ਸ੍ਰੀਨਗਰ ਦੇ ਵਪਾਰਕ ਕੰਪਲੈਕਸ ਵਿੱਚ ਅੱਗ, ਦੁਕਾਨਾਂ ਜਲੀਆਂ

ਸ੍ਰੀਨਗਰ, 5 ਮਾਰਚ (ਸ.ਬ.) ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਪੁਰਾਣੇ ਸ਼ਹਿਰ ਦੇ ਮਹਾਰਾਜਗੁਨ ਇਲਾਕੇ ਵਿੱਚ ਇੱਕ ਵਪਾਰਕ ਕੰਪਲੈਕਸ ਵਿੱਚ ਅੱਜ ਰਾਤ ਅੱਗ ਲੱਗ ਗਈ। ਕੰਪਲੈਕਸ ਵਿੱਚ 24 ਦੁਕਾਨਾਂ ਅਤੇ 40 ਗੋਦਾਮ ਹਨ। ਪੁਲੀਸ ਨੇ ਦੱਸਿਆ ਕਿ ਅੱਗ ਰਾਤ ਲਗਭਗ ਸਵਾ ਦੋ ਵਜੇ ਲੱਗੀ। ਇਸ ਨੇ ਪੂਰੇ ਕੰਪਲੈਕਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਦੇ ਚਲਦੇ ਸੰਪਤੀ ਨੂੰ ਕਾਫੀ ਨੁਕਸਾਨ ਪਹੁੰਚਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਲਾਕੇ ਦੇ ਨਿਵਾਸੀਆਂ ਦਾ ਦਾਅਵਾ ਹੈ ਕਿ ਅੱਗ ਇਲੈਕਟ੍ਰਿਕ ਸ਼ਾਰਟ ਸਰਕਟ ਕਾਰਨ ਲੱਗੀ ਹੈ, ਪਰ ਅਧਿਕਾਰੀ ਹਾਲੇ ਇਸ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।



Designed & Maintained By www. tejinfo.com
Welcome! You are visitor No:
© 2008 Skyhawktimes.com