|
ਅਨੁਮਾਨਿਤ ਸਮੇਂ ਤੋਂ ਵੀ ਇੱਕ ਕਰੋੜ ਪਹਿਲਾਂ ਸਨ ਡਾਇਨਾਸੌਰ
ਲੰਦਨ, 4 ਮਾਰਚ (ਸ.ਬ.) ਇੱਕ ਨਵੀਂ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਡਾਇਨਾਸੌਰਾਂ ਬਾਰੇ ਜਿੰਨਾ ਮੰਨਿਆ ਜਾਂਦਾ ਰਿਹਾ ਹੈ, ਡਾਇਨਾਸੌਰ ਉਸ ਤੋਂ ਵੀ ਇੱਕ ਕਰੋੜ ਸਾਲ ਪਹਿਲਾਂ ਧਰਤੀ ਤੇ ਹੋਂਦ ਵਿੱਚ ਸਨ। ‘ਦਾ ਨੇਚਰ’ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਅੰਤਰਰਾਸ਼ਟਰੀ ਦਲ ਨੇ ਇਹ ਨਤੀਜੇ ਤਨਜਾਨਿਆ ਵਿੱਚ ਮਿਲੇ ਜੀਵਾਸ਼ਮਾਂ ਦੇ ਅਧਿਐਨ ਤੋਂ ਬਾਅਦ ਦਿੱਤੇ ਹਨ। ਜੀਵਾਸ਼ਮ ਵਿਗਿਆਨੀਆਂ ਦੇ ਅਨੁਸਾਰ ਡਾਇਨਾਸੌਰ ਅਤੇ ਉਹਨਾਂ ਦੇ ਕਰੀਬੀ ਸਬੰਧੀ ਜਿਵੇਂ ਟੀਰੋਸਾਰਸ ਉਸ ਤੋਂ ਵੀ ਪਹਿਲਾਂ ਹੋਂਦ ਵਿੱਚ ਸਨ, ਜਿੰਨਾ ਹੁਣ ਤੱਕ ਮੰਨਿਆ ਜਾਂਦਾ ਰਿਹਾ ਹੈ। ਖੋਜ ਵਿੱਚ ਦੱਸਿਆ ਕਿ ਹੈ ਕਿ ਹੁਣ ਤੱਕ ਮੰਨਿਆ ਜਾਂਦਾ ਸੀ ਕਿ ਡਾਇਨਾਸੌਰ ਸਿਰਫ 23 ਕਰੋੜ ਸਾਲ ਪੁਰਾਣੇ ਸਨ, ਪਰ ਹੁਣ ਉਹਨਾਂ ਦੇ ਪੁਰਾਣੇ ਕਰੀਬੀ ਸਹਿਯੋਗੀਆਂ, ਸਾਈਲੇਸਾਰਸ ਦੇ ਲਗਭਗ ਇੱਕ ਕਰੋੜ ਸਾਲ ਅਤੇ ਪੁਰਾਣੇ ਹੋਣ ਦੀ ਪੁਸ਼ਟੀ ਹੋਈ ਹੈ। ਖੋਜ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹੌਲੀ ਹੌਲੀ ਸਾਈਲੇਸਾਰਸ ਦੇ ਨਾਲ ਹੀ ਡਾਇਨਾਸੌਰਾਂ ਦੀ ਉਤਪਤੀ ਹੋ ਗਈ। ਖੋਜ ਕਰਤਾਵਾਂ ਨੂੰ ਦੱਖਣੀ ਤਨਜਾਨੀਆ ਤੋਂ ਲਗਭਗ 14 ਜੀਵਾਸ਼ਮ ਹੱਡੀਆਂ ਮਿਲੀਆਂ ਹਨ ਜਿਨ੍ਹਾਂ ਤੇ ਖੋਜ ਕੀਤੀ ਗਈ।
|
|