ਹਰੇਕ ਭਾਰਤੀ ਦੇ ਸੁਰੱਖਿਅਤ ਜੀਵਨ ਲਈ ਟੀਕਾਕਰਨ ਜਰੂਰੀ: ਰਾਹੁਲ ਗਾਂਧੀ

ਨਵੀਂ ਦਿੱਲੀ, 7 ਅਪ੍ਰੈਲ (ਸ.ਬ.) ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਦੇ ਸਾਰੇ ਨਾਗਰਿਕਾਂ ਲਈ ਕੋਰੋਨਾ ਦੇ ਟੀਕੇ ਦੀ ਪੈਰਵੀ ਕੀਤੀ। ਰਾਹੁਲ ਨੇ ਕਿਹਾ ਕਿ ਇਸ ਟੀਕੇ ਦੀ ਜ਼ਰੂਰਤ ਨੂੰ ਲੈ ਕੇ ਬਹਿਸ ਕਰਨਾ ਮਜ਼ਾਕੀਆ ਹੈ ਅਤੇ ਹਰ ਭਾਰਤੀ ਸੁਰੱਖਿਅਤ ਜੀਵਨ ਦਾ ਮੌਕਾ ਪਾਉਣ ਦਾ ਹੱਕਦਾਰ ਹੈ।

ਉਨ੍ਹਾਂ ਨੇ ‘ਕੋਵਿਡ ਵੈਕਸੀਨ’ ਹੈਸ਼ਟੈਗ ਨਾਲ ਟਵੀਟ ਕੀਤਾ, ”ਜ਼ਰੂਰਤ ਅਤੇ ਮਰਜ਼ੀ ਨੂੰ ਲੈ ਕੇ ਬਹਿਸ ਕਰਨਾ ਬੇਕਾਰ ਹੈ। ਹਰ ਭਾਰਤੀ ਸੁਰੱਖਿਅਤ ਜੀਵਨ ਦਾ ਮੌਕਾ ਪਾਉਣ ਦਾ ਹੱਕਦਾਰ ਹੈ।”

ਜਿਕਰਯੋਗ ਹੈ ਕਿ ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਟੀਕਾਕਰਨ ਮੁਹਿੰਮ ਦੇ ਅਧੀਨ 45 ਸਾਲ ਤੋਂ ਵੱਧ ਉਮਰ ਦੇ ਲੋਕ ਟੀਕਾ ਲਗਵਾ ਸਕਦੇ ਹਨ।

Leave a Reply

Your email address will not be published. Required fields are marked *