|
ਚਿਲੀ ਵਿੱਚ ਭੂਚਾਲ ਆਇਆ
ਸਾਂਟਿਯਾਗੋ, 5 ਮਾਰਚ (ਸ.ਬ.) ਚਿਲੀ ਵਿੱਚ 6.3 ਦੀ ਗਤੀ ਦਾ ਜਬਰਦਸਤ ਭੂਚਾਲ ਆਇਆ ਜਿਸ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪਿਛਲੇ ਹਫਤੇ ਆਏ ਉਸ ਭਿਆਨਕ ਭੂਚਾਲ ਤੋਂ ਬਾਅਦ ਦਾ ਝਟਕਾ ਹੈ ਜਿਸ ਵਿੱਚ 800 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਗਈ ਸੀ। ਰਾਸ਼ਟਰੀ ਐਮਰਜੈਂਸੀ ਦੇ ਮੁੱਖੀ ਕਾਰਮੇਨ ਫਰਨਾਂਡੀਜ ਨੇ ਕਿਹਾ ਕਿ ਇਸ ਦੇ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਹੈ ਪਰ ਲੋਕਾਂ ਵਿੱਚ ਇਸ ਨੂੰ ਲੈ ਕੇ ਦਹਿਸ਼ਤ ਹੈ।
|
|