Print Edition of Sky Hawk Times, january-3, 2015Print Edition of Sky Hawk Times, January 2, 2015Print Edition of Sky Hawk Times, january-1, 2015ਨਿਗਮ ਚੋਣਾਂ ਸੰਬੰਧੀ ਵੋਟਰ ਲਿਸਟਾਂ ਦੇ ਦਾਅਵੇ ਅਤੇ ਇਤਰਾਜ ਦਰਜ ਕਰਵਾਉਣ ਦੇ ਆਖਰੀ ਦਿਨ ਰਿਹਾ ਗਹਿਮਾ ਗਹਿਮੀ ਦਾ ਮਾਹੌਲ ਹਲਕਾ ਵਿਧਾਇਕ ਨੇ ਸਰਕਾਰ ਤੇ ਚੁਣ ਚੁਣ ਕੇ ਕਾਂਗਰਸੀਆਂ ਦੀਆਂ ਵੋਟਾਂ ਕੱਟਣ ਦਾ ਇਲਜਾਮ ਲਗਾਇਆ, ਵੋਟਰ ਸੂਚੀਆਂ ਵਿੱਚੋਂ ਕੁਲਜੀਤ ਬੇਦੀ, ਅਮਰੀਕ ਸਿੰਘ ਸੋਮਲ ਸਮੇਤ ਵੱਡੀ ਗਿਣਤੀ ਲੋਕਾਂ ਦੀਆਂ ਵੋਟਾਂ ਨਦਾਰਦ


ਐਸ ਏ ਐਸ ਨਗਰ, 31 ਦਸੰਬਰ ਸ.ਬ.) ਨਗਰ ਨਿਗਮ ਚੋਣਾਂ ਸੰਬੰਧੀ ਬਣਾਈਆਂ ਗਈਆਂ ਵੋਟਰ ਲਿਸਟਾਂ ਸੰਬੰਧੀ ਦਾਅਵੇ ਅਤੇ ਇਤਰਾਜ ਦਰਜ ਕਰਵਾਉਣ ਦੇ ਆਖਰੀ ਦਿਨ ਅੱਜ ਸਥਾਨਕ ਐਸ ਡੀ ਐਮ ਦਫਤਰ ਵਿੱਚ ਪੂਰਾ ਦਿਨ ਗਹਿਮਾ ਗਹਿਮੀ ਦਾ ਮਾਹੌਲ ਰਿਹਾ| ਇਸ ਦੌਰਾਨ ਸ਼ਹਿਰ ਦੇ ਵੱਖ ਵੱਖ ਵਾਰਡਾਂ ਤੋਂ ਚੋਣ ਲੜਣ ਦੇ ਚਾਹਵਾਨ ਉਮੀਦਵਾਰ ਅਤੇ ਵੱਖ ਵੱਖ ਫੇਜ਼ਾਂ ਦੇ ਵਸਨੀਕ ਜਿੱਥੇ ਐਸ ਡੀ ਐਮ ਦਫਤਰ ਵਿੱਚ ਰੱਖੀਆਂ ਵੋਟਰ ਸੂਚੀਆਂ ਵਿੱਚ ਆਪਣੀਆਂ ਵੋਟਾਂ ਦੀ ਜਾਂਚ ਕਰਨ ਲਈ ਪੁੱਜਦੇ ਰਹੇ, ਉੱਥੇ ਉਹਨਾਂ ਵਲੋਂ ਇਸ ਸੰਬੰਧੀ ਆਪਣੇ ਦਾਅਵੇ ਅਤੇ ਇਤਰਾਜ ਵੀ ਦਰਜ ਕਰਵਾਏ ਗਏ|
ਇਸ ਦੌਰਾਨ ਜਿੱਥੇ ਬੀਤੇ ਕੱਲ ਫੇਜ਼ 4 ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਸ੍ਰ. ਰਵਿੰਦਰਜੀਤ ਸਿੰਘ ਵਲੋਂ ਆਪਣੀ ਪੂਰੀ ਗਲੀ ਦੀਆਂ ਵੋਟਾਂ ਕੱਟਣ ਸੰਬਧੀ ਇਤਰਾਜ ਦਰਜ ਕਰਵਾਇਆ ਗਿਆ ਸੀ, ਉੱਥੇ ਅੱਜ ਫੇਜ਼ 3 ਬੀ 2 ਤੋਂ ਸਾਬਕਾ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਅਤੇ ਸੈਕਟਰ 71 ਤੋਂ ਸਾਬਕਾ ਕੌਂਸਲਰ ਸ੍ਰ. ਅਮਰੀਕ ਸਿੰਘ ਸੋਮਲ ਵਲੋਂ ਆਪਣੇ ਘਰਾਂ ਦੀਆਂ ਵੋਟਾਂ ਕੱਟੇ ਜਾਣ ਸੰਬੰਧੀ ਐਸ ਡੀ ਐਮ ਦਫਤਰ ਵਿੱਚ ਆਪਣੇ ਇਤਰਾਜ ਦਰਜ ਕਰਵਾਏ ਗਏ ਹਨ| ਸ੍ਰ ਕੁਲਜੀਤ ਸਿੰਘ ਬੇਦੀ, ਜੋ ਫੇਜ਼ 3 ਬੀ 2 ਦੀ ਕੋਠੀ ਨੰਬਰ 1779 ਦੇ ਵਸਨੀਕ ਹਨ, ਨੇ ਦੱਸਿਆ ਕਿ ਉਹਨਾਂ ਦੀ ਪੂਰੀ ਗਲੀ (ਕੋਠੀ ਨੰਬਰ 1767 ਤੋਂ ਕੋਠੀ ਨੰਬਰ 1780) ਦੀਆਂ ਵੋਟਾਂ ਇਸ ਵੋਟਰ ਸੂਚੀ ਵਿੱਚੋਂ ਨਦਾਰਦ ਹਨ ਅਤੇ ਇਸ ਨਾਲ ਜਾਹਿਰ ਹੁੰਦਾ ਹੈ ਕਿ ਸੰਬੰਧਿਤ ਅਧਿਕਾਰੀਆਂ ਵਲੋਂ ਵੋਟਰ ਸੂਚੀਆਂ ਬਣਾਉਣ ਵੇਲੇ ਕਿੰਨੀ ਲਾਪਰਵਾਹੀ ਵਰਤੀ ਗਈ ਹੈ| ਇਸੇ ਤਰ੍ਹਾਂ ਸਾਬਕਾ ਕੌਂਸਲਰ ਸ੍ਰ ਅਮਰੀਕ ਸਿੰਘ ਸੋਮਲ ਵਲੋਂ ਸੈਕਟਰ 71 ਦੀ ਕੋਠੀ ਨੰਬਰ 3378 ਤੋਂ 3456 ਤਕ ਦੀਆਂ ਵੋਟਾਂ ਕੱਟੇ ਜਾਣ ਸੰਬੰਧੀ ਇਤਰਾਜ ਦਰਜ ਕਰਵਾਇਆ ਗਿਆ ਹੈ| ਉਹ ਖੁਦ ਕੋਠੀ ਨੰਬਰ 3447 ਦੇ ਵਸਨੀਕ ਹਨ| ਇਸਦੇ ਨਾਲ ਨਾਲ ਉਹਨਾਂ ਵਲੋਂ ਵਾਰਡ ਨੰਬਰ 44 ਵਿੱਚ ਕੋਠੀ ਨੰਬਰ 3457 ਤੋਂ 3552 ਤਕ ਦੀਆਂ ਵੋਟਾਂ ਪਾਉਣ ਸੰਬੰਧੀ ਵੀ ਇਤਰਾਜ ਦਰਜ ਕਰਵਾਇਆ ਗਿਆ ਹੈ ਕਿ ਇਹ ਵੋਟਾਂ ਵਾਰਡ ਨੰਬਰ 49 ਦੀਆਂ ਹਨ ਜੋ ਵਾਰਡ ਨੰਬਰ 44 ਵਿੱਚ ਪਾ ਦਿੱਤੀਆਂ ਗਈਆਂ ਹਨ| ਸ੍ਰੀ ਸੋਮਲ ਵਲੋਂ ਸ਼ਹੀਦ ਉਧਮ ਸਿੰਘ ਕਲੋਨੀ ਦੀਆਂ 600 ਅਤੇ ਸੈਕਟਰ 90-91 ਦੀਆਂ 258 ਵੋਟਾਂ ਵਾਰਡ ਨੰਬਰ 44 ਦੀ ਸੂਚੀ ਵਿਚ ਪਾਉਣ ਸੰਬਧੀ ਵੀ ਇਤਰਾਜ ਦਰਜ ਕਰਵਾਇਆ ਗਿਆ ਹੈ| ਇਸੇ ਤਰ੍ਹਾਂ ਫੇਜ਼ 11 ਤੋਂ ਸਾਬਕਾ ਕੌਂਸੋਲਰ ਸ੍ਰੀ ਰਿਸ਼ਵ ਜੈਨ ਵਲੋਂ ਆਪਣੇ ਵਾਰਡ ਦੇ ਵੱਡੀ ਗਿਣਤੀ ਮਕਾਨਾਂ ਦੀਆਂ ਵੋਟਾਂ ਕੱਟਣ ਸੰਬੰਧੀ ਇਤਰਾਜ ਦਰਜ ਕਰਵਾਇਆ ਗਿਆ ਹੈ|
ਇਸੇ ਦੌਰਾਨ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਵੋਟਰ ਸੂਚੀਆਂ ਵਿੱਚਲੀਆਂ ਇਹਨਾਂ ਕਮੀਆਂ ਸੰਬੰਧੀ ਅੱਜ ਐਸ ਡੀ ਐਮ ਮੁਹਾਲੀ ਨਾਲ ਮੁਲਾਕਾਤ ਕਰਕੇ ਖਰੀਆਂ ਖਰੀਆਂ ਸੁਣਾਈਆਂ| ਇਸ ਮੌਕੇ ਸ੍ਰੀ ਸਿੱਧੂ ਵਲੋਂ ਰੋਸ ਜਾਹਿਰ ਕਰਦਿਆਂ ਇਲਜਾਮ ਲਗਾਇਆ ਗਿਆ ਕਿ ਵੋਟਰ ਸੂਚੀਆਂ ਬਣਾਉਣ ਵੇਲੇ ਪ੍ਰਸ਼ਾਸ਼ਨ ਵਲੋਂ ਚੁਣ ਚੁਣ ਕੇ ਕਾਂਗਰਸੀ ਉਮੀਦਵਾਰਾਂ ਅਤੇ ਉਹਨਾਂ ਦੇ ਸਮਰਥਕਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਹਨ| ਉਹਨਾਂ ਇਸ ਮੌਕੇ ਇਹ ਇਲਜਾਮ ਵੀ ਲਗਾਇਆ ਕਿ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਭਾਵੇਂ 24 ਦਸੰਬਰ ਨੂੰ ਹੀ ਕਰ ਦਿੱਤੀ ਗਈ ਸੀ ਪਰੰਤੂ ਇਹ ਵੋਟਰ ਸੂਚੀਆਂ 30 ਦਸੰਬਰ ਤਕ ਡਿਸਪਲੇ ਨਹੀਂ ਕੀਤੀਆਂ ਗਈਆਂ ਜਦੋਂਕਿ ਅਕਾਲੀ ਉਮੀਦਵਾਰਾਂ ਨੂੰ ਇਹ ਵੋਟਰ ਸੂਚੀਆਂ ਦੀਆਂ ਕਾਪੀਆਂ ਉਪਲਬਧ ਕਰਵਾਈਆਂ ਜਾਂਦੀਆਂ ਰਹੀਆਂ| ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਹੁਣੇ ਤੋਂ ਹੀ ਪੱਖਪਾਤੀ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ ਜਿਸਨੂੰ ਉਹ ਬਰਦਾਸ਼ਤ ਨਹੀਂ ਕਰਣਗੇ ਅਤੇ ਜੇਕਰ ਪ੍ਰਸ਼ਾਸ਼ਨ ਵਲੋਂ ਆਪਣੇ ਵਤੀਰੇ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਉਹ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਪ੍ਰਸ਼ਾਸ਼ਨ ਦੇ ਖਿਲਾਫ ਸੰਘਰਸ਼ ਕਰਨਗੇ|
ਇਸ ਮੌਕ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਨਿਗਮ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਮੰਨ ਲਈ ਹੈ ਇਸ ਲਈ ਅਕਾਲੀ ਦਲ ਵਲੋਂ ਅਜਿਹੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ| ਉਹਨਾਂ ਕਿਹਾ ਕਿ ਅਕਾਲੀ ਦਲ ਵਲੋਂ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਮੋਹਰਾ ਬਣਾ ਕੇ ਅਜਿਹੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ ਅਤੇ ਚੋਣਾਂ ਦੌਰਾਨ ਸ਼ਹਿਰ ਵਾਸੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਇਸਦਾ ਜਵਾਬ ਦੇਣਗੇ|
ਕੁਲ ਮਿਲਾ ਕੇ ਅੱਜ ਸਾਰਾ ਦਿਨ ਐਸ ਡੀ ਐਮ ਦਫਤਰ ਵਿੱਚ ਵੋਟਰ ਸੂਚੀਆਂ ਦੀ ਜਾਂਚ ਕਰਨ ਅਤੇ ਇਸ ਸੰਬੰਧੀ ਦਾਅਵੇ ਅਤੇ ਇਤਰਾਜ
ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ| ਇਸ ਸੰਬੰਧੀ ਸੰਪਰਕ ਕਰਨ ਤੇ ਐਸ ਡੀ ਐਮ ਸ੍ਰ. ਲਖਮੀਰ ਸਿੰਘ ਨੇ ਕਿਹਾ ਕਿ ਅੱਜ ਵੋਟਰ ਸੂਚੀਆਂ ਸੰਬੰਧੀ ਦਾਅਵੇ ਅਤੇ ਇਤਰਾਜ
