<< Prev 1 2 342 43 44160 161 162 Next >>

ਗਮਾਡਾ ਤੋਂ ਪੰਜਾਬੀ ਵਿੱਚ ਸੂਚਨਾ ਦੇ ਅਧਿਕਾਰ ਤਹਿਜ ਜਾਣਕਾਰੀ ਮੰਗਣ ਵਾਲੀ ਬਜੁਰਗ ਨੈਬ ਕੌਰ ਦੇ ਹੱਕ ਵਿੱਚ ਡਟੀ ਪੇਂਡੂ ਸੰਘਰਸ਼ ਕਮੇਟੀ ਇਨਸਾਫ ਨਾ ਮਿਲਣ ਤੇ ਸਰਕਾਰ ਖਿਲਾਫ ਸੰਘਰਸ਼ ਦਾ ਐਲਾਨ

ਐਸ ਏ ਐਸ ਨਗਰ, 29 ਨਵੰਬਰ (ਸ.ਬ.) ਫਤਹਿਗੜ੍ਹ ਸਾਹਿਬ ਦੇ ਪਿੰਡ ਡਡਿਆਣਾ ਦੀ ਵਸਨੀਕ 70 ਸਾਲਾਂ ਦੀ ਨੈਬ ਕੌਰ ਨੂੰ ਪੰਜਾਬੀ ਵਿੱਚ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਮੰਗਣੀ ਮਹਿੰਗੀ ਪੈ ਗਈ ਹੈ ਅਤੇ ਸੂਚਨਾ ਕਮਿਸ਼ਨ, ਜਿਸਨੇ ਪਹਿਲਾਂ ਇਹ ਜਾਣਕਾਰੀ ਨਾ
ਦੇਣ ਕਾਰਨ ਆਈ ਏ ਐਸ ਅਧਿਕਾਰੀ ਨੂੰ 25 ਹਜਾਰ ਰੁਪਏ ਦਾ ਜੁਰਮਾਨਾ ਕੀਤਾ ਸੀ ਫਿਰ ਡਬਲ ਬੈਂਚ ਬਣਾ ਕੇ ਉਕਤ ਆਈ ਏ ਐਸ ਅਧਿਕਾਰੀ ਨੂੰ ਬਚਾ ਕੇ ਨੈਬ ਕੌਰ ਨੂੰ ਪੰਜਾਬੀ ਵਿੱਚ ਜਾਣਕਾਰੀ ਮੰਗਣ ਤੇ ਦੋਸ਼ੀ ਠਹਿਰਾ ਦਿੱਤਾ ਗਿਆ| ਇਸ ਮਾਮਲੇ ਵਿੱਚ ਪੇਂਡੂ ਸੰਘਰਸ਼ ਕਮੇਟੀ ਐਸ ਏ ਐਸ ਨਗਰ ਬੀਬੀ ਨੈਬ ਕੌਰ ਦੀ ਪਿੱਠ ਤੇ ਆ ਗਈ ਹੈ ਅਤੇ ਉਸਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਨੈਬ ਕੌਰ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਇਸਦੇ ਖਿਲਾਫ ਸੰਘਰਸ਼ ਕਰੇਗੀ|
ਕੀ ਹੈ ਮਾਮਲਾ : ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਸ੍ਰ. ਪਰਮਦੀਪ ਸਿੰਘ ਬੈਦਵਾਨ ਅਤੇ ਇਸ ਮਾਮਲੇ ਵਿੱਚ ਬੀਬੀ ਨੈਬ ਕੌਰ ਦੀ ਮਦਦ ਕਰ ਰਹੇ ਮਟੌਰ ਪਿੰਡ ਦੇ ਗੁਰਬਖਸ਼ ਸਿੰਘ ਨੇ ਦੱਸਿਆ ਕਿ ਬੀਬੀ ਨੈਬ ਕੌਰ ਮਟੌਰ ਦੀ ਪਿੰਡ ਦੀ ਹੀ ਹੈ ਅਤੇ ਇਸਦਾ ਵਿਆਹ ਡਡਿਆਣਾ ਵਿਖੇ ਹੋਇਆ ਸੀ| ਉਨ੍ਹਾਂ ਦੱਸਿਆ ਕਿ ਬੀਬੀ ਨੈਬ ਕੌਰ ਨੇ ਜਮੀਨਾਂ ਅਕਵਾਇਰ ਹੋਣ ਤੇ ਪਲਾਟ ਮਿਲਣ ਦੀ ਪਾਲਸੀ ਸਬੰਧੀ ਪੰਜਾਬੀ ਵਿੱਚ ਜਾਣਕਾਰੀ ਮੰਗੀ ਸੀ ਕਿਉਂਕਿ ਉਹ ਅਨਪੜ੍ਹ ਹੈ ਅਤੇ ਉਸਨੂੰ ਦਿਖਦਾ ਵੀ ਘੱਟ ਹੈ| ਉਨ੍ਹਾਂ ਕਿਹਾ ਕਿ ਪੰਜਾਬੀ ਵਿੱਚ ਜਾਣਕਾਰੀ ਦੇਣ ਦੀ ਥਾਂ ਪੰਜਾਬੀ ਵਿੱਚ ਜਾਣਕਾਰੀ ਮੰਗਣ ਵਾਲੇ ਨੂੰ ਹੀ ਦੋਸ਼ੀ ਬਣਾ ਦੇਣਾ ਕਿੱਥੋਂ ਦਾ ਇਨਸਾਫ ਹੈ| ਉਨ੍ਹਾਂ ਕਿਹਾ ਕਿ ਕਮਿਸ਼ਨਰ ਸੁਰਿੰਦਰ ਅਵਸਥੀ ਨੇ ਪੰਜਾਬੀ ਦੇ ਹੱਕ ਵਿੱਚ ਬਹੁਤ ਵਧੀਆ ਫੈਸਲਾ ਦਿੰਦਿਆਂ ਜਾਣਕਾਰੀ ਮੁਹਈਆ ਨਾ ਕਰਵਾਉਣ ਵਾਲੇ ਆਈ ਏ ਐਸ ਅਧਿਕਾਰੀ ਵੇਨੂ ਪ੍ਰਸਾਦ ਨੂੰ 25 ਹਜਾਰ ਰੁਪਏ ਜੁਰਮਾਨਾ ਕੀਤਾ ਸੀ ਪਰ ਇਸ ਫੈਸਲੇ ਨੂੰ ਉਲਟਾਉਣ ਲਈ ਡਬਲ ਬੈਂਚ ਬਣਾ ਦਿੱਤਾ ਗਿਆ ਅਤੇ ਇਸਦੇ ਕਮਿਸ਼ਨਰਾਂ ਨੇ ਇਸ ਫੈਸਲੇ ਨੂੰ ਉਲਟਾ ਕੇ ਬੀਬੀ ਨੈਬ ਕੌਰ ਨੂੰ ਪੰਜਾਬੀ ਵਿੱਚ ਜਾਣਕਾਰੀ ਮੰਗਣ ਦਾ ਦੋਸ਼ੀ ਬਣਾ ਦਿੱਤਾ|
ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਜੇਕਰ ਪੰਜਾਬੀ ਵਿੱਚ ਸੂਚਨਾ ਨਹੀਂ ਮੰਗੀ ਜਾ ਸਕਦੀ ਤਾਂ ਕੀ ਬੰਗਾਲ ਵਿੱਚ ਜਾ ਕੇ ਮੰਗੀ ਜਾਵੇਗੀ| ਉਨ੍ਹਾਂ ਮੁੱਖ ਮੰਤਰੀ ਪੰਜਾਬ ਸ੍ਰ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਮਾਮਲੇ ਵਿੱਚ ਨਿੱਜੀ ਦਖਲਅੰਦਾਜੀ ਕਰਕੇ ਸਬੰਧਤ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ| ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਪੇਂਡੂ ਸੰਘਰਸ਼ ਕਮੇਟੀ ਵਲੋਂ ਸਰਕਾਰ ਦੇ ਖਿਲਾਫ ਸੰਘਰਸ਼ ਕੀਤਾ ਜਾਵੇਗਾ ਜਿਸਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ|



Print Edition of Sky Hawk Times, Nov 29, 2014



Print Edition of Sky Hawk Times, Nov 28, 2014



Print Edition of Sky Hawk Times, Nov 27, 2014



Print Edition of Sky Hawk Times, Nov 26, 2014



Print Edition of Sky Hawk Times, Nov 25, 2014



Print Edition of Sky Hawk Times, Nov 24, 2014



Print Edition of Sky Hawk Times, Nov 22, 2014



Print Edition of Sky Hawk Times, Nov 21, 2014



Print Edition of Sky Hawk Times, Nov 20, 2014



<< Prev 1 2 342 43 44160 161 162 Next >>


Designed & Maintained By www. tejinfo.com
Welcome! You are visitor No:
© 2008 Skyhawktimes.com