|
ਇਰਾਕ ਚੋਣਾਂ ਰੋਕਣ ਲਈ ਅਲਕਾਇਦਾ ਦਾ ਕਰਫਿਊ
ਬਗਦਾਦ, 6 ਮਾਰਚ (ਸ.ਬ.) ਅਲ ਕਾਇਦਾ ਨੇ ਐਤਵਾਰ ਨੂੰ ਹੋ ਰਹੀਆਂ ਇਰਾਕ ਦੀਆਂ ਆਮ ਚੋਣਾਂ ਵਿੱਚ ਵੋਟਾਂ ਪਾਉਣ ਵਾਲਿਆਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਅੱਤਵਾਦੀ ਸੰਗਠਨ ਨੇ ਵੋਟਾਂ ਦੇ ਸਮੇਂ ਵਿੱਚ ਸਵਘੋਸ਼ਿਤ ਕਰਫਿਊ ਦਾ ਐਲਾਨ ਕੀਤਾ ਹੈ। ਅਲ ਕਾਇਦਾ ਦੀ ਇਰਾਕੀ ਬ੍ਰਾਂਚ ਇਸਲਾਮਿਕ ਸਟੇਟ ਆਫ ਇਰਾਕ’ ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਜੋ ਵੀ ਇਸ ਕਰਫਿਊ ਦੀ ਉਲੰਘਣਾ ਕਰੇਗਾ, ਉਹ ਅੱਲਾ ਦੇ ਕਹਿਰ ਅਤੇ ਮੁਜਾਹਿਦਾਂ ਦੇ ਹਥਿਆਰਾਂ ਦਾ ਸ਼ਿਕਾਰ ਬਣੇਗਾ। ਅਲ ਕਾਇਦਾ ਦਾ ਇਹ ਫਰਮਾਨ ਇਰਾਕ ਦੇ ਧਾਰਮਿਕ ਨੇਤਾਵਾਂ ਦੇ ਉਸ ਹੁਕਮ ਤੋਂ ਬਾਅਦ ਆਇਆ ਹੈ। ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ 2003 ਤੋਂ ਸਦਾਮ ਹੁਸੈਨ ਦੇ ਤਖਤਾਪਲਟ ਤੋਂ ਬਾਅਦ ਹੋ ਰਹੀਆਂ ਦੂਜੀਆਂ ਸੰਸਦੀ ਚੋਣਾਂ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਸੀ। ਅਲ ਕਾਇਦਾ ਨੇ ਸ਼ੁਰੂ ਤੋਂ ਇਸ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਅਤੇ ਆਤਮਘਾਤੀ ਹਮਲਿਆਂ ਵਿੱਚ ਮਾਰੇ ਗਏ ਦਰਜਨਾਂ ਲੋਕਾਂ ਦੀ ਮੌਤ ਦੀ ਜਿੰਮੇਵਾਰੀ ਲਈ ਹੈ। ਅਲ ਕਾਇਦਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਸਲਾਮਿਕ ਰਾਜ ਚੋਣਾਂ ਦੇ ਦਿਨ ਪੂਰੇ ਇਰਾਕ ਵਿੱਚ ਵਿਸ਼ੇਸ਼ ਰੂਪ ਨਾਲ ਸੁੰਨੀ ਇਲਾਕਿਆਂ ਵਿੱਚ ਸਵੇਰੇ ਛੇ ਵਜੇ ਤੋਂ ਸ਼ਾਮ ਛੇ ਵਜੇ ਤੱਕ ਕਰਫਿਊ ਦਾ ਐਲਾਨ ਕਰਦਾ ਹੈ।
|
|