ਦੇਣ ਦਾ ਆਖਰੀ ਦਿਨ ਹੋਣ ਕਾਰਨ ਸੰਬੰਧਿਤ ਵਿਅਕਤੀਆਂ ਅਤੇ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਵਲੋਂ ਆਪਣੇ ਇਤਰਾਜ ਦਰਜ ਕਰਵਾਏ ਜਾ ਰਹੇ ਹਨ| ਉਹਨਾਂ ਦੱਸਿਆ ਕਿ ਇਹਨਾਂ ਦਾਅਵਿਆਂ ਅਤੇ ਇਤਰਾਜਾਂ ਦੀ ਜਾਂਚ ਕਰਕੇ ਇਹਨਾਂ ਸੰਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਅਤੇ 10 ਜਨਵਰੀ ਨੂੰ ਵੋਟਰ ਸੂਚੀਆਂ ਦੀ ਫਾਈਨਲ ਪ੍ਰਕਾਸ਼ਨ ਕਰ ਦਿੱਤੀ ਜਾਵੇਗੀ| ਸ੍ਰੀ ਸਿੱਧੂ ਵਲੋਂ ਲਗਾਏ ਗਏ ਇਲਜਾਮ ਕਿ 30 ਦਸੰਬਰ ਤਕ ਵੋਟਰ ਸੂਚੀਆਂ ਡਿਸਪਲੇ ਨਹੀਂ ਕੀਤੀਆਂ ਗਈਆਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਦਿਆਂ ਉਹਨਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਵਾਲੇ ਦਿਨ ਤੋਂ ਹੀ ਇਹ ਵੋਟਰ ਸੂਚੀਆਂ ਸਾਰਿਆਂ ਦੇ ਵੇਖਣ ਲਈ ਉਪਲਬਧ ਸਨ| ਉਹਨਾਂ ਕਿਹਾ ਕਿ ਜਿਹਨਾਂ ਵਾਰਡਾਂ ਦੀਆਂ ਵੋਟਾਂ ਗਲਤੀ ਨਾਲ ਦੂਜੇ ਵਾਰਡਾਂ ਵਿੱਚ ਪੈ ਗਈਆਂ ਹਨ ਜਾਂ ਕੱਟੀਆਂ ਗਈਆਂ ਹਨ ਉਹਨਾਂ ਬਾਰੇ ਜਿੰਨੇ ਵੀ ਇਤਰਾਜ ਮਿਲੇ ਹਨ ਉਹਨਾਂ ਦੀ ਜਾਂਚ ਉਪੰਰਤ ਇਹਨਾਂ ਇਤਰਾਜਾਂ ਨੂੰ ਦੂਰ ਕਰ ਦਿੱਤਾ ਜਾਵੇਗਾ|Print Edition of Sky Hawk Times, December-31, 2014Print Edition of Sky Hawk Times, December-30, 2014Print Edition of Sky Hawk Times, December-29, 2014Print Edition of Sky Hawk Times, December-27, 2014NAGAR KIRTANਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ

ਐਸ ਏ ਐਸ ਨਗਰ, 26 ਦਸੰਬਰ (ਸ.ਬ.) ਦਸ਼ਮੇਸ਼ ਪਿਤਾ, ਸਰਬੰਸਦਾਨੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਤਾਲਮੇਲ ਕਮੇਟੀ ਵਲੋਂ ਇੱਕ ਵਿਸ਼ਾਲ ਨਗਰ ਕੀਰਤਨ ਅੱਜ ਐਸ ਏ ਐਸ ਨਗਰ ਵਿੱਚ ਆਯੋਜਿਤ ਕੀਤਾ ਗਿਆ| ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ| ਇਸ ਤੋਂ ਪਹਿਲਾਂ ਫੇਜ਼-1 ਦੇ ਗੁ. ਸਾਹਿਬ ਵਿਖੇ ਗੁ. ਤਾਲਮੇਲ ਕਮੇਟੀ ਦੇ ਪ੍ਰਧਾਨ ਸ੍ਰ. ਹਰਦਿਆਲ ਸਿੰਘ ਮਾਨ ਸਮੇਤ ਸਮੂਹ ਕਮੇਟੀ ਨੇ ਅਰਦਾਸ ਕੀਤੀ| SEE VIDEO

Designed & Maintained By www. tejinfo.com
Welcome! You are visitor No:
© 2008 Skyhawktimes.com