ਸੜਕ ਦੀ ਗੰਦਗੀ ਇਕੱਠੀ ਕਰਕੇ ਰੋਡ ਗਲੀ ਤੇ ਹੀ ਛੱਡ ਜਾਂਦੇ ਹਨ ਕਰਮਚਾਰੀ


ਐਸ਼ਏ 8 ਅਪ੍ਰੈਲ (ਆਰ ਸਥਾਨਕ ਫੇਜ਼ 4 ਵਿੱਚ ਕੋਠੀ ਨੰ 596 ਦੇ ਸਾਹਮਣੇ ਸਫਾਈ ਕਰਮਚਾਰੀਆਂ ਵਲੋਂ ਸੜਕ ਦੀ ਸਫਾਈ ਕਰਨ ਤੋਂ ਬਾਅਦ ਕੂੜੇ ਦਾ ਢੇਰ ਇੱਕਠਾ ਕਰਕੇ ਉੱਥੇ ਬਣੀ ਰੋਡ ਗੱਲੀ ਦੇ ਉੱਤੇ ਹੀ ਛੱਡ ਦਿੱਤੇ ਜਾਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਰੋਡ ਗੱਲੀਆਂ ਤੇ ਉੱਤੇ ਪਏ ਕੂੜੇ ਕਰਕਟ ਦੇ ਢੇਰ ਦਾ ਕੂੜਾ ਅਕਸਰ ਇਨ੍ਹਾਂ ਰੋਡ ਗਲੀਆਂ ਵਿੱਚ ਚਲਾ ਜਾਂਦਾ ਹੈ ਜਿਸ ਕਾਰਨ ਇਹ ਗਲੀਆਂ ਜਾਮ ਹੋਣ ਦੀ ਸੱਮਸਿਆ ਪੈਦਾ ਹੁੰਦੀ ਹੈ।
ਇਸ ਸੰਬਧੀ ਡਾ ਹਰਜਿੰਦਰ ਸਿੰਘ ਹੈਰੀ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਇਸ ਲਾਪਰਵਾਹੀ ਕਾਰਨ ਵਸਨੀਕਾਂ ਨੂੰ ਭਾਰੀ ਸੱਮਸਿਆਵਾਂ ਸਹਿਣੀਆਂ ਪੈਂਦੀਆਂ ਹਨ ਅਤੇ ਅਕਸਰ ਜਾਮ ਹੋਣ ਦੀ ਸੱਮਸਿਆ ਪੈਦਾ ਹੋ ਜਾਂਦੀ ਹੈ। ਉਹਨਾਂ ਮੰਗ ਕੀਤੀ ਕਿ ਇਨ੍ਹਾਂ ਸਫਾਈ ਕਰਮਚਾਰੀਆਂ ਨੂੰ ਸਖਤ ਤਾੜਨਾ ਦਿੱਤੀ ਜਾਵੇ ਕਿ ਸੜਕਾਂ ਦੀ ਸਫਾਈ ਕਰਨ ਤੋਂ ਬਾਅਦ ਇੱਕਠੇ ਹੋਏ ਕੂੜੇ ਨੂੰ ਉਸੇ ਸਮੇਂ ਚੁੱਕ ਕੇ ਨਾਲ ਲਿਜਾਇਆ ਜਾਵੇ ਤਾਂ ਜੋ ਇਸ ਸੱਮਸਿਆ ਦਾ ਹੱਲ ਹੋ ਸਕੇ।

Leave a Reply

Your email address will not be published. Required fields are marked *