ਡੀ ਟੀ ਸੀ ਦਾ ਡ੍ਰਾਈਵਰ 16 ਸਾਲ ਫਰਾਰ ਰਹਿਣ ਤੋਂ ਬਾਅਦ ਗ੍ਰਿਫਤਾਰ

ਨਵੀਂ ਦਿੱਲੀ, 6 ਮਾਰਚ (ਸ.ਬ.) ਪਿਛਲੇ 16 ਸਾਲ ਤੋਂ ਫਰਾਰ ਡੀ.ਟੀ.ਸੀ. ਦੇ ਇੱਕ ਬੱਸ ਡਰਾਈਵਰ ਨੂੰ ਇੱਥੇ ਇੱਕ ਅਦਾਲਤ ਕੰਪਲੈਕਸ ਦੇ ਨੇੜਿਉਂ ਗ੍ਰਿਫਤਾਰ ਕੀਤਾ ਗਿਆ ਹੈ।
ਪੁਲੀਸ ਨੇ ਅੱਜ ਦੱਸਿਆ ਕਿ ਇੱਕ ਦੁਰਘਟਨਾ ਵਿੱਚ ਇੱਕ ਵਿਅਕਤੀ ਨੂੰ ਗੰਭੀਰ ਰੂਪ ਨਾਲ ਜਖਮੀ ਹੋਣ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ। ਬ੍ਰਹਮ ਸਿੰਘ(48) ਨਾਮ ਦੇ ਇਸ ਬੱਸ ਡਰਾਇਵਰ ਨੂੰ ਨਵੰਬਰ 1994 ਵਿੱਚ ਫਰਾਰ ਅਪਰਾਧੀ ਕਰਾਰ ਦਿੱਤਾ ਗਿਆ ਸੀ।
ਉਸ ਨੇ ਚਾਰ ਮਾਰਚ ਨੂੰ ਤੀਸ ਹਜਾਰੀ ਅਦਾਲਤ ਦੇ ਕੋਲੋਂ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਇੱਥੇ ਆਪਣੇ ਮਾਮਲੇ ਦੀ ਸਥਿਤੀ ਜਾਨਣ ਲਈ ਆਇਆ ਸੀ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਬੱਸ ਚਾਲਕ ਨੇ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰ ਕੇ ਗੰਭੀਰ ਰੂਪ ਨਾਲ ਜਖਮੀ ਕਰ ਦਿੱਤਾ ਸੀ।



Designed & Maintained By www. tejinfo.com
Welcome! You are visitor No:
© 2008 Skyhawktimes.com