ਸਮੂੰਦਰੀ ਡਾਕੂਆਂ ਨੇ ਰਸਾਇਣ ਨਾਲ ਭਰੇ ਟੈਂਕਰ ਨੂੰ ਅਗਵਾ ਕੀਤਾ

ਉਸਲੋ, 6 ਮਾਰਚ (ਸ.ਬ.) ਸਮੁੰਦਰੀ ਡਾਕੂਆਂ ਨੇ ਰਸਾਇਣ ਨਾਲ ਭਰੇ ਇੱਕ ਟੈਂਕਰ ਨੂੰ ਉਸ ਸਮੇਂ ਅਗਵਾ ਕਰ ਲਿਆ ਜਦੋਂ ਉਹ ਟੈਂਕਰ ਮੈਡਾਗਾਸਕਰ ਤੋਂ ਲੰਘ ਰਿਹਾ ਸੀ। ਜਹਾਜ ਦੇ ਨਾਰਵੇਈਆਈ ਮਾਲਿਕ ਬ੍ਰੋਇਵਿਗਟੈਂਕ ਨੇ ਇਹ ਖੁਲਾਸਾ ਕੀਤਾ। ਕੰਪਨੀ ਦੇ ਨਿਦੇਸ਼ਕ ਸਵੇਨ ਪੀਡਰਸਨ ਨੇ ਕਿਹਾ, ਜਹਾਜ ਦੇ ਕੈਪਟਨ ਨੇ ਸਵੇਰੇ ਸਾਨੂੰ ਫੋਨ ਤੇ ਜਾਣਕਾਰੀ ਦਿੱਤੀ ਕਿ ਬੇੜੇ ਤੇ ਸਮੁੰਦਰੀ ਡਾਕੂ ਮੌਜੂਦ ਹਨ। ਕੁਝ ਦੇਰ ਬਾਅਦ ਜਹਾਜ ਨਾਲ ਸਾਡੇ ਸਾਰੇ ਸੰਪਰਕ ਟੁੱਟ ਗਏ।
ਐਨ ਟੀ ਵੀ ਨਿਊਜ ਏਜੰਸੀ ਅਨੁਸਾਰ, ਇਹ ਜਹਾਜ ਸੰਯੁਕਤ ਅਰਬ ਅਮੀਰਾਤ ਦੇ ਫੁਜੈਰਾਹ ਤੋਂ ਦਾਰ ਏ ਸਲਾਮ ਦੇ ਤਨਜਾਨੀਆ ਸ਼ਹਿਰ ਜਾ ਰਿਹਾ ਸੀ। ਨਾਰਵੇ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਨਾਰਵੇ ਦੇ ਇੱਕ ਜਹਾਜ ਨੂੰ ਅਗਵਾ ਕਰ ਲੈਣ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੋਮਾਲੀਆ ਦੇ ਸਮੁੰਦਰੀ ਡਾਕੂਆਂ ਨੇ 2009 ਵਿੱਚ 68 ਜਹਾਜਾਂ ਨੂੰ ਅਗਵਾ ਕੀਤਾ ਅਤੇ ਇਸ ਦੇ ਬਦਲੇ ਅਨੁਮਾਨਿਤ ਛੇ ਕਰੋੜ ਡਾਲਰ ਦੀ ਫਿਰੌਤੀ ਰਕਮ ਵਸੂਲ ਕੀਤੀ।



Designed & Maintained By www. tejinfo.com
Welcome! You are visitor No:
© 2008 Skyhawktimes.com