ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਨੇ ਵੈਬੀਨਾਰ ਕਰਵਾਇਆ
ਪਟਿਆਲਾ, 8 ਅਪ੍ਰੈਲ (ਬਿੰਦੂ ਸ਼ਰਮਾ) ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵਲੋਂ ਗੂਗਲ ਮੀਟ ਐਪ ਰਾਂਹੀ ਕੇਂਦਰੀ ਜੇਲ, ਪਟਿਆਲਾ, ਨਿਊ ਜਿਲ੍ਹਾ ਜੇਲ ਨਾਭਾ ਅਤੇ ਮੈਕਸੀਮਮ ਸਿਕਿਉਰਿਟੀ ਜੇਲ, ਨਾਭਾ ਦੇ ਕੈਦੀਆਂ ਨਾਲ ਇੱਕ ਵੈਬੀਨਾਰ ਕੀਤਾ ਗਿਆ। ਇਸ ਸੈਸ਼ਨ ਦੌਰਾਨ ਕੈਦੀਆਂ ਨੂੰ ਪਲੀਅ ਬਾਰਗੇਨਿੰਗ ਅਤੇ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਦੀ ਸਕੱਤਰ ਮਿਸ ਪਰਮਿੰਦਰ ਕੌਰ ਵਲੋਂ ਉਕਤ ਜ਼ੇਲਾਂ ਵਿੱਚ ਰਹਿ ਰਹੇ ਕੈਦੀਆਂ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਸਬੰਧੀ ਗੱਲਬਾਤ ਕੀਤੀ ਗਈ। ਉਹਨਾਂ ਜੇਲ ਅਧਿਕਾਰੀਆਂ ਨੂੰ ਕੈਦੀਆਂ ਦੀ ਸਿਹਤ ਅਤੇ ਮੈਡੀਕਲ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤ ਕੀਤੀ। ਇਸ ਵੈਬੀਨਾਰ ਵਿੱਚ ਲਗਭਗ 90 ਕੈਦੀਆਂ ਨੇ ਭਾਗ ਲਿਆ।
ਇਸ ਦੌਰਾਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵਲੋਂ ਬੀ.ਡੀ.ਪੀ.ੳ. ਪਟਿਆਲਾ ਅਤੇ ਗੱਜੂ ਮਾਜਰਾ, ਚੰਦੀ ਅਤੇ ਸ਼ੈਂਸਰਵਾਲ ਪਿੰਡਾਂ ਦੇ ਪੰਚਾਂ ਅਤੇ ਸਰਪੰਚਾਂ ਨਾਲ ਇੱਕ ਵੈਬੀਨਾਰ ਕੀਤਾ ਗਿਆ। ਇਸ ਸੈਸ਼ਨ ਦੌਰਾਨ ਸ੍ਰੀ ਮਨਿੰਦਰ ਸਿੰਘ ਪੀ.ਐਲ.ਵੀ. ਵਲੋਂ ਉਨ੍ਹਾਂ ਨੂੰ ਨਾਲਸਾ (ਸੀਨੀਅਰ ਨਾਗਰਿਕਾਂ ਲਈ ਕਾਨੂੰਨੀ ਸੇਵਾਵਾਂ) ਸਕੀਮ 2016, ਮੁਫਤ ਕਾਨੂੰਨੀ ਸਹਾਇਤਾ, ਪਰਮਾਨੈਂਟ ਲੋਕ ਅਦਾਲਤ (ਪੀ.ਯੂ.ਐਸ), ਟੋਲ ਫਰੀ ਨੰਬਰ ਅਤੇ ਮੀਡੀਏਸ਼ਨ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ 10 ਅਪ੍ਰੈਲ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਝਗੜਿਆਂ ਨੂੰ ਸੁਲਝਾਉਣ ਲਈ ਲੋਕ ਅਦਾਲਤਾਂ ਦੇ ਲਾਭਾਂ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਸ਼੍ਰੀ ਇੰਦਰਪ੍ਰੀਤ ਸਿੰਘ ਪੀ.ਐਲ.ਵੀ. ਮੌਜੂਦ ਸਨ।