ਜਾਦੂ-ਟੂਣੇ ਦੇ ਸ਼ੱਕ ਵਿੱਚ ਕੁੱਟ ਕੁੱਟ ਕੇ ਹੱਤਿਆ

ਬਾਲਾਘਾਟ, 6 ਮਾਰਚ (ਸ.ਬ.) ਵਾਰਾਸਿਵਨੀ ਖੇਤਰ ਦੇ ਤਹਿਤ ਰਾਮਪਾਇਲੀ ਥਾਣਾ ਖੇਤਰ ਅਧੀਨ ਪੈਂਦੇ ਘੋਟੀ ਪਿੰਡ ਵਿੱਚ ਲਗਭਗ ਇੱਕ ਦਰਜਨ ਵਿਅਕਤੀਆਂ ਨੇ ਪਿੰਡ ਦੇ ਸਾਧੇਲਾਲ ਬਹੇਸ਼ਵਰ ਨਾਮ ਦੇ ਵਿਅਕਤੀ ਦੀ ਜਾਦੂ-ਟੂਣਾ ਕਰਨ ਦੇ ਸ਼ੱਕ ਵਿੱਚ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ ਹੈ। ਪੁਲੀਸ ਸੂਤਰਾਂ ਅਨੁਸਾਰ ਪਿੰਡ ਵਾਸੀਆਂ ਨੂੰ ਸ਼ੱਕ ਸੀ ਕਿ ਸਾਧੇਲਾਲ ਜਾਦੂ-ਟੂਣਾ ਕਰਦਾ ਹੈ ਅਤੇ ਉਸੇ ਕਾਰਨ ਪਿਛਲੇ ਦਿਨੀਂ ਪਿੰਡ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।
ਸੂਤਰਾਂ ਨੇ ਦੱਸਿਆ ਕਿ ਪਿੰਡ ਦੇ ਸੁਨੇਸ਼ ਮਰਾਰ ਸਮੇਤ ਇੱਕ ਦਰਜਨ ਲੋਕਾਂ ਨੇ ਕੱਲ ਸਾਧੇਲਾਲ ਨੂੰ ਘਸੀਟਦੇ ਹੋਏ ਘਰ ਤੋਂ ਕੱਢਿਆ ਅਤੇ ਕੁਝ ਦੂਰ ਮਾਤਾ ਮੰਦਿਰ ਵਿੱਚ ਲਿਜਾ ਕੇ ਲੱਤਾਂ ਮੁੱਕਿਆਂ ਅਤੇ ਡੰਡਿਆਂ ਨਾਲ ਇੰਨਾ ਕੁੱਟਿਆ ਕਿ ਉਸਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਰਾਮਪਾਇਲੀ ਪੁਲੀਸ ਨੇ ਸਾਧੇਲਾਲ ਦੇ ਪੁੱਤਰ ਦੀ ਰਿਪੋਰਟ ਤੇ ਧਾਰਾ 147,148,149, 323,302 ਅਤੇ 451 ਤਹਿਤ ਮਾਮਲਾ ਦਰਜ ਕਰ ਲਿਆ ਹੈ ਪਰ ਇਸ ਮਾਮਲੇ ਵਿੱਚ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ।



Designed & Maintained By www. tejinfo.com
Welcome! You are visitor No:
© 2008 Skyhawktimes.com