ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 30,093 ਨਵੇਂ ਮਾਮਲੇ , 374 ਮੌਤਾਂ

ਨਵੀਂ ਦਿੱਲੀ, 20 ਜੁਲਾਈ (ਸ.ਬ.) ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਦੇ 15,535 ਸਰਗਰਮ ਮਾਮਲੇ ਘਟੇ ਹਨ ਅਤੇ 374 ਵਿਅਕਤੀਆਂ ਦੀ ਮੌਤ ਹੋਈ ਹੈ। ਬੀਤੇ ਦਿਨ 52 ਲੱਖ 67 ਹਜ਼ਾਰ 309 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲਗਾਏ ਗਏ। ਦੇਸ਼ ਵਿੱਚ ਹੁਣ ਤੱਕ 41 ਕਰੋੜ 46 ਹਜ਼ਾਰ 401 ਵਿਅਕਤੀਆਂ ਦਾ ਟੀਕਾਕਰਨ ਹੋ ਚੁਕਿਆ ਹੈ। ਕੇਂਦਰੀ ਸਿਹਤ ਮੰਤਰਾਲਾ ਵੱਲੋਂ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 30,093 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵੱਧ ਕੇ 3 ਕਰੋੜ 11 ਲੱਖ 74 ਹਜ਼ਾਰ 322 ਹੋ ਗਿਆ ਹੈ। ਇਸ ਦੌਰਾਨ 45 ਹਜ਼ਾਰ 254 ਮਰੀਜ਼ਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਇਸ ਮਹਾਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ ਵਧਾ ਕੇ 3 ਕਰੋੜ ਤਿੰਨ ਲੱਖ 53 ਹਜ਼ਾਰ 710 ਹੋ ਗਈ ਹੈ। ਸਰਗਰਮ ਮਾਮਲੇ 15,535 ਘੱਟ ਕੇ 4 ਲੱਖ 6 ਹਜ਼ਾਰ 130 ਰਹਿ ਗਏ ਹਨ।

ਇਸ ਮਿਆਦ ਵਿੱਚ 374 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 4 ਲੱਖ 14 ਹਜ਼ਾਰ 482 ਹੋ ਗਿਆ ਹੈ। ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 1.30 ਫੀਸਦੀ, ਰਿਕਵਰੀ ਦਰ ਵੱਧ ਕੇ 97.37 ਫੀਸਦੀ ਅਤੇ ਮੌਤ ਦਰ 1.33 ਫੀਸਦੀ ਹੈ।

Leave a Reply

Your email address will not be published.