ਰੋਡ ਕਿਸਾਨ ਸੰਘਰਸ਼ ਕਮੇਟੀ ਦਾ ਧਰਨਾ ਜਾਰੀ

ਪਟਿਆਲਾ, 23 ਅਪ੍ਰੈਲ (ਬਿੰਦੂ ਸ਼ਰਮਾ) ਰੋਡ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਮੋਦੀ ਅਤੇ ਕੈਪਟਨ ਸਰਕਾਰ ਦੀਆਂ ਕਿਸਾਨ ਉਜਾੜੂ ਨੀਤੀਆਂ ਦੇ ਵਿਰੋਧ ਵਿੱਚ ਵਾਈਪੀਐਸ ਚੌਂਕ ਪਟਿਆਲਾ ਵਿਖੇਦਿੱਤਾ ਜਾ ਰਿਹਾ ਧਰਨਾ ਅੱਜ 29 ਵੇਂ ਦਿਨ ਵਿੱਚ ਦਾਖ਼ਿਲ ਹੋ ਗਿਆ ਹੈ।

ਇਸ ਸਬੰਧੀ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਆਏ ਤੇਜ਼ ਤੂਫਾਨ ਅਤੇ ਝੱਖੜ ਦੇ ਵਿਚਾਲੇ ਉਨ੍ਹਾਂ ਵੱਲੋਂ ਲਗਾਏ ਰੈਣ ਬਸੇਰੇ ਟੈਂਟ ਝੱਖੜ ਮੀਂਹ ਕਾਰਨ ਨਸ਼ਟ ਹੋ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਬੇਸ਼ਕੀਮਤੀ ਜ਼ਮੀਨਾਂ ਜੋ ਕਿ ਕੈਪਟਨ ਅਤੇ ਮੋਦੀ ਸਰਕਾਰ ਨੇ ਰਲ ਕੇ ਕੌਡੀਆਂ ਦੇ ਭਾਅ ਖਰੀਦਣਾ ਚਾਹੁੰਦੀ ਹੈ, ਉਹ ਕਿਸੇ ਵੀ ਕੀਮਤ ਤੇ ਨਹੀਂ ਦੇਣਗੇ।

ਕਿਸਾਨਾਂ ਨੇ ਕਿਹਾ ਕਿ 30 ਅਪ੍ਰੈਲ ਨੂੰ ਪਟਿਆਲਾ ਵਿੱਚ ਟਰੈਕਟਰ ਮਾਰਚ ਕੱਢਿਆ ਜਾਵੇਗਾ ਜੋ ਪੂਰੇ ਸ਼ਹਿਰ ਵਿੱਚ ਘੁੰਮੇਗਾ। ਉਹਨਾਂ ਕਿਹਾ ਕਿ ਉਹ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕਰ ਦੇਣਗੇ ਅਤੇ ਉਹ ਮੰਗਾਂ ਮੰਨਵਾ ਕੇ ਹੀ ਵਾਪਿਸ ਆਪਣੇ ਘਰਾਂ ਨੂੰ ਪਰਤਣਗੇ।

Leave a Reply

Your email address will not be published.