ਜਾਰਜ ਫਲਾਇਡ ਮਾਮਲਾ : ਸਾਬਕਾ ਪੁਲੀਸ ਅਧਿਕਾਰੀ ਦੋਸ਼ੀ ਕਰਾਰ

ਵਾਸ਼ਿੰਗਟਨ, 21 ਅਪ੍ਰੈਲ (ਸ.ਬ.) ਅਮਰੀਕਾ ਵਿਚ ਗੈਰ ਗੋਰੇ ਵਿਅਕਤੀ ਜਾਰਜ ਫਲਾਇਡ ਦੀ ਹੱਤਿਆ ਦੇ ਦੋਸ਼ੀ ਪੁਲੀਸ ਕਰਮੀ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਵਾਸ਼ਿੰਗਟਨ ਦੀ ਹੇਨੇਪਿਨ ਕਾਊਂਟੀ ਅਦਾਲਤ ਦੀ ਜੂਰੀ ਨੇ 10 ਘੰਟੇ ਦੀ ਲੰਬੀ ਚਰਚਾ ਤੋਂ ਬਾਅਦ ਦੋਸ਼ੀ ਪੁਲੀਸ ਕਰਮੀ ਜੇਰੇਕ ਚਾਉਵਿਨ ਨੂੰ ਸਾਰੇ ਤਿੰਨੇ ਮਾਮਲਿਆਂ ਵਿਚ ਦੋਸ਼ੀ ਪਾਇਆ। ਜੂਰੀ ਨੇ ਡੇਰੇਕ ਚਾਉਵਿਨ ਨੂੰ ਗੈਰ ਇਰਾਦਤਨ ਹੱਤਿਆ, ਤੀਜੇ ਦਰਜੇ ਦੀ ਹੱਤਿਆ ਅਤੇ ਦੂਜੇ ਦਰਜੇ ਦੀ ਬੇਰਹਿਮੀ ਹੱਤਿਆ ਦਾ ਦੋਸ਼ੀ ਮੰਨਿਆ ਹੈ।

ਅਮਰੀਕੀ ਕਾਨੂੰਨ ਮੁਤਾਬਕ ਦੂਜੇ ਦਰਜੇ ਦੀ ਗੈਰ ਇਰਾਦਤਨ ਹੱਤਿਆ ਵਿਚ ਵੱਧ ਤੋਂ ਵੱਧ 40 ਸਾਲ ਦੀ ਸਜ਼ਾ, ਤੀਜੇ ਦਰਜੇ ਦੀ ਹੱਤਿਆ ਵਿਚ 25 ਸਾਲ ਦੀ ਸਜ਼ਾ ਅਤੇ ਦੂਜੇ ਦਰਜੇ ਦੀ ਬੇਰਹਿਮੀ ਵਾਲੀ ਹੱਤਿਆ ਵਿਚ 10 ਸਾਲ ਦੀ ਸਜ਼ਾ ਜਾਂ 20 ਹਜ਼ਾਰ ਡਾਲਰ ਜੁਰਮਾਨੇ ਦੀ ਵਿਵਸਥਾ ਹੈ। ਅਜਿਹੇ ਵਿਚ ਦੋਸ਼ੀ ਪੁਲੀਸ ਕਰਮੀ ਡੇਰੇਕ ਚਾਉਵਿਨ ਨੂੰ ਜੇਲ੍ਹ ਵਿਚ 75 ਸਾਲ ਬਿਤਾਉਣੇ ਪੈ ਸਕਦੇ ਹਨ। ਭਾਵੇਂਕਿ ਹੁਣ ਤੱਕ ਇਸ ਸਾਫ ਨਹੀਂ ਹੋਇਆ ਹੈ ਕਿ ਇਹ ਸਾਰੀਆਂ ਸਜ਼ਾ ਇਕੱਠੀਆਂ ਚੱਲਣਗੀਆਂ ਜਾਂ ਫਿਰ ਵੱਖੋ-ਵੱਖ।

ਅਦਾਲਤ ਵਿਚ ਫ਼ੈਸਲੇ ਦੇ ਸਮੇਂ ਡੇਰੇਕ ਚਾਉਵਿਨ ਨੂੰ ਹੱਥਕੜੀ ਦੇ ਨਾਲ ਪੇਸ਼ ਕੀਤਾ ਗਿਆ ਸੀ। ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਨੂੰ ਬੀਤੀ ਰਾਤ ਮਿਨੇਸੋਟਾ ਦੀ ਸੁਰੱਖਿਆ ਜੇਲ੍ਹ ਓਕ ਪਾਰਕ ਹਾਈਟਸ ਵਿਚ ਸ਼ਿਫਟ ਕਰ ਦਿੱਤਾ ਗਿਆ। ਜੇਕਰ ਉਸ ਦੀ ਸਾਰੀ ਸਜ਼ਾ ਇਕੱਠੇ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਜੇਲ੍ਹ ਵਿਚ ਘੱਟੋ-ਘੱਟ ਸਾਢੇ 12 ਸਾਲ ਅਤੇ ਵੱਧ ਤੋਂ ਵੱਧ 40 ਸਾਲ ਬਿਤਾਉਣੇ ਪੈ ਸਕਦੇ ਹਨ।

ਅਦਾਲਤ ਦੇ ਇਸ ਫ਼ੈਸਲੇ ਦਾ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹ ਫ਼ੈਸਲਾ ਜਾਰਜ ਨੂੰ ਵਾਪਸ ਨਹੀਂ ਲਿਆ ਸਕਦਾ ਪਰ ਇਸ ਨਾਲ ਸਾਨੂੰ ਇਹ ਪਤਾ ਚੱਲੇਗਾ ਕਿ ਅਸੀਂ ਅੱਗੇ ਕੀ ਕਰ ਸਕਦੇ ਹਾਂ।

Leave a Reply

Your email address will not be published.