ਛਤੀਸਗੜ੍ਹ ਵਿੱਚ ਚਾਰ ਨਕਸਲੀ ਗ੍ਰਿਫਤਾਰ, ਇੱਕ ਫਰਾਰ

ਰਾਏਪੁਰ, 5 ਮਾਰਚ (ਸ.ਬ.) ਛਤੀਸਗੜ੍ਹ ਵਿੱਚ ਜਸ਼ਪੁਰ ਜਿਲ੍ਹੇ ਦੇ ਕੁਨਕੁਰੀ ਥਾਣਾ ਪੁਲੀਸ ਨੇ ਚਾਰ ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ ਇੱਕ ਨਕਸਲੀ ਪੁਲੀਸ ਨੂੰ ਚਕਮਾ ਦੇ ਕੇ ਭੱਜਣ ਵਿੱਚ ਕਾਮਯਾਬ ਰਿਹਾ। ਪੁਲੀਸ ਫੜੇ ਗਏ ਨਕਸਲੀਆਂ ਤੋਂ ਪੁੱਛਗਿੱਛ ਕਰ ਰਹੀ ਹੈ, ਇਹ ਨਕਸਲੀ ਮੰਗਲਾ ਨਗੋਸੀਆ ਗਿਰੋਹ ਦੇ ਹਨ। ਜਸ਼ਪੁਰ ਜਿਲ੍ਹੇ ਦੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਇਹ ਸੂਚਨਾ ਮਿਲੀ ਸੀ ਕਿ ਫਰਸਾ ਟੋਲਾ ਦੇ ਕੋਲ ਜੰਗਲ ਵਿੱਚ ਪੰਜ ਨਕਸਲੀ ਕਿਸੇ ਘਟਨਾ ਨੂੰ ਅੰਜਾਮ ਦੀ ਯੋਜਨਾ ਬਣਾ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਸੂਚਨਾ ਅਨੁਸਾਰ ਪੁਲੀਸ ਨੇ ਜੰਗਲ ਵਿੱਚ ਘੇਰਾਬੰਦੀ ਕੀਤੀ ਅਤੇ ਚਾਰ ਨਕਸਲੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਕਿ ਇੱਕ ਭੱਜਣ ਵਿੱਚ ਕਾਮਯਾਬ ਰਿਹਾ।



Designed & Maintained By www. tejinfo.com
Welcome! You are visitor No:
© 2008 Skyhawktimes.com