ਸਿਨੇਮਾਹਾਲ ਮਾਲਿਕ ਦੀ ਸ਼ੱਕੀ ਹਾਲਾਤ ਵਿੱਚ ਗੋਲੀ ਲੱਗਣ ਨਾਲ ਮੌਤ

ਵਾਰਾਣਸੀ, 6 ਮਾਰਚ (ਸ.ਬ.) ਵਾਰਾਣਸੀ ਤੋਂ ਲਗਭਗ ਪੰਜਾਹ ਕਿਲੋਮੀਟਰ ਦੂਰ ਭਦੋਹੀ ਜਿਲ੍ਹੇ ਦੇ ਗੋਪੀਗੰਜ ਥਾਣਾ ਖੇਤਰ ਅਧੀਨ ਪੈਂਦੇ ਜਗਨਨਾਥਪੁਰ ਪਿੰਡ ਸਥਿਤ ਇੱਕ ਕਾਲੀਨ ਦੇ ਕਾਰਖਾਨੇ ਵਿੱਚ ਬੀਤੀ ਰਾਤ ਸ਼ੱਕੀ ਹਾਲਾਤਾਂ ਵਿੱਚ ਇੱਕ ਸਿਨੇਮਾ ਹਾਲ ਮਾਲਿਕ ਦੀ ਸਿਰ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਤੁਲਸੀ ਚਿੱਤਰ ਮੰਦਿਰ ਦੇ ਮਾਲਿਕ ਅਨਿਲ ਦੂਬੇ ਮੁਲਰੂਪ ਨਾਲ ਮੁਲਾਪੁਰ ਪਿੰਡ ਦੇ ਰਹਿਣ ਵਾਲੇ ਸਨ, ਪਰ ਉਹ ਆਪਣੇ ਪਰਿਵਾਰ ਦੇ ਨਾਲ ਗੋਪੀਗੰਜ ਵਿੱਚ ਮਕਾਨ ਬਣਾ ਕੇ ਰਹਿ ਰਹੇ ਸਨ। ਬੀਤੀ ਦੇਰ ਰਾਤ ਜਗਨਨਾਥਪੁਰ ਪਿੰਡ ਦੇ ਪ੍ਰਧਾਨ ਜੱਬੇ ਪਾਂਡੇ ਦੇ ਛੋਟੇ ਭਾਈ ਨੰਨਹੇ ਪਾਂਡੇ ਉਨ੍ਹਾਂ ਦੇ ਕੋਲ ਪਹੁੰਚੇ। ਇਸ ਤੋਂ ਬਾਅਦ ਅਨਿਲ ਅਤੇ ਨੰਨਹੇ ਜਗਨਨਾਥ ਸਥਿਤ ਕਾਲੀਨ ਕਾਰਖਾਨੇ ਚਲੇ ਗਏ। ਕਾਰਖਾਨੇ ਵਿੱਚ ਹੀ ਸ਼ੱਕੀ ਹਾਲਾਤਾਂ ਵਿੱਚ ਗੋਲੀ ਲੱਗਣ ਨਾਲ ਅਨਿਲ ਦੂਬੇ ਦੀ ਮੌਤ ਹੋ ਗਈ।
ਮੌਕੇ ਤੇ ਪਹੁੰਚੀ ਪੁਲੀਸ ਨੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਪੁਲੀਸ ਨੰਨਹੇ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਹੁਣ ਤੱਕ ਮੌਤ ਦੇ ਕਾਰਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।



Designed & Maintained By www. tejinfo.com
Welcome! You are visitor No:
© 2008 Skyhawktimes.com