ਜਿਲ੍ਹਾ ਅਦਾਲਤ ਵਿਖੇ ਕੋਰੋਨਾ ਟੀਕਾਕਰਣ ਦਾ ਕੈਂਪ ਲਗਾਇਆ

ਐਸ.ਏ.ਐਸ.ਨਗਰ, 23 ਅਪ੍ਰੈਲ (ਸ.ਬ.) ਜਿਲ੍ਹਾ ਅਦਾਲਤ ਮੁਹਾਲੀ ਵਿਖੇ ਅੱਜ ਜਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕੋਰੋਨਾ ਟੀਕਾਕਰਣ ਦਾ ਕੈਂਪ ਲਗਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਜੱਜਾਂ, ਵਕੀਲਾਂ ਅਤੇ ਸਟਾਫ ਵੱਲੋਂ ਕੋਰੋਨਾ ਟੀਕਾਕਰਣ ਦੀ ਪਹਿਲੀ ਡੋਜ਼ ਲਗਵਾਈ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਇਹ ਕੈਂਪ ਜਿਲ੍ਹਾ ਪ੍ਰਸ਼ਾਸ਼ਨ ਮੁਹਾਲੀ ਦੇ ਸਹਿਯੋਗ ਨਾਲ ਬਾਰ ਰੂਮ ਵਿੱਚ ਲਗਵਾਇਆ ਗਿਆ ਜਿਸ ਦਾ ਉਦਘਾਟਨ ਜਿਲ੍ਹਾ ਅਤੇ ਸ਼ੈਸ਼ਨਜ਼ ਜੱਜ ਸ੍ਰੀ ਆਰ.ਐਸ. ਰਾਏ ਵੱਲੋਂ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਸਿਵਲ ਹਸਪਤਾਲ ਮੁਹਾਲੀ ਦੇ ਸੀਨੀਅਰ ਡਾ. ਸ਼੍ਰੀ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਮੈਡੀਕਲ ਟੀਮ ਵੱਲੋਂ ਸਮੂਹ ਜੱਜਾਂ, ਵਕੀਲਾਂ ਅਤੇ ਸਟਾਫ ਦਾ ਟੀਕਾਕਰਣ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਸਮੂਹ ਬਾਰ ਵੱਲੋਂ ਮੰਗ ਕੀਤੀ ਗਈ ਸੀ ਜਿਸਤੋਂ ਬਾਅਦ ਸਮੂਹ ਵਕੀਲਾਂ, ਜੱਜਾਂ ਅਤੇ ਕੋਰਟ ਸਟਾਫ ਲਈ ਇਸ ਕੈਂਪ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਕੋਰੋਨਾ ਦੇ ਟੀਕਾਕਰਣ ਦੀ ਦੂਜੀ ਖੁਰਾਕ ਦਾ ਕੈਂਪ ਵੀ ਲਗਵਾਇਆ ਜਾਵੇਗਾ ਅਤੇ ਸਮੂਹ ਵਕੀਲਾਂ, ਜੱਜਾਂ ਅਤੇ ਸਟਾਫ ਨੂੰ ਕੋਰੋਨਾ ਤੋਂ ਬਚਾਉਣ ਲਈ ਸਾਰੇ ਜਰੂਰੀ ਕਦਮ ਚੁੱਕੇ ਜਾਣਗੇ ਤਾਂ ਕਿ ਜਲਦ ਤੋਂ ਜਲਦ ਕੋਰਟ ਦਾ ਕੰਮ ਲੀਹ ਤੇ ਆ ਸਕੇ ਅਤੇ ਲੋਕਾਂ ਨੂੰ ਇਨਸਾਫ ਮਿਲ ਸਕੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਐਡਵੋਕੇਟ ਹਰਬੰਤ ਸਿੰਘ, ਸੁਸ਼ੀਲ ਅੱਤਰੀ, ਦਵਿੰਦਰ ਵੱਤਸ, ਕੁਲਦੀਪ ਸਿੰਘ ਰਠੌੜ, ਕਨਵਰ ਜੋਰਾਵਰ ਸਿੰਘ, ਗਗਨਦੀਪ ਸਿੰਘ, ਨੀਰੂ ਥਰੇਜਾ, ਸੁਸ਼ੀਲ ਅੱਤਰੀ, ਨਰਪਿੰਦਰ ਸਿੰਘ ਰੰਗੀ, ਸੈਕਟਰੀ ਬਾਰ ਕੌਂਸਲ ਬਲਜਿੰਦਰ ਸਿੰਘ ਸੈਣੀਂ, ਸੰਜੀਵ ਮੈਣੀਂ, ਸਨੇਹਪ੍ਰੀਤ ਸਿੰਘ, ਰਜੇਸ਼ ਗੁਪਤਾ, ਸੰਦੀਪ ਸਿੰਘ ਲੱਖਾ, ਜਰਨੈਲ ਸਿੰਘ ਵੜਿੰਗ, ਅਮਰਜੀਤ ਸਿੰਘ ਰੁਪਾਲ, ਗੁਰਬੀਰ ਸਿੰਘ ਅੰਟਾਲ, ਹਰਕਿਸ਼ਨ ਸਿੰਘ, ਮੋਹਿਤ ਵਰਮਾ, ਅਕਸ਼ ਚੇਤਲ, ਵਿਕਾਸ ਸ਼ਰਮਾ, ਦਮਨਜੀਤ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਬਡਾਲੀ, ਗੁਰਪ੍ਰੀਤ ਸਿੰਘ ਖਟੜਾ, ਜਤਿੰਦਰ ਜੋਸ਼ੀ, ਹਰਵਿੰਦਰ ਸੈਣੀਂ, ਨਰਿੰਦਰ ਸਿੰਘ ਚਤਾਮਲੀ ਅਤੇ ਪੰਕਜ ਸਿੱਕਾ ਸਮੇਤ ਵੱਡੀ ਗਿਣਤੀ ਵਕੀਲ ਹਾਜਿਰ ਸਨ।

Leave a Reply

Your email address will not be published.