ਪਾਰਲਰਾਂ ਵਿੱਚ ਪੁਰਸ਼ਾਂ ਦੇ ਜਾਣ ਤੇ ਹਮਾਸ ਵੱਲੋਂ ਪਾਬੰਦੀ

ਗਾਜਾ ਪੱਟੀ, 5 ਮਾਰਚ (ਸ.ਬ.) ਫਲਸਤੀਨ ਦੇ ਇਸਲਾਮੀ ਅੰਦੋਲਨ ਸੰਗਠਨ ਹਮਾਸ ਨੇ ਗਾਜਾ ਪੱਟੀ ਦੇ ਬਿਊਟੀ ਪਾਰਲਰਾਂ ਵਿੱਚ ਪੁਰਸ਼ਾਂ ਦੇ ਕੰਮ ਕਰਨ ਤੇ ਅੱਜ ਪਾਬੰਦੀ ਲਗਾ ਦਿੱਤੀ। ਹਮਾਸ ਪ੍ਰਸ਼ਾਸਨ ਵਾਲੇ ਗਾਜਾ ਖੇਤਰ ਦੀ ਪੁਲੀਸ ਨੇ ਆਪਣੀ ਵੇਬਸਾਈਟ ਤੇ ਕਿਹਾ ਹੈ ਕਿ ਇਸ ਫੈਸਲੇ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਨੂੰਨੀ ਕਾਰਵਾਈਆਂ ਦਾ ਸਾਹਮਣਾ ਕਰਨਾ ਪਵੇਗਾ। ਜਿਕਰਯੋਗ ਹੈ ਕਿ ਹਾਲ ਹੀ ਵਿੱਚ ਫਲਸਤੀਨ ਵਿੱਚ ਕਈ ਮਹਿਲਾ ਸੈਲੂਨਾਂ ਨੂੰ ਧਮਾਕੇ ਨਾਲ ਉਡਾ ਦਿੱਤਾ ਗਿਆ ਸੀ।
ਹਾਲਾਂਕਿ ਇਨ੍ਹਾਂ ਹਮਲਿਆਂ ਵਿੱਚ ਕਿਸੇ ਦੀ ਮੌਤ ਨਹੀਂ ਹੋਈ। ਇਸਲਾਮੀ ਅੱਤਵਾਦੀ ਸੰਗਠਨ ਸਪਸ਼ਟ ਤੌਰ ਤੇ ਪੁਰਸ਼ਾਂ ਅਤੇ ਬੁਰਕਾ ਨਾ ਪਹਿਨਣ ਵਾਲੀਆਂ ਮਹਿਲਾਵਾਂ ਦੇ ਵਿਚਾਲੇ ਮੇਲ ਮਿਲਾਪ ਦਾ ਵਿਰੋਧ ਕਰਦਾ ਹੈ।



Designed & Maintained By www. tejinfo.com
Welcome! You are visitor No:
© 2008 Skyhawktimes.com