਮਲਾ ਸਿਰਫ ਪਾਸ ਫੇਲ ਹੋਣ ਦਾ ਨਹੀਂ ਸੀ, ਬਲਕਿ ਅੱਗੇ ਦੇ ਮੁਕਾਬਲੇ ਦੇ ਮੱਦੇਨਜਰ ਅੱਧੇ ਅੱਧੇ ਨੰਬਰ ਲੈ ਕੇ ਜਿਹੋ ਜਿਹੀ ਮਾਰਾਮਾਰੀ ਰਹਿੰਦੀ ਸੀ, ਉਸ ਨਾਲ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਂ ਬਾਪ ਭਾਰੀ ਤਣਾਅ ਤੋਂ ਲੰਘਦੇ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਜੇਕਰ ਇਨ੍ਹਾਂ ਪ੍ਰੀਖਿਆਵਾਂ ਵਿੱਚ ਚੰਗੇ ਨੰਬਰ ਨਹੀਂ ਆਏ ਤਾਂ ਚੰਗੇ ਕੋਰਸਾਂ ਅਤੇ ਕਾਲਜਾਂ ਵਿੱਚ ਦਾਖਲੇ ਵਿੱਚ ਸਮੱਸਿਆ ਆ ਸਕਦੀ ਹੈ ਅਤੇ ਇਸ ਤਰ੍ਹਾਂ ਇਨ੍ਹਾਂ ਵਿੱਚ ਮਿਲੇ ਅੰਕਾਂ ਦਾ ਅਸਰ ਪੂਰੇ ਕੈਰੀਅਰ ਤੇ ਮਹਿਸੂਸ ਕੀਤਾ ਜਾਂਦਾ ਸੀ। ਜਰੂਰੀ ਹੋ ਗਿਆ ਸੀ ਕਿ ਬੋਰਡ ਦੀਆਂ ਇਨ੍ਹਾਂ ਪ੍ਰੀਖਿਆਵਾਂ ਦੇ ਕਾਰਨ ਪੈਦਾ ਹੋਣ ਵਾਲੇ ਦਬਾਵਾਂ ਨੂੰ ਘੱਟ ਜਾਂ ਬਿਲਕੁਲ ਹੀ ਖਤਮ ਕੀਤਾ ਜਾਵੇ। ਕਈ ਸਿੱਖਿਆ ਮਾਹਿਰ ਤਾਂ ਇਹ ਵੀ ਮੰਨਦੇ ਰਹੇ ਹਨ ਕਿ ਅੰਕ ਪ੍ਰਣਾਲੀ ਦੇ ਕਾਰਨ ਜੋ ਦਿੱਕਤਾਂ ਪੈਦਾ ਹੁੰਦੀਆਂ ਰਹੀਆਂ ਹਨ, ਉਨ੍ਹਾਂ ਤੋਂ ਇੱਕ ਵੱਡੀ ਸਮੱਸਿਆ ਇਹ ਹੈ ਕਿ ਸਾਡੇ ਦੇਸ਼ ਵਿੱਚ ਪਹਿਲੀ ਜਮਾਤ ਵਿੱਚ ਦਾਖਲਾ ਲੈਣ ਵਾਲੇ ਬੱਚਿਆਂ ਵਿਚੋਂ 50-60 ਫੀਸਦੀ ਬੱਚੇ 12ਵੀਂ ਤੱਕ ਆਉਂਦੇ ਆਉਂਦੇ ਪੜ੍ਹਾਈ ਛੱਡ ਦਿੰਦੇ ਹਨ। ਪੇਂਡੂ ਇਲਾਕਿਆਂ ਵਿੱਚ ਤਾਂ ਇਹ ਦਰ ਹੋਰ ਵੀ ਜ਼ਿਆਦਾ ਹੈ।
ਰਿਜਲਟ ਵਿੱਚੋਂ ਫੇਲ੍ਹ ਸ਼ਬਦ ਹਟਾ ਲੈਣ ਤੇ ਕਿਉਂਕਿ ਹੇਠਲੇ ਗ੍ਰੇਡ ਪਾਉਣ ਵਾਲਿਆਂ ਨੂੰ ਆਪਣਾ ਗ੍ਰੇਡ ਸੁਧਾਰਨ ਦਾ ਮੌਕਾ ਮਿਲੇਗਾ, ਜਿਸ ਵਿੱਚ ਡਰਾਪ ਆਓਟਸ ਦੀ ਗਿਣਤੀ ਤੇ ਰੋਕ ਲੱਗੇਗੀ। ਹੋ ਸਕਦਾ ਹੈ ਕਿ ਫੇਲ੍ਹ ਨਹੀਂ ਕਹਾਉਣ ਵਾਲੇ, ਪਰ ਹੇਠਲੇ ਗ੍ਰੇਡ ਪਾਉਣ ਵਾਲੇ ਵਿਦਿਆਰਥੀ ਮੁਕਾਬਲੇ ਵਿੱਚ ਥੋੜ੍ਹਾ ਪਿਛੜ ਜਾਣ ਜਾਂ ਚੰਗੀਆਂ ਨੌਕਰੀਆਂ ਵਿੱਚ ਥਾਂ ਨਾ ਬਣਾ ਸਕਣ, ਪਰ ਘੱਟੋ ਘੱਟ ਉਹ ਸਿਖਿਆ ਤੋਂ ਤਾਂ ਵਾਂਝੇ ਨਹੀਂ ਹੋਣਗੇ। ਚੰਗਾ ਹੋਵੇਗਾ ਕਿ ਸੀ ਬੀ ਐਸ ਈ ਦੀ ਇਸ ਪਹਿਲ ਦੇ ਮਾਇਨੇ ਸਮਝੇ ਜਾਣ ਅਤੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਪ੍ਰੀਖਿਆ ਦੇ ਅੰਕਾਂ ਜਾਂ ਗ੍ਰੇਡ ਨੂੰ ਨਹੀਂ, ਉਨ੍ਹਾਂ ਚੀਜਾਂ ਨੂੰ ਤਵੱਜੋਂ ਦੇਣ ਜਿਸ ਨਾਲ ਇੱਕ ਵਿਅਕਤੀ ਆਪਣੀ ਪ੍ਰਤਿਭਾ ਦੇ ਇਸਤੇਮਾਲ ਨਾਲ ਦੇਸ਼ ਅਤੇ ਸਮਾਜ ਦਾ ਭਲਾ ਕਰਨ ਯੋਗ ਬਣ ਪਾਉਂਦਾ ਹੈ।



Designed & Maintained By www. tejinfo.com
Welcome! You are visitor No:
© 2008 Skyhawktimes.com