ਜੀਰਕਪੁਰ ਵਿੱਚ ਸੁੰਨੇ ਘਰ ਵਿੱਚ ਚੋਰੀ

ਜੀਰਕਪੁਰ, 23 ਜਨਵਰੀ (ਸ.ਬ.) ਜੀਰਕਪੁਰ ਪੁਲੀਸ ਨੇ ਸੋਹਣ ਲਾਲ ਵਸਨੀਕ ਰਾਇਲ ਅਸਟੇਟ ਜੀਰਕਪੁਰ ਦੀ ਸ਼ਿਕਾਇਤ ਤੇ ਰਾਮ ਨਿਵਾਸ ਅਤੇ ਉਸਦੇ ਸਾਥੀਆਂ ਖਿਲਾਫ ਉਸਦੇ ਘਰ ਵਿੱਚ ਚੋਰੀ ਕਰਨ ਸਬੰਧੀ ਆਈ ਪੀ ਸੀ ਦੀ ਧਾਰਾ 381, 34 ਅਧੀਨ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਆਪਣੇ ਘਰ ਨੂੰ ਤਾਲਾ ਮਾਰ ਕੇ ਡਿਊਟੀ ਗਏ ਸੀ ਅਤੇ ਜਦੋਂ ਵਾਪਿਸ ਆ ਕੇ ਦੇਖਿਆ ਤਾਂ ਮਕਾਨ ਦਾ ਤਾਲਾ ਟੁੱਟਿਆ ਪਿਆ ਸੀ ਅਤੇ ਅੰਦਰ ਸਾਮਾਨ ਖਿੱਲਰਿਆ ਪਿਆ ਸੀ। ਉਸਨੇ ਕਿਹਾ ਕਿ ਉਸਦੇ ਘਰ ਉਕਤ ਵਿਅਕਤੀਆਂ ਨੇ ਚੋਰੀ ਕੀਤੀ ਹੈ।



Designed & Maintained By www. tejinfo.com
Welcome! You are visitor No:
© 2008 Skyhawktimes.com