ਦਿੱਲੀ ਵਿੱਚ ਕਾਰ ਵਿੱਚ ਇਕੱਲੇ ਸਫ਼ਰ ਕਰਨ ਤੇ ਵੀ ਪਹਿਨਣਾ ਪਵੇਗਾ ਮਾਸਕ : ਹਾਈ ਕੋਰਟ

ਨਵੀਂ ਦਿੱਲੀ, 7 ਅਪ੍ਰੈਲ (ਸ.ਬ.) ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਚਿਹਰੇ ਨੂੰ ਢੱਕਣਾ ‘ਸੁਰੱਖਿਆ ਕਵਚ’ ਦੀ ਤਰ੍ਹਾਂ ਹੈ ਅਤੇ ਨਿੱਜੀ ਵਾਹਨ ਵਿੱਚ ਡਰਾਈਵਿੰਗ ਕਰਦੇ ਸਮੇਂ ਇਕੱਲੇ ਹੋਣ ਦੇ ਬਾਵਜੂਦ ਵੀ ਪਾਸਕ ਪਹਿਨਣਾ ਜ਼ਰੂਰੀ ਹੈ। ਜੱਜ ਪ੍ਰਤਿਭਾ ਐਮ. ਸਿੰਘ ਨੇ ਕਿਹਾ ਕਿ ਨਿੱਜੀ ਵਾਹਨ ਵਿੱਚ ਇਕੱਲੇ ਡਰਾਈਵਿੰਗ ਕਰਦੇ ਹੋਏ ਮਾਸਕ ਨਾ ਪਹਿਨਣ ਤੇ ਚਾਲਾਨ ਕੱਟਣ ਦੇ ਦਿੱਲੀ ਸਰਕਾਰ ਦੇ ਫ਼ੈਸਲੇ ਵਿੱਚ ਦਖ਼ਲਅੰਦਾਜ਼ੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਇਸ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਖਾਰਜ ਕਰ ਦਿੱਤਾ। ਕੋਰਟ ਨੇ ਕਿਹਾ ਹੈ ਕਿ ਮਹਾਮਾਰੀ ਦੌਰਾਨ ਮਾਸਕ ‘ਸੁਰੱਖਿਆ ਕਵਚ’ ਦੀ ਤਰ੍ਹਾਂ ਹੈ।

Leave a Reply

Your email address will not be published. Required fields are marked *