ਉਦਯੋਗਿਕ ਖੇਤਰ ਫੇਜ਼ 7 ਵਿਚਲੀ ਗੁਰੂ ਨਾਨਕ ਕਲੋਨੀ ਵਿੱਚ ਸ਼ਰਾਬ ਦਾ ਠੇਕਾ ਖੋਲਣ ਦੇ ਵਿਰੁੱਧ ਇਕੱਠੇ ਹੋਏ ਵਸਨੀਕ ਮੰਤਰੀ ਦੇ ਖਿਲਾਫ ਕੀਤੀ ਨਾਹਰੇਬਾਜੀ, ਕਿਸੇ ਵੀ ਹਾਲਤ ਵਿੱਚ ਠੇਕਾ ਨਾ ਖੋਲ੍ਹਣ ਦੇਣ ਦਾ ਐਲਾਨ

ਐਸ.ਏ.ਐਸ.ਨਗਰ, 8 ਅਪ੍ਰੈਲ (ਆਰ.ਪੀ.ਵਾਲੀਆ) ਸਥਾਨਕ ਫੇਜ਼ 7 ਦੇ ਉਦਯੋਗਿਕ ਖੇਤਰ ਵਿੱਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਹਮਣੇ ਬਣੀ ਗੁਰੂ ਨਾਨਕ ਕਲੋਨੀ ਵਿੱਚ ਸ਼ਰਾਬ ਦਾ ਠੇਕਾ ਖੋਲ੍ਹੇ ਜਾਣ ਦੇ ਖਿਲਾਫ ਕਲੋਨੀ ਦੇ ਵਸਨੀਕ ਲਾਮਬੰਦ ਹੋ ਗਏ ਹਨ ਅਤੇ ਉਹਨਾਂ ਵਲੋਂ ਇਸ ਥਾਂ ਤੇ ਠੇਕਾ ਖੋਲ੍ਹੇ ਜਾਣ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ। ਇਸ ਦੌਰਾਨ ਸਥਾਨਕ ਵਸਨੀਕਾਂ ਵਲੋਂ ਇੱਕਠੇ ਹੋ ਕੇ ਸ਼ਰਾਬ ਦਾ ਠੇਕਾ ਖੁਲ੍ਹਣ ਲਈ ਬਣਾਏ ਗਏ ਟੀਨਾਂ ਦੇ ਖੋਖੇ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਕੈਬਿਨੇਟ ਮੰਤਰੀ ਸz. ਬਲਬੀਰ ਸਿੰਘ ਸਿੱਧੂ ਖਿਲਾਫ ਨਾਅਰੇਬਾਜੀ ਕੀਤੀ ਗਈ।

ਇਸ ਮੌਕੇ ਕਲੋਨੀ ਦੀ ਪ੍ਰਧਾਨ ਪੂਨਮ ਅਤੇ ਵਸਨੀਕ ਬਨਵਾਰੀ ਲਾਲ ਨੇ ਕਿਹਾ ਕਿ ਉਹ ਇਸ ਕਲੋਨੀ ਵਿੱਚ ਕਿਸੇ ਵੀ ਹਾਲਤ ਵਿੱਚ ਸ਼ਰਾਬ ਦਾ ਠੇਕਾ ਨਹੀਂ ਖੁੱਲਣ ਦੇਣਗੇ। ਉਹਨਾਂ ਕਿਹਾ ਕਿ ਜੇਕਰ ਇਸ ਥਾਂ ਤੇ ਠੇਕਾ ਖੋਲ੍ਹਿਆ ਗਿਆ ਤਾਂ ਆਸ ਪਾਸ ਦਾ ਮਾਹੌਲ ਖਰਾਬ ਹੋਵੇਗਾ ਅਤੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।

ਵਸਨੀਕਾਂ ਨੇ ਕਿਹਾ ਕਿ ਇੱਥੇ ਠੇਕਾ ਖੋਲ੍ਹੇ ਜਾਣ ਨਾਲ ਲੋਕ ਸ਼ਰਾਬ ਪੀਣ ਲਈ ਉਤਸ਼ਾਹਿਤ ਹੋਣਗੇ ਅਤੇ ਇਸ ਰਿਹਾਇਸ਼ੀ ਖੇਤਰ ਦੇ ਵਿੱਚ ਸ਼ਰਾਬ ਦਾ ਠੇਕਾ ਖੁੱਲਣ ਕਾਰਨ ਬੱਚਿਆਂ ਤੇ ਵੀ ਗਲਤ ਅਸਰ ਪਵੇਗਾ ਅਤੇ ਕਈ ਲੋਕਾਂ ਦੇ ਘਰ ਬਰਬਾਦ ਹੋ ਜਾਣਗੇ।

ਇਸ ਸੰਬਧੀ ਸਮਰਥਨ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੀ ਵੰਲਟੀਅਰ ਆਰਤੀ ਰਾਣਾ ਨੇ ਕਿਹਾ ਕਿ ਉਹਨਾਂ ਵਲੋਂ ਗੁਰੂ ਨਾਨਕ ਕਲੋਨੀ ਦੇ ਨਿਵਾਸੀਆਂ ਦੇ ਸ਼ਰਾਬ ਦਾ ਠੇਕਾ ਖੋਲਣ ਦੇ ਵਿਰੋਧ ਦਾ ਪੂਰਾ ਸਮਰਥਨ ਕੀਤਾ ਜਾਂਦਾ ਹੈ ਅਤੇ ਉਹ ਇਸ ਥਾਂ ਤੇ ਸ਼ਰਾਬ ਦਾ ਠੇਕਾ ਨਹੀਂ ਖੁੱਲਣ ਦੇਣਗੇ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਰਿਹਾਇਸ਼ੀ ਖੇਤਰਾਂ ਵਿੱਚ ਠੇਕੇ ਖੋਲਣ ਦੀ ਪ੍ਰਵਾਨਗੀ ਦੇਣ ਦੀ ਬਜਾਏ ਬਾਲ ਆਸ਼ਰਮ, ਬ੍ਰਿਧ ਆਸ਼ਰਮ ਅਤੇ ਆਂਗਨਵਾੜੀ ਕੇਂਦਰ ਖੋਲੇ ਜਾਣ ਤਾਂ ਜੋ ਲੋਕਾਂ ਨੂੰ ਸਹੂਲੀਅਤ ਮਿਲ ਸਕੇ।

ਇਸ ਸੰਬੰਧੀ ਸਥਾਨਕ ਕੌਂਸਲਰ ਦੇ ਪਤੀ ਗੁਰਸਾਹਿਬ ਸਿੰਘ ਨੇ ਕਿਹਾ ਕਿ ਉਹ ਵਸਨੀਕਾਂ ਦੇ ਨਾਲ ਹਨ ਅਤੇ ਇੱਥੇ ਠੇਕਾ ਖੋਲ੍ਹੇ ਜਾਣ ਦਾ ਵਿਰੋਧ ਕਰਣਗੇ।

Leave a Reply

Your email address will not be published. Required fields are marked *