|
ਸਮੁੰਦਰੀ ਲਹਿਰਾਂ ਅਤੇ ਕਰੂਜ ਸ਼ਿਪ ਦੇ ਵਿਚਾਲੇ ਟੱਕਰ, ਦੋ ਮਰੇ
ਬਾਰਸੀਲੋਨਾ, 4 ਮਾਰਚ (ਸ.ਬ.) ਸਪੇਨ ਦੇ ਕੋਲ ਭੂਮਧ ਸਾਗਰ ਵਿੱਚ ਦੋ ਹਜਾਰ ਯਾਤਰੀਆਂ ਨੂੰ ਲੈ ਕੇ ਜਾ ਰਹੇ ਕਰੂਜ ਸ਼ਿਪ ਅਤੇ ਵਿਸ਼ਾਲ ਸਮੁੰਦਰੀ ਲਹਿਰਾਂ ਦੇ ਵਿਚਾਲੇ ਹੋਈ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਹੋਰ ਜਖਮੀ ਹੋ ਗਏ। ਸ਼ਿਪ ਦੇ ਮਾਲਿਕ ਲਿਊਈਸ ਕਰੂਜੇਜ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਕਹਿਰ ਢਾਉਂਦੀਆਂ ਸਮੁੰਦਰੀ ਲਹਿਰਾਂ ਨੇ ਲਿਊਈਸ ਮੈਜੇਸਟੀ ਸ਼ਿਪ ਦੀਆਂ ਖਿੜਕੀਆਂ ਨੂੰ ਤੋੜ ਦਿੱਤਾ। ਇਹ ਜਹਾਜ ਬਾਰਸੀਲੋਨਾ ਤੋਂ ਜਿਨੇਵਾ ਜਾ ਰਿਹਾ ਸੀ। ਖਿੜਕੀਆਂ ਦੇ ਟੁੱਟਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 14 ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਕਰੂਜੇਜ ਨੇ ਕਿਹਾ ਕਿ ਕਰੂਜ ਤੇ ਹਾਜਰ ਡਾਕਟਰ ਜਖਮੀਆਂ ਦਾ ਇਲਾਜ ਕਰ ਰਹੇ ਹਨ। ਸਪੇਨ ਦੀ ਪੁਲੀਸ ਨੇ ਬੰਦਰਗਾਹ ਇਲਾਕੇ ਨੂੰ ਘੇਰ ਲਿਆ ਹੈ ਅਤੇ ਮ੍ਰਿਤਕਾਂ ਅਤੇ ਜਖਮੀਆਂ ਨੂੰ ਲਿਜਾਣ ਲਈ ਕਈ ਐਂਬੁਲੈਂਸ ਉਥੇ ਪਹੁੰਚ ਗਈਆਂ ਹਨ।
|
|