ਪਿੰਡ ਜੁਝਾਰਨਗਰ ਤੋਂ ਰਾਏਪੁਰ ਤੱਕ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ 26 ਲੱਖ ਰੁਪਏ ਦੀ ਲਾਗਤ ਨਾਲ ਲੱਗਣਗੀਆਂ ਟਾਈਲਾਂ
ਐਸ਼ਏ 8 ਅਪ੍ਰੈਲ (ਸ਼ਬ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਅਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਕੰਵਰਬੀਰ ਸਿੰਘ ਰੂਬੀ ਸਿੱਧੂ ਵਲੋਂ ਪਿੰਡ ਜੁਝਾਰ ਨਗਰ ਤੋਂ ਰਾਏਪੁਰ (ਨੇੜੇ ਦਾਊਂ) ਤੱਕ, ਰਾਏਪੁਰ ਪਿੰਡ ਦੀ ਪੁੂਰੀ ਫਿਰਨੀ ਅਤੇ ਜੁਝਾਰ ਨਗਰ ਤੋਂ ਬਾਜ਼ੀਗਰ ਬਸਤੀ ਤੱਕ ਕੁੱਲ 1085 ਮੀਟਰ ਸੜਕ ਤੇ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਮੱਛਲੀ ਕਲਾਂ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ੍ਰH ਸਿੱਧੂ ਦੀ ਅਗਵਾਈ ਹੇਠ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤੇ ਲਗਭਗ 26 ਲੱਖ ਰੁਪਏ ਦਾ ਖ਼ਰਚਾ ਆਵੇਗਾ। ਉਨ੍ਹਾਂ ਕਿਹਾ ਕਿ ਇੰਟਰਲਾਕ ਟਾਈਲਾਂ ਲੱਗਣ ਨਾਲ ਇਸ ਰਾਹ ਤੇ ਪਿੰਡ ਵਾਲਿਆਂ ਲਈ ਆਉਣਾ^ਜਾਣਾ ਸੌਖਾ ਅਤੇ ਆਰਾਮਦਾਇਕ ਹੋ ਜਾਵੇਗਾ। ਉਹਨਾਂ ਕਿਹਾ ਕਿ ਇਸਦੇ ਲਈ ਪਿੰਡ ਵਾਲੇ ਕਾਫ਼ੀ ਸਮੇਂ ਤੋਂ ਮੰਗ ਕਰ ਰਹੇ ਸਨ ਜੋ ਕਿ ਅੱਜ ਪੂਰੀ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਹਲਕੇ ਦੇ ਹਰ ਪਿੰਡ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕੰਮ ਮੁਕੰਮਲ ਕੀਤੇ ਜਾ ਚੁੱਕੇ ਹਨ ਅਤੇ ਥੋੜੇ^ਬਹੁਤੇ ਰਹਿੰਦੇ ਕੰਮ ਜੰਗੀ ਪੱਧਰ ਤੇ ਜਾਰੀ ਹਨ।
ਇਸ ਮੌਕੇ ਸੁਰਿੰਦਰ ਸਿੰਘ, ਕਰਨੈਲ ਸਿੰਘ ਐਸH ਡੀH ਓ, ਰਾਜੀਵ ਕੁਮਾਰ ਜੇH ਈH, ਕੁਲਬੀਰ ਸਿੰਘ ਪੰਚ, ਧਿਆਨ ਸਿੰਘ, ਬਬਲੂ ਪੰਚ, ਮੋਹਨ ਸਿੰਘ ਸਰਪੰਚ ਪਿੰਡ ਰਾਏਪੁਰ ਤੋਂ ਇਲਾਵਾ ਪਿੰਡ ਵਾਸੀ ਅਤੇ ਹੋਰ ਪਤਵੰਤੇ ਮੌਜੂਦ ਸਨ।