ਬਗਦਾਦ ਵਿੱਚ ਬੰਬ ਧਮਾਕੇ ਦੌਰਾਨ 18 ਵਿਅਕਤੀਆਂ ਦੀ ਮੌਤ, 20 ਜ਼ਖਮੀ

ਬਗਦਾਦ, 20 ਜੁਲਾਈ (ਸ.ਬ.) ਇਰਾਕ ਦੀ ਰਾਜਧਾਨੀ ਬਗਦਾਦ ਦੇ ਇਕ ਉਪ ਨਗਰ ਵਿੱਚ ਸੜਕ ਕਿਨਾਰੇ ਕੀਤੇ ਗਏ ਬੰਬ ਧਾਮਕੇ ਵਿੱਚ 18 ਵਿਅਕਤੀਆਂ ਦੀ ਮੌਤ ਹੋ ਗਈ। ਇਸ ਧਮਾਕੇ ਵਿੱਚ 20 ਵਿਅਕਤੀ ਜ਼ਖਮੀ ਹੋ ਗਏ ਹਨ। ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਇਸਦੀ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆਂ ਕਿ ਹਮਲਾ ਸਦਰ ਸ਼ਹਿਰ ਦੇ ਭੀੜ ਵਾਲੇ ਬਾਜ਼ਾਰ ਵਿੱਚ ਹੋਇਆ। ਇਹ ਧਮਾਕਾ ਈਦ ਅਲ-ਅਜਹਾ ਦੀ ਛੁੱਟੀ ਤੋਂ ਇਕ ਦਿਨ ਪਹਿਲਾਂ ਹੋਇਆ ਹੈ ਜਦੋਂ ਬਾਜ਼ਾਰ ਵਿੱਚ ਖਰੀਦਦਾਰਾਂ ਦੀ ਭਾਰੀ ਭੀੜ ਸੀ।

ਰਾਜਧਾਨੀ ਵਿੱਚ ਹੋਏ ਇਸ ਧਮਾਕੇ ਦੀ ਕਿਸੇ ਨੇ ਜ਼ਿੰਮੇਦਾਰੀ ਨਹੀਂ ਲਈ ਹੈ ਪਰ ਇਸ ਤਰ੍ਹਾਂ ਦੇ ਹਮਲਿਆਂ ਨੂੰ ਪਹਿਲਾਂ ਇਸਲਾਮਿਕ ਸਟੇਟ ਵੱਲੋਂ ਅੰਜਾਮ ਦਿੱਤਾ ਜਾਂਦਾ ਰਿਹਾ ਹੈ। ਇਸ ਸਾਲ ਵਿੱਚ ਇਹ ਤੀਜੀ ਵਾਰ ਹੈ, ਜਦੋ ਭੀੜ ਵਾਲੇ ਬਾਜ਼ਾਰ ਵਿੱਚ ਇਸ ਤਰ੍ਹਾਂ ਦੇ ਧਮਾਕੇ ਕੀਤੇ ਗਏ ਹਨ। ਅਪ੍ਰੈਲ ਵਿੱਚ ਸਦਰ ਸ਼ਹਿਰ ਦੇ ਬਾਜ਼ਾਰ ਵਿੱਚ ਹੋਏ ਇਕ ਕਾਰ ਹਮਲੇ ਵਿੱਚ ਚਾਰ ਵਿਅਕਤੀਆਂ ਮਾਰੇ ਗਏ ਸਨ।

Leave a Reply

Your email address will not be published.