ਕਨਿਸ਼ਕ ਕਾਂਡ: ਰਿਆਤ ਮਾਮਲੇ ਦੀ ਸੁਣਵਾਈ ਲਈ ਜਿਊਰੀ ਗਠਿਤ

ਟੋਰੰਟੋ, 4 ਮਾਰਚ (ਸ.ਬ.) ਕੈਨੇਡਾ ਦੇ ਇੱਕ ਜੱਜ ਨੇ ਕਨਿਸ਼ਕ ਬੰਬ ਕਾਂਡ ਦੇ ਇੱਕ ਦੋਸ਼ੀ ਇੰਦਰਜੀਤ ਸਿੰਘ ਰਿਆਤ ਵੱਲੋਂ ਅਦਾਲਤ ਵਿੱਚ ਸਹੁੰ ਲੈ ਕੇ ਝੂਠੀ ਗਵਾਹੀ ਦੇਣ ਦੇ ਮਾਮਲੇ ਦੀ ਸੁਣਵਾਈ ਲਈ 12 ਕਾਨੂੰਨ ਮਾਹਿਰਾਂ ਦੀ ਇੱਕ ਜਿਊਰੀ ਦਾ ਗਠਨ ਕੀਤਾ ਹੈ। ਕਾਨੂੰਨ ਮਾਹਿਰਾਂ ਵਿੱਚ ਅੱਠ ਮਹਿਲਾਵਾਂ ਅਤੇ ਚਾਰ ਮਰਦ ਹਨ। ਦੋ ਹਫਤੇ ਤੱਕ ਚੱਲਣ ਵਾਲੀ ਇਹ ਸੁਣਵਾਈ ਅਗਲੇ ਸੋਮਵਾਰ ਨੂੰ ਵੈਂਕੁਵਰ ਵਿੱਚ ਸ਼ੁਰੂ ਹੋਵੇਗੀ। ਰਿਆਤ ਤੇ ਸਾਲ 2003 ਵਿੱਚ ਏਅਰ ਇੰਡੀਆ ਮਾਮਲੇ ਵਿੱਚ ਸਹਿ ਦੋਸ਼ੀਆਂ ਰਿਪੁਦਮਨ ਸਿੰਘ ਮਲਿਕ ਅਤੇ ਅਜਾਇਬ ਸਿੰਘ ਬਾਗੜੀ ਦੀ ਸੁਣਵਾਈ ਦੌਰਾਨ 27 ਵਾਰ ਝੂਠ ਬੋਲਣ ਦਾ ਦੋਸ਼ ਲਗਾਇਆ ਗਿਆ ਸੀ।
ਮਲਿਕ ਅਤੇ ਬਾਗੜੀ ਦੋਵਾਂ ਤੇ ਕਨਿਸ਼ਕ ਬੰਬ ਕਾਂਡ ਦੇ ਦੁਆਰਾ ਲੋਕਾਂ ਦੀ ਹੱਤਿਆ ਕਰਨ ਅਤੇ ਸਾਜਿਸ਼ ਰਚਣ ਦੇ ਦੋਸ਼ ਲਗਾਇਆ ਸੀ। ਜਿਕਰਯੋਗ ਹੈ ਕਿ 23 ਜੂਨ 1985 ਨੂੰ ਵਿਚਾਲੇ ਉਡਾਣ ਭਰਨ ਦੌਰਾਨ ਏਅਰ ਇੰਡੀਆ ਦੇ ਕਨਿਸ਼ਕ ਜਹਾਜ ਵਿੱਚ ਹੋਏ ਬੰਬ ਧਮਾਕੇ ਨਾਲ 329 ਲੋਕਾਂ ਦੀ ਮੌਤ ਹੋ ਗਈ ਸੀ। ਇਸ ਨਾਲ ਜੁੜੇ ਧਮਾਕਿਆਂ ਨਾਲ ਟੋਕਿਓ ਦੇ ਨਿਰਤਾ ਹਵਾਈ ਅੱਡੇ ਤੇ ਦੋ ਕਰਮਚਾਰੀ ਵੀ ਮਾਰੇ ਗਏ ਸਨ। ਰਿਆਤ ਸਿਰਫ ਇੱਕ ਅਜਿਹਾ ਦੋਸ਼ੀ ਹੈ ਜਿਸ ਨੂੰ ਇਸ ਹੱਤਿਆਕਾਂਡ ਲਈ ਪੰਜ ਸਾਲ ਦੀ ਸਜਾ ਦਿੱਤੀ ਗਈ ਸੀ। ਉਸ ਤੇ ਸਹੂੰ ਲੈ ਕੇ ਜਾਣਬੁੱਝ ਕੇ ਅਦਾਲਤ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਗਿਆ ਸੀ।



Designed & Maintained By www. tejinfo.com
Welcome! You are visitor No:
© 2008 Skyhawktimes.com