ਆਸਟ੍ਰੇਲੀਆ: ਭਾਰਤੀ ਬੱਚੇ ਦੇ ਕਾਤਲਾਂ ਦੀ ਭਾਲ

ਮੈਲਬੋਰਨ, 5 ਮਾਰਚ (ਸ.ਬ.) ਆਸਟ੍ਰੇਲੀਆ ਦੀ ਪੁਲੀਸ ਤਿੰਨ ਸਾਲਾ ਇੱਕ ਭਾਰਤੀ ਬੱਚੇ ਗੁਰਸ਼ਨ ਸਿੰਘ ਕੌਰਚਨਾ ਦੇ ਹੱਤਿਆਰੇ ਦੀ ਭਾਲ ਕਰ ਰਹੀ ਹੈ। ਇਹ ਬੱਚਾ ਆਪਣੇ ਘਰ ਤੋਂ ਗਾਇਬ ਹੋਣ ਤੋਂ ਬਾਅਦ ਮ੍ਰਿਤਕ ਪਾਇਆ ਗਿਆ ਸੀ। ਵਿਕਟੋਰੀਆ ਰਾਜ ਦੀ ਪੁਲੀਸ ਨੇ ਦੱਸਿਆ ਕਿ ਕੌਂਸਲ ਦੇ ਕਰਮਚਾਰੀ ਨੂੰ ਕੱਲ ਸ਼ਾਮ ਲੰਬੀ ਘਾਹ ਦੇ ਵਿਚਾਲੇ ਬੱਚੇ ਦੀ ਇੱਕ ਲਾਸ਼ ਮਿਲੀ ਸੀ ਜਿਸ ਦਾ ਹੁਲੀਆ ਗੁਰਸ਼ਨ ਨਾਲ ਮਿਲਦਾ ਸੀ।
ਕੌਰਚਨਾ ਲਾਲੋਰ ਉਪਨਗਰੀ ਇਲਾਕੇ ਤੋਂ ਗਾਇਬ ਹੋ ਗਿਆ ਸੀ। ਉਹ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਮਨਾਉਣ ਲਈ ਆਸਟ੍ਰੇਲੀਆ ਆਇਆ ਹੋਇਆ ਸੀ ਅਤੇ ਉਸ ਨੇ ਇਸੇ ਹਫਤੇ ਭਾਰਤ ਮੁੜਨਾ ਸੀ। ਕੌਰਚਨਾ ਦੀ ਲਾਸ਼ ਉਸਦੇ ਘਰ ਤੋਂ 30 ਕਿਲੋਮੀਟਰ ਦੂਰ ਬਰਾਮਦ ਕੀਤੀ ਗਈ। ਵਿਕਟੋਰੀਆ ਦੇ ਪ੍ਰੀਮੀਅਰ ਜਾਨ ਬਰੂੰਬੀ ਨੇ ਇਸ ਘਟਨਾ ਤੇ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਕਿਹਾ ਕਿ ਇਹ ਬਹੁਤ ਜ਼ਿਆਦਾ ਦੁਖਦਾਈ ਘਟਨਾ ਹੈ। ਮੇਰੀ ਪੂਰੀ ਸੰਵੇਦਨਾ ਮ੍ਰਿਤਕ ਬੱਚੇ ਦੇ ਪਰਿਵਾਰ ਨਾਲ ਹੈ ਜਿਸ ਦੇ ਲਈ ਇਹ ਬਹੁਤ ਜ਼ਿਆਦਾ ਮੁਸ਼ਕਿਲ ਸਮਾਂ ਚੱਲ ਰਿਹਾ ਹੈ।
ਬਰੂੰਬੀ ਨੇ ਕਿਹਾ ਕਿ ਪੁਲੀਸ ਦੋਸ਼ੀਆਂ ਨੂੰ ਫੜਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਅਤੇ ਉਨ੍ਹਾਂ ਨੂੰ ਇਨਸਾਫ ਦੇ ਕਟਹਿਰੇ ਵਿੱਚ ਖੜਾ ਕੀਤਾ ਜਾਵੇਗਾ। ਰਿਪੋਰਟ ਵਿੱਚ ਪੁਲੀਸ ਅਧਿਕਾਰੀ ਜੋਂਸ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਇਸ ਘਟਨਾ ਵਿੱਚ ਹਾਲਾਤ ਸਪਸ਼ਟ ਤੌਰ ਤੇ ਸ਼ੱਕੀ ਹਨ ਅਤੇ ਸਾਨੂੰ ਡਰ ਹੈ ਕਿ ਕੁਝ ਗੜਬੜ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਇਸ ਮਾਮਲੇ ਨੂੰ ਹੱਤਿਆ ਦੇ ਮਾਮਲੇ ਦੇ ਰੂਪ ਵਿੱਚ ਦੇਖ ਰਹੀ ਹੈ।



Designed & Maintained By www. tejinfo.com
Welcome! You are visitor No:
© 2008 Skyhawktimes.